ਹਰਿਆਣਾ ਵਿਚ ਨਵੀਂ ਸਰਕਾਰ ਭਲਕੇ ਚੁੱਕੇਗੀ ਸਹੁੰ

 • Share this:
  ਹਰਿਆਣਾ ਵਿਚ ਨਵੀਂ ਸਰਕਾਰ ਕੱਲ੍ਹ ਸਹੁੰ ਚੁੱਕੇਗੀ। ਭਾਜਪਾ, ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜਨਨਾਇਕ ਜਨਤਾ ਪਾਰਟੀ (ਜਜਪਾ) ਨਾਲ ਮਿਲ ਕੇ ਸਰਕਾਰ ਬਣਾਵੇਗੀ। ਕੱਲ੍ਹ 2 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਹਰਿਆਣਾ ਅਸੈਂਬਲੀ ਚੋਣਾਂ ਵਿਚ ਸਪੱਸ਼ਟ ਬਹੁਮੱਤ ਹਾਸਲ ਕਰਨ ਵਿਚ ਨਾਕਾਮ ਰਹੀ ਭਾਜਪਾ ਜਨਨਾਇਕ ਜਨਤਾ ਪਾਰਟੀ (ਜਜਪਾ) ਨੂੰ ਨਾਲ ਤੋਰਨ ਵਿਚ ਸਫ਼ਲ ਹੋ ਗਈ।

  ਦੋਵਾਂ ਪਾਰਟੀਆਂ ਵਿਚ ਬਣੀ ਸਹਿਮਤੀ ਤਹਿਤ ਮਨੋਹਰ ਲਾਲ ਖੱਟਰ ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਤੇ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹੋਣਗੇ। ਸੂਤਰਾਂ ਮੁਤਾਬਕ ਭਾਜਪਾ ਤੇ ਜਜਪਾ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤਹਿਤ ਸਰਕਾਰ ਚਲਾਉਣਗੇ। ਭਾਜਪਾ ਪ੍ਰਧਾਨ ਨਾਲ ਮੁਲਾਕਾਤ ਮਗਰੋਂ ਦੁਸ਼ਯੰਤ ਨੇ ਸਾਫ਼ ਕਰ ਦਿੱਤਾ ਕਿ ਹਰਿਆਣਾ ਵਿੱਚ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਗੱਠਜੋੜ ਜ਼ਰੂਰੀ ਸੀ।

  ਇਸ ਤੋਂ ਪਹਿਲਾਂ ਕੌਮੀ ਰਾਜਧਾਨੀ ਵਿਚ ਪੂਰਾ ਦਿਨ ਚੱਲੀਆਂ ਸਿਆਸੀ ਸਰਗਰਮੀਆਂ ਮਗਰੋਂ ਭਾਜਪਾ ਨੇ 7 ਆਜ਼ਾਦ ਵਿਧਾਇਕਾਂ ਦੇ ਸਿਰ ’ਤੇ ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਲਗਪਗ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ।  ਖੱਟਰ ਤੇ ਚੌਟਾਲਾ ਕ੍ਰਮਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ।

  ਹਰਿਆਣਾ ਦੀ 90 ਮੈਂਬਰੀ ਅਸੈਂਬਲੀ ਦੇ ਲੰਘੇ ਦਿਨ ਐਲਾਨੇ ਚੋਣ ਨਤੀਜਿਆਂ ਵਿੱਚ ਕੋਈ ਵੀ ਪਾਰਟੀ ਸਪਸ਼ਟ ਬਹੁਮੱਤ ਹਾਸਲ ਕਰਨ ਵਿੱਚ ਨਾਕਾਮ ਰਹੀ ਸੀ। ਭਾਜਪਾ 40 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਜਦੋਂਕਿ ਕਾਂਗਰਸ ਤੇ ਜੇਜੇਪੀ ਨੇ ਕ੍ਰਮਵਾਰ 31 ਤੇ 10 ਸੀਟਾਂ ’ਤੇ ਜਿੱਤ ਦਰਜ ਕੀਤੀ। ਆਜ਼ਾਦ ਵਿਧਾਇਕਾਂ ਦੇ ਹਿੱਸੇ 10 ਸੀਟਾਂ ਆਈਆਂ।
  First published: