• Home
 • »
 • News
 • »
 • national
 • »
 • BJP JDU TO CONTEST BIHAR ASSEMBLY POLLS UNDER NITISH KUMARS LEADERSHIP SAYS AMIT SHAH

ਭਾਜਪਾ ਬਿਹਾਰ ਵਿਧਾਨ ਸਭਾ ਚੋਣਾਂ ਨੀਤੀਸ਼ ਕੁਮਾਰ ਦੀ ਅਗੁਵਾਈ ਵਿੱਚ ਲੜੇਗੀ: ਅਮਿਤ ਸ਼ਾਹ

Exclusive Interview: ਭਾਜਪਾ ਮਹਾਰਾਸ਼ਟਰ ‘ਚ ਆਪਣੇ ਦਮ 'ਤੇ ਬਹੁਮਤ ਹਾਸਲ ਕਰੇਗੀ- ਅਮਿਤ ਸ਼ਾਹ

 • Share this:
  ਭਾਜਪਾ - ਜਨਤਾ ਦਲ ਬਿਹਾਰ ਵਿਧਾਨ ਸਭਾ ਚੋਣਾਂ ਨੀਤੀਸ਼ ਕੁਮਾਰ ਦੀ ਅਗੁਵਾਈ ਵਿੱਚ ਲੜਨਗੇ। ਅਜਿਹੀਆਂ ਅਟਕਲਾਂ ਵਿੱਚ ਕੇ ਭਾਜਪਾ ਜੇ ਡੀ ਯੂ ਗੱਠਜੋੜ ਵਿੱਚ ਦਰਾਰ ਦੀ ਖਬਰਾਂ ਨੂੰ ਠੱਲ ਪਾਉਂਦਿਆਂ ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਿਊਜ਼ 18 ਦੇ ਗਰੁੱਪ ਐਡੀਟਰ-ਇਨ-ਚੀਫ਼ ਰਾਹੁਲ ਜੋਸ਼ੀ ਨਾਲ ਖ਼ਾਸ ਗੱਲਬਾਤ 'ਚ ਕਿਹਾ।
  ਉਨ੍ਹਾਂ ਕਿਹਾ ਕਿ ਗੱਠਜੋੜ 'ਅਟੱਲ' ਹੈ ਤੇ ਭਾਜਪਾ ਨੀਤੀਸ਼ ਕੁਮਾਰ ਹੇਠ ਚੋਣਾਂ
  ਲੜਨ ਜਾ ਰਹੀ ਹੈ।

  "ਜਨਤਾ ਦਲ ਯੂਨਾਈਟਿਡ ਤੇ ਭਾਜਪਾ ਕੱਠੇ ਚੋਣਾਂ ਲੜਨਗੇ ਤੇ ਨੀਤੀਸ਼ ਕੁਮਾਰ ਦੀ ਅਗੁਵਾਈ ਹੇਠ ਇਹ ਚੋਣ ਲੜੀ ਜਾਵੇਗੀ। ਇਹ ਬਿਲਕੁਲ ਸਾਫ਼ ਹੈ," ਸ਼ਾਹ ਨੇ ਕਿਹਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ਤੇ ਦੋਹਾਂ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੇਠ ਕੰਮ ਕਰ ਰਹੀਆਂ ਹਨ ਤੇ ਸੂਬੇ ਵਿੱਚ ਮੌਜੂਦਾ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਅਗੁਵਾਈ ਵਿੱਚ ਚੋਣਾਂ ਲੜੀਆਂ ਜਾਣਗੀਆਂ।"

  ਦੋਨੋਂ ਪਾਰਟੀਆਂ ਵਿੱਚ ਆਪਸੀ ਤਕਰਾਰ ਬਾਰੇ ਪੁਛੇ ਜਾਣ ਤੇ ਉਨ੍ਹਾਂ ਕਿਹਾ ਕਿ, "ਗੱਠਜੋੜ ਵਿੱਚ ਹਮੇਸ਼ਾ ਝਗੜੇ ਚੱਲਦੇ ਰਹਿੰਦੇ ਹਨ ਤੇ ਇਨ੍ਹਾਂ ਨੂੰ ਇੱਕ ਸਿਹਤਮੰਦ ਗੱਠਜੋੜ ਦੀ ਨਿਸ਼ਾਨੀ ਮੰਨਿਆ ਜਾਣਾ ਚਾਹੀਦਾ ਹੈ।" "ਬਸ ਮੱਤਭੇਦ ਵਿੱਚ ਮਨ ਭੇਦ ਨਹੀਂ ਵਧਾਉਣਾ ਚਾਹੀਦਾ।"

  ਗੱਠਜੋੜ ਦੀ ਭਾਈਵਾਲ ਪਾਰਟੀਆਂ ਵਿੱਚ ਤਣਾਅ ਦੀ ਖਬਰਾਂ ਉਦੋਂ ਆਈਆਂ ਜਦੋਂ ਨੀਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਜਿਸਨੂੰ ਕੇਂਦਰੀ ਕੈਬਨਿਟ ਵਿੱਚ ਇੱਕ ਸੀਟ ਦਿੱਤੀ ਗਈ ਸੀ ਤੇ ਉਨ੍ਹਾਂ ਨੇ ਸਰਕਾਰ ਦਾ ਹਿੱਸਾ ਬਣਨ ਤੋਂ ਮਨਾ ਕਰ ਦਿੱਤਾ। ਇੱਕ ਹੋਤ ਕਦਮ ਜਿਸਨੂੰ ਬਦਲੇ ਵੱਜੋਂ ਵੇਖਿਆ ਗਿਆ ਸੀ ਉਹ ਸੀ ਨੀਤੀਸ਼ ਕੁਮਾਰ ਵੱਲੋਂ ਕੈਬਨਿਟ ਦਾ ਵਿਸਤਾਰ ਕਰਕੇ ਹੋਰ ਜਨਤਾ ਦਲ ਦੇ ਆਗੂਆਂ ਨੂੰ ਸ਼ਾਮਲ ਕਰਨਾ। ਦੋਹਾਂ ਪਾਰਟੀਆਂ ਨੇ ਬਾਅਦ ਵਿੱਚ ਸੂਬੇ ਵਿੱਚ ਇਫਤਾਰ ਪਾਰਟੀਆਂ ਵਿੱਚ ਸ਼ਿਰਕਤ ਨਹੀਂ ਕੀਤੀ ਸੀ ਜਿਸ ਨਾਲ ਦੋਹਾਂ ਪਾਰਟੀਆਂ ਵਿੱਚ ਗੰਭੀਰ ਝਗੜੇ ਦੀ ਅਫਵਾਹਾਂ ਨੂੰ ਬਲ ਮਿਲਿਆ।

  ਸ਼ਾਹ ਨੇ ਰਾਹੁਲ ਜੋਸ਼ੀ ਨਾਲ ਬੇਬਾਕ ਇੰਟਰਵਿਊ ਵਿੱਚ ਇਹ ਕਿਹਾ। ਇਹ ਇੰਟਰਵਿਊ ਨੈਟਵਰਕ 18 ਦੇ ਸਾਰੇ ਚੈਨਲਾਂ ਉੱਤੇ ਵੀਰਵਾਰ ਨੂੰ ਦਿਖਾਇਆ ਜਾਵੇਗਾ। ਨਿਊਜ਼ 18 ਦੀ ਵੈਬਸਾਈਟ ਉੱਤੇ ਵੀ ਇਸਦੀ ਸਾਰੇ ਦਿਨ ਖ਼ਾਸ ਕਵਰੇਜ ਕੀਤੀ ਜਾਵੇਗੀ।
  First published:
  Advertisement
  Advertisement