ਕੱਚੀਆਂ ਕਾਲੋਨੀਆਂ ਦੇ 40 ਲੱਖ ਤੋਂ ਵੱਧ ਲੋਕਾਂ ਦੇ ਜੀਵਨ ਵਿਚ ਨਵਾਂ ਸਵੇਰਾ ਲਿਆਂਦਾ: ਮੋਦੀ

News18 Punjabi | News18 Punjab
Updated: December 22, 2019, 4:21 PM IST
share image
ਕੱਚੀਆਂ ਕਾਲੋਨੀਆਂ ਦੇ 40 ਲੱਖ ਤੋਂ ਵੱਧ ਲੋਕਾਂ ਦੇ ਜੀਵਨ ਵਿਚ ਨਵਾਂ ਸਵੇਰਾ ਲਿਆਂਦਾ: ਮੋਦੀ
ਕੱਚੀਆਂ ਕਾਲੋਨੀਆਂ ਦੇ 40 ਲੱਖ ਤੋਂ ਵੱਧ ਲੋਕਾਂ ਦੇ ਜੀਵਨ ਵਿਚ ਨਵਾਂ ਸਵੇਰਾ ਲਿਆਂਦਾ: ਮੋਦੀ

ਨਾਜਾਇਜ਼ ਕਾਲੋਨੀਆਂ ਦੇ ਵਿਕਾਸ ਕੰਮ 'ਚ ਪੁਰਾਣੀਆਂ ਸਰਕਾਰਾਂ ਨੇ ਰੋੜੇ ਅਟਕਾਏ। ਦਿੱਲੀ 'ਚ ਵੱਡੀ ਆਬਾਦੀ ਡਰ-ਡਰ ਕੇ ਜੀਅ ਰਹੀ ਸਨ। ਅਸੀਂ ਇਸ ਸਾਲ ਮਾਰਚ 'ਚ ਕਾਲੋਨੀਆਂ ਨੂੰ ਨਿਯਮਿਤ ਕਰਨ ਦਾ ਕੰਮ ਆਪਣੇ ਹੱਥ 'ਚ ਲਿਆ ਅਤੇ ਨਵੰਬਰ-ਦਸੰਬਰ 'ਚ ਇਹ ਪ੍ਰਕਿਰਿਆ ਪੂਰੀ ਕੀਤੀ।

  • Share this:
  • Facebook share img
  • Twitter share img
  • Linkedin share img
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਵੱਡੀ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸਭ ਤੋਂ ਪਹਿਲਾਂ 'ਭਾਰਤ ਮਾਤਾ ਕੀ ਜੈ' ਕਿਹਾ ਅਤੇ ਭਾਸ਼ਣ ਨੂੰ ਸ਼ੁਰੂ ਕਰਦਿਆਂ ਮੰਚ 'ਤੇ ਮੌਜੂਦ ਭਾਜਪਾ ਦੇ ਨੇਤਾਵਾਂ ਦਾ ਨਾਮ ਲਿਆ। ਮੋਦੀ ਨੇ ਕਿਹਾ ਕਿ ਇਹ ਰਾਮਲੀਲਾ ਮੈਦਾਨ ਕਈ ਅਹਿਮ ਮੌਕਿਆਂ ਦਾ ਗਵਾਹ ਰਿਹਾ ਹੈ। ਦਿੱਲੀ ਦੇ ਕੋਨੇ-ਕੋਨੇ ਤੋਂ ਤੁਸੀਂ ਲੋਕ ਆਸ਼ੀਰਵਾਦ ਦੇਣ ਆਏ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ।

ਮੋਦੀ ਨੇ ਦਿੱਲੀ 'ਚ ਨਾਜਾਇਜ਼ ਕਾਲੋਨੀਆ ਨੂੰ ਨਿਯਮਿਤ ਕਰਨ ਲਈ ਭਾਜਪਾ ਦੀ ਧੰਨਵਾਦ ਰੈਲੀ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਨਵਾਂ ਸਵੇਰਾ ਦਿਖਾਉਣ ਦਾ ਮੌਕਾ ਭਾਜਪਾ ਨੂੰ ਮਿਲਿਆ ਹੈ। 40 ਲੱਖ ਲੋਕਾਂ ਦੀ ਜ਼ਿੰਦਗੀਆਂ 'ਚ ਨਵਾਂ ਸਵੇਰਾ ਆਇਆ ਹੈ। ਨਾਜਾਇਜ਼ ਕਾਲੋਨੀਆਂ ਦੇ ਵਿਕਾਸ ਕੰਮ 'ਚ ਪੁਰਾਣੀਆਂ ਸਰਕਾਰਾਂ ਨੇ ਰੋੜੇ ਅਟਕਾਏ। ਦਿੱਲੀ 'ਚ ਵੱਡੀ ਆਬਾਦੀ ਡਰ-ਡਰ ਕੇ ਜੀਅ ਰਹੀ ਸਨ। ਅਸੀਂ ਇਸ ਸਾਲ ਮਾਰਚ 'ਚ ਕਾਲੋਨੀਆਂ ਨੂੰ ਨਿਯਮਿਤ ਕਰਨ ਦਾ ਕੰਮ ਆਪਣੇ ਹੱਥ 'ਚ ਲਿਆ ਅਤੇ ਨਵੰਬਰ-ਦਸੰਬਰ 'ਚ ਇਹ ਪ੍ਰਕਿਰਿਆ ਪੂਰੀ ਕੀਤੀ।

ਦਿੱਲੀ ਦੀਆਂ ਕਾਲੋਨੀਆਂ ਨਾਲ ਜੁੜਿਆ ਬਿੱਲ ਦੋਹਾਂ ਸਦਨਾਂ 'ਚ ਪਾਸ ਕਰਵਾਇਆ ਜਾ ਚੁੱਕਾ ਹੈ। ਸਮੱਸਿਆਵਾਂ ਨੂੰ ਲਟਕਾਉਣਾ ਸਾਡੀ ਆਦਤ ਨਹੀਂ ਹੈ। ਮੋਦੀ ਨੇ ਕਿਹਾ ਕਿ ਤਕਨੀਕ ਦੀ ਮਦਦ ਨਾਲ ਦਿੱਲੀ ਦੀਆਂ 1700 ਤੋਂ ਵੀ ਜ਼ਿਆਦਾ ਕਲੋਨੀਆਂ ਦੀ ਸੀਮਾ ਨਿਸ਼ਾਨਬੱਧ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਕਾਲੋਨੀਆਂ ਨੂੰ ਨਿਯਮਤ ਕਰਨ ਦਾ ਫੈਸਲਾ ਘਰ ਦੇ ਅਧਿਕਾਰ ਨਾਲ ਤਾਂ ਜੁੜਿਆ ਹੀ ਹੈ, ਪਰ ਇਸ ਨਾਲ ਇੱਥੇ ਕਾਰੋਬਾਰ ਨੂੰ ਗਤੀ ਵੀ ਮਿਲੇਗੀ। ਉਨ੍ਹਾਂ ਕਿਹਾ ਸਮੱਸਿਆਵਾਂ ਨੂੰ ਲਟਕਾਉਣਾ ਸਾਡਾ ਰੁਝਾਨ ਨਹੀਂ। ਇਹ ਸਾਡੇ ਸੰਸਕਾਰ ਨਹੀਂ, ਨਾ ਹੀ ਇਹ ਸਾਡੀ ਰਾਜਨੀਤੀ ਦਾ ਤਰੀਕਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਸੰਤੁਸ਼ਟੀ ਹੈ ਕਿ ਦਿੱਲੀ ਦੇ 40 ਲੱਖ ਤੋਂ  ਵੀ ਜ਼ਿਆਦਾ ਲੋਕਾਂ ਦੇ ਜੀਵਨ ਵਿੱਚ ਨਵੀਂ ਸਵੇਰ ਲਿਆਉਣ ਦਾ ਉਨ੍ਹਾਂ ਨੂੰ ਸਹੀ ਮੌਕਾ ਮਿਲਿਆ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਉਦੈ ਯੋਜਨਾ ਜ਼ਰੀਏ ਤੁਹਾਨੂੰ ਆਪਣਾ ਘਰ, ਆਪਣੀ ਜ਼ਮੀਨ ਤੇ ਪੂਰਾ ਅਧੀਕਾਰ ਮਿਲਿਆ, ਇਸ ਲਈ ਤੁਹਾਨੂੰ ਬਹੁਤ-ਬਹੁਤ ਵਧਾਈ।

ਇਸ ਤੋਂ ਪਹਿਲਾਂ, ਜਿਹੜੇ ਲੋਕ ਸਰਕਾਰ ਚਲਾ ਰਹੇ ਸਨ, ਉਨ੍ਹਾਂ ਨੇ ਇਨ੍ਹਾਂ ਬੰਗਲਿਆਂ ਵਿੱਚ ਰਹਿਣ ਵਾਲਿਆਂ ਨੂੰ ਪੂਰਨ ਛੂਟ ਦਿੱਤੀ ਸੀ ਪਰ ਖੁਦ ਨਿਯਮਤ ਕਾਲੋਨੀਆਂ ਲਈ ਕੁਝ ਨਹੀਂ ਕੀਤਾ। ਜਦੋਂ ਮੈਂ ਇਹ ਕੰਮ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਮੇਰੇ ਰਸਤੇ 'ਚ ਰੋੜਾ ਬਣਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਸਾਰੇ ਸਰਕਾਰੀ ਬੰਗਲੇ ਖਾਲੀ ਕਰਵਾ ਲਏ ਤੇ ਨਾਲ ਹੀ, 40 ਲੱਖ ਤੋਂ ਵੱਧ ਦਿੱਲੀ ਵਾਸੀਆਂ ਨੂੰ ਉਨ੍ਹਾਂ ਦੇ ਘਰ ਦਾ ਅਧਿਕਾਰ ਦਿੱਤਾ।
Published by: Gurwinder Singh
First published: December 22, 2019, 4:21 PM IST
ਹੋਰ ਪੜ੍ਹੋ
ਅਗਲੀ ਖ਼ਬਰ