ਸਥਾਨਕ ਚੋਣਾਂ 'ਚ ਬੀਜੇਪੀ ਦੀ ਹਾਰ ਕਿਸਾਨੀ ਅੰਦੋਲਨ ਕਰਕੇ ਨਹੀਂ, ਅਕਾਲੀ ਦਲ ਨਾਲ ਗਠਜੋੜ ਟੁੱਟਣ ਕਰਕੇ ਹੋਇਆ : ਤੋਮਰ
ਸਥਾਨਕ ਚੋਣਾਂ 'ਚ ਬੀਜੇਪੀ ਦੀ ਹਾਰ ਕਿਸਾਨੀ ਅੰਦੋਲਨ ਕਰਕੇ ਨਹੀਂ, ਅਕਾਲੀ ਦਲ ਨਾਲ ਗਠਜੋੜ ਟੁੱਟਣ ਕਰਕੇ ਹੋਇਆ : ਤੋਮਰ
ਪੰਜਾਬ ਵਿੱਚ ਬੀਜੇਪੀ ਦੀ ਹਾਰ ਤੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਪੰਜਾਬ ਚ ਬੀਜੇਪੀ ਪਹਿਲਾਂ ਹੀ ਕਮਜੋਰ ਸੀ। ਅਕਾਲੀ ਦਲ ਨਾਲ ਗਠਜੋੜ ਟੁੱਟਣ ਦਾ ਵੀ ਨੁਕਸਾਨ ਹੋਇਆ ਪਰ ਇਸ ਨੂੰ ਕਿਸਾਨ ਅੰਦੋਲਨ ਨਾਲ ਜੋੜਨਾ ਠੀਕ ਨਹੀਂ।
- news18-Punjabi
- Last Updated: February 19, 2021, 12:49 PM IST
ਖੇਤੀਬਾੜੀ ਮੰਤਰੀ ਨਰੇਂਦਰ ਤੋਮਮ ਨੇ ਕਿਹਾ ਕਿ ਸਥਾਨਕ ਚੋਣਾਂ ਵਿੱਚ ਬੀਜੇਪੀ ਦੀ ਹਾਰ ਦਾ ਕਾਰਨ ਕਿਸਾਨ ਅੰਦੋਲਨ ਕਰਕੇ ਨਹੀਂ ਬਲਕਿ ਅਕਾਲੀ ਦਲ ਨਾਲ ਗਠਜੋੜ ਟੁੱਟਣ ਕਰਕੇ ਨੁਕਸਾਨ ਹੋਇਆ ਹੈ। ਜਦਕਿ ਅਕਾਲੀ ਦਲ ਨੇ ਜਵਾਬ ਦਿੱਤਾ ਹੈ ਕਿ ਕਾਲੇ ਕਾਨੂੰਨ ਹੀ ਸਥਾਨਕ ਚੋਣਾਂ ਵਿੱਚ ਬੀਜੇਪੀ ਦੀ ਦੁਰਦਸ਼ਾ ਦੀ ਵਜ੍ਹਾ ਬਣੀ ਹੈ। ਕਿਸਾਨ ਅੰਦੋਲਨ ਵਿਚਾਲੇ ਪੰਜਾਬ ਚ ਹੋਈਆਂ ਸਥਾਨਕ ਚੋਣਾਂ ਚ ਬੀਜੇਪੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਕੇਂਦਰੀ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਬੀਜੇਪੀ ਦੀ ਹਾਰ ਨੂੰ ਕਿਸਾਨੀ ਸੰਘਰਸ਼ ਨਾਲ ਜੋੜਨਾ ਗਲਤ ਹੋਵੇਗਾ। ਹਾਰ ਦੀ ਵਜ੍ਹਾ ਅਕਾਲੀ ਦਲ ਨਾਲ ਟੁੱਟਿਆ ਗਠਜੋੜ ਹੈ ਕਿਉਂਕਿ ਬੀਜੇਪੀ ਪਹਿਲਾਂ ਹੀ ਪੰਜਾਬ ਚ ਕਾਫੀ ਕਮਜ਼ੋਰ ਸੀ।
ਪੰਜਾਬ ਵਿੱਚ ਬੀਜੇਪੀ ਦੀ ਹਾਰ ਤੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਪੰਜਾਬ ਚ ਬੀਜੇਪੀ ਪਹਿਲਾਂ ਹੀ ਕਮਜੋਰ ਸੀ। ਅਕਾਲੀ ਦਲ ਨਾਲ ਗਠਜੋੜ ਟੁੱਟਣ ਦਾ ਵੀ ਨੁਕਸਾਨ ਹੋਇਆ ਪਰ ਇਸ ਨੂੰ ਕਿਸਾਨ ਅੰਦੋਲਨ ਨਾਲ ਜੋੜਨਾ ਠੀਕ ਨਹੀਂ। ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਹੈ।












