Home /News /national /

'ਨਾਥੂਰਾਮ ਗੋਡਸੇ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਸੀ', ਕਮਲ ਹਾਸਨ; ਉਹ 'ਅੱਗ ਨਾਲ ਖੇਡ ਰਹੇ ਨੇ'-ਭਾਜਪਾ

'ਨਾਥੂਰਾਮ ਗੋਡਸੇ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਸੀ', ਕਮਲ ਹਾਸਨ; ਉਹ 'ਅੱਗ ਨਾਲ ਖੇਡ ਰਹੇ ਨੇ'-ਭਾਜਪਾ

  • Share this:
    ਅਦਾਕਾਰੀ ਤੋਂ ਰਾਜਨੀਤੀ ਦੇ ਮੈਦਾਨ ਵਿੱਚ ਉੱਤਰੇ ਕਮਲ ਹਾਸਨ ਵੱਲੋਂ ਮਹਾਤਮਾ ਗਾਂਧੀ ਨੂੰ ਜਾਨੋਂ ਮਾਰਨ ਵਾਲੇ ਨਾਥੂਰਾਮ ਗੋਡਸੇ ਨੂੰ ਆਜ਼ਾਦ ਭਾਰਤ ਪਹਿਲਾ ਅੱਤਵਾਦੀ ਕਹੇ ਜਾਣ ਤੇ ਭਾਜਪਾ ਨੇ ਇਤਰਾਜ਼ ਜਤਾਇਆ ਹੈ।
    ਐਤਵਾਰ ਨੂੰ ਅਰਾਵਕੁਰਿਚੀ, ਜਿੱਥੇ ਐਤਵਾਰ ਨੂੰ ਬਾਈਪੋਲ ਹੋਣ ਵਾਲੇ ਹਨ, ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਮਲ ਹਸਨ ਨੇ ਸਫ਼ਾਈ ਦਿੱਤੀ ਕਿ ਉਨ੍ਹਾਂ ਨੇ ਅਜਿਹਾ ਸਿਰਫ਼ ਉਸ ਚੋਣ ਖੇਤਰ ਦੇ ਮੁਸਲਿਮ ਵੋਟਰ ਨੂੰ ਅਪੀਲ ਕਰਨ ਲਈ ਕਿਹਾ ਸੀ।

    ਹਿੰਦੂ ਅਖ਼ਬਾਰ ਦੀ ਖ਼ਬਰ ਮੁਤਾਬਿਕ ਕਮਲ ਹਾਸਨ ਨੇ ਕਿਹਾ ਸੀ, “ਮੈ ਅਜਿਹਾ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਕਈ ਮੁਸਲਮਾਨ ਇੱਥੇ ਹਨ। ਮੈਂ ਗਾਂਧੀ ਜੀ ਦੀ ਮੂਰਤੀ ਅੱਗੇ ਕਹਿ ਰਿਹਾ ਹਾਂ। ਆਜ਼ਾਦੀ ਤੋਂ ਬਾਅਦ ਪਹਿਲਾ ਅੱਤਵਾਦੀ ਨਥੂਰਾਮ ਗੋਡਸੇ ਸੀ।"

    ਐੱਸ ਮੋਹਨਰਾਜ ਦੇ ਹੱਕ ਵਿੱਚ ਕੀਤੀ ਰੈਲੀ ਵਿੱਚ ਕਮਲ ਹਾਸਨ ਨੇ ਕਿਹਾ ਤਾਮਿਲ ਨਾਡੂ ਰਾਜਨੀਤਿਕ ਕ੍ਰਾਂਤੀ ਦੇ ਕਗਾਰ ਤੇ ਹੈ।

    ਹਾਸਨ ਨੇ ਕਿਹਾ ਉਹ ਉਨ੍ਹਾਂ ਸਵੈ ਮਾਣ ਵਾਲੇ ਭਾਰਤੀਆਂ ਵਿੱਚੋਂ ਇੱਕ ਹਨ ਜੋ ਚਾਹੁੰਦੇ ਹਨ ਕਿ ਭਾਰਤ ਬਰਾਬਰੀ ਦਾ ਦੇਸ਼ ਬਣੇ ਜਿੱਥੇ ਤਿਰੰਗੇ ਦੇ ਤਿੰਨੋ ਰੰਗਾਂ ਬਰਕਰਾਰ ਰਹਿਣ।

    ਹਾਸਨ ਦੇ ਇਸ ਬਿਆਨ ਤੇ ਭਾਜਪਾ ਨੇ ਕਿਹਾ ਹੈ ਕਿ ਉਹ ਖ਼ਤਰਨਾਕ ਅੱਗ ਨਾਲ ਖੇਡ ਰਹੇ ਹਨ।
    ਤਾਮਿਲ ਨਾਡੂ ਦੇ ਭਾਜਪਾ ਪ੍ਰਧਾਨ ਨੇ ਕਿਹਾ ਕਿ ਕਮਲ ਹੱਸਣ ਵੱਲੋਂ ਗਾਂਧੀ ਦੇ ਕਤਲ ਨੂੰ ਹੁਣ ਯਾਦ ਕਰਨਾ ਤੇ ਉਸ ਨੂੰ ਹਿੰਦੂ ਅੱਤਵਾਦ ਦਾ ਨਾਮ ਦੇਣਾ ਗ਼ਲਤ ਹੈ। ਘੱਟ ਗਿਣਤੀ ਜਨਤਾ ਵਿੱਚਕਾਰ ਖੜ ਕੇ ਉਹ ਵੋਟ ਲੈਣ ਲਈ ਅੱਗ ਨਾਲ ਖੇਡ ਰਹੇ ਹਨ, ਉਨ੍ਹਾਂ ਕਿਹਾ। ਉਨ੍ਹਾਂ ਨੇ ਥੋੜੇ ਦਿਨ ਪਹਿਲਾਂ ਸ਼੍ਰੀ ਲੰਕਾ ਚ ਹੋਏ ਧਮਾਕਿਆਂ ਬਾਰੇ ਕਿਉਂ ਨਹੀਂ ਕੁੱਝ ਕਿਹਾ, ਉਨ੍ਹਾਂ ਹਾਸਨ ਨੂੰ ਟਵੀਟ ਕਰ ਕੇ ਸਵਾਲ ਕੀਤਾ।

    ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਵੀ ਹਾਸਨ ਵੱਲੋਂ ਹਿੰਦੂ ਸ਼ਬਦ ਤੇ ਜ਼ੋਰ ਦੇਣ 'ਤੇ ਸਵਾਲ ਕੀਤਾ। ਉਨ੍ਹਾਂ ਟਵੀਟ ਰਾਹੀਂ ਪੁੱਛਿਆ ਕਿ ਕੀ ਅਜਿਹਾ ਇਸ ਲਈ ਕਿਉਂਕਿ ਉਹ ਮੁਸਲਿਮ ਆਬਾਦੀ ਵਾਲੇ ਇਲਾਕੇ ਚ ਵੋਟਾਂ ਮੰਗਣ ਲਈ ਗਏ ਸੀ।

     

    First published:

    Tags: Lok Sabha Election 2019, Lok Sabha Polls 2019

    ਅਗਲੀ ਖਬਰ