ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 6 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ । ਸੂਚੀ ਮੁਤਾਬਕ ਦੇਹਰਾ ਤੋਂ ਰਮੇਸ਼ ਧਵਾਲਾ ਚੋਣ ਲੜਨਗੇ ,ਜਵਾਲਾਮੁਖੀ ਤੋਂ ਰਵਿੰਦਰ ਸਿੰਘ ਰਵੀ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ। ਕੁੱਲੂ ਤੋਂ ਮਹੇਸ਼ਵਰ ਸਿੰਘ ਨੂੰ ਭਾਜਪਾ ਨੇ ਮੌਕਾ ਦਿੱਤਾ ਹੈ,ਬੜਸਰ ਤੋਂ ਮਾਇਆ ਸ਼ਰਮਾ ਚੋਣ ਲੜਨਗੇ, ਹਰੋਲੀ ਤੋਂ ਪ੍ਰੋ. ਰਾਮ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ।ਜਦਕਿ ਰਾਮਪੁਰ ਤੋਂ ਕੌਲ ਨੇਗੀ ਚੋਣ ਲੜਨਗੇ ।
ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਵਿਧਾਨਸਭਾ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 8 ਦਸੰਬਰ ਨੂੰ ਇਨ੍ਹਾਂ ਵੋਟਾਂ ਦੇ ਨਤੀਜੇ ਐਲਾਨੇ ਜਾਣਗੇ। ਹਿਮਾਚਲ ਪ੍ਰਦੇਸ਼ ਦੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਰੁੱਝੀਆਂ ਹੋਈਆਂ ਹਨ ਅਜਿਹੇ ਵਿੱਚ ਭਾਜਪਾ ਨੇ ਚੋਣਾਂ ਦੇ ਲਈ ਆਪਣੇ 65 ਉਮੀਦਵਾਰਾਂ ਦੀ ਪਹਿਲੀ ਸੀਚੀ ਜਾਰੀ ਕੀਤੀ ਸੀ ਹੈ । ਇਸ ਸੂਚੀ ਵਿੱਚ ਕਈ ਸੀਨੀਅਰ ਭਾਜਪਾ ਆਗੂਆਂ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ।ਹਿਮਾਚਲ ਪ੍ਰਦੇਸਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਸਿਰਾਜ ਵਿਧਾਨਸਭਾ ਸੀਟ ਤੋਂ ਚੋਣ ਲੜਨਗੇ ਜਦਕਿ ਅਨਿਲ ਸ਼ਰਮਾ ਨੂੰ ਪਾਰਟੀ ਨੇ ਮੰਡੀ ਵਿਧਾਨਸਭਾ ਹਲਕੇ ਤੋਂ ਟਿਕਟ ਦਿੱਤੀ ਹੈ। ਊਨਾ ਤੋਂ ਸਤਪਾਲ ਸਿੰਘ ਸੱਤੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Congress, Election commission, Himachal Election