Home /News /national /

ਭਾਜਪਾ ਨੇ ਹੰਸਰਾਜ ਹੰਸ ਨੂੰ ਉਮੀਦਵਾਰ ਐਲਾਨਿਆ

ਭਾਜਪਾ ਨੇ ਹੰਸਰਾਜ ਹੰਸ ਨੂੰ ਉਮੀਦਵਾਰ ਐਲਾਨਿਆ

  • Share this:

    ਭਾਜਪਾ ਨੇ ਅੱਜ ਦਿੱਲੀ 'ਚ ਆਪਣਾ ਆਖਰੀ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਤੋਂ ਗਾਇਕ ਹੰਸਰਾਜ ਹੰਸ ਨੂੰ ਟਿਕਟ ਦੇ ਦਿੱਤੀ ਹੈ। ਰਾਜਧਾਨੀ ਦਿੱਲੀ ‘ਚ ਅੱਜ ਨਾਮਜ਼ਦਗੀ ਦੀ ਆਖਰੀ ਤਰੀਕ ਹੈ। ਹੰਸਰਾਜ ਦੇ ਐਲਾਨ ਦੇ ਨਾਲ ਹੀ ਬੀਜੇਪੀ ਨੇ ਸਾਰੀਆਂ ਸੱਤੇ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।


    ਹੰਸਰਾਜ ਹੰਸ ਨੂੰ ਬੀਜੇਪੀ ਦੇ ਮੌਜੂਦਾ ਸੰਸਦ ਮੈਂਬਰ ਉੱਦਿਤ ਰਾਜ ਦੀ ਥਾਂ ਟਿਕਟ ਦਿੱਤਾ ਗਿਆ ਹੈ। ਉੱਤਰੀ ਪੱਛਮੀ ਦਿੱਲੀ ਰਾਖਵੀਂ ਸੀਟ ਹੈ। ਦੱਸ ਦਈਏ ਕਿ ਦਿੱਲੀ ਦੀਆਂ ਸੱਤ ਸੀਟਾਂ ਉਤੇ ਭਾਜਪਾ ਨੇ 6 ਉਮੀਦਵਾਰ ਪਹਿਲਾਂ ਹੀ ਐਲਾਨ ਦਿੱਤੇ ਸਨ, ਬੱਸ ਇਕ ਸੀਟ ਉਤੇ ਫੈਸਲਾ ਬਾਕੀ ਸੀ। ਭਾਜਪਾ ਦੇ ਇਸ ਫੈਸਲੇ ਤੋਂ ਬਾਅਦ ਉੱਦਿਤ ਰਾਜ ਭੜਕ ਗਏ ਤੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਉਤੇ ਨਿਸ਼ਾਨਾ ਸਾਧਿਆ। ਉੱਦਿਤ ਰਾਜ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਉਨ੍ਹਾਂ ਦੀ ਨਹੀਂ ਸੁਣ ਰਹੀ, ਤਾਂ ਦਲਿਤਾਂ ਨਾਲ ਕਿਥੋਂ ਨਿਆਂ ਕਰੇਗੀ।

    First published:

    Tags: Lok Sabha Election 2019, Lok Sabha Polls 2019