ਪੱਛਮੀ ਬੰਗਾਲ 'ਚ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕੀ ਤੁਸੀਂ ਬ੍ਰੇਕਿੰਗ ਨਿਊਜ਼ ਸੁਣਨਾ ਚਾਹੁੰਦੇ ਹੋ? ਇਸ ਸਮੇਂ ਟੀਐਮਸੀ ਦੇ 38 ਵਿਧਾਇਕਾਂ ਦੇ ਸਾਡੇ ਨਾਲ ਬਹੁਤ ਚੰਗੇ ਸਬੰਧ ਹਨ, ਜਿਨ੍ਹਾਂ ਵਿੱਚੋਂ 21 ਸਾਡੇ ਸਿੱਧੇ ਸੰਪਰਕ ਵਿੱਚ ਹਨ।
ਕੋਲਕਾਤਾ 'ਚ ਭਾਜਪਾ ਵਿਧਾਇਕਾਂ ਨਾਲ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਮਿਥੁਨ ਚੱਕਰਵਰਤੀ ਨੇ ਕਿਹਾ ਕਿ ਬੰਗਾਲ 'ਚ 2021 ਦੀਆਂ ਵਿਧਾਨ ਸਭਾ ਚੋਣਾਂ ਜ਼ਬਰਦਸਤੀ ਜਿੱਤੀਆਂ ਗਈਆਂ ਸਨ।
#WATCH | West Bengal: Do you want to hear breaking news? At this moment, 38 TMC MLAs have very good relations with us, out of which 21 are in direct (contact with us): BJP leader Mithun Chakraborty in Kolkata pic.twitter.com/1AI7kB4H5I
— ANI (@ANI) July 27, 2022
ਜੇਕਰ ਮੁੜ ਨਿਰਪੱਖ ਵਿਧਾਨ ਸਭਾ ਚੋਣ ਹੁੰਦੀ ਹੈ ਤਾਂ ਬੀ.ਜੇ.ਪੀ. ਦੀ ਜਿੱਤ ਪੱਕੀ ਹੈ। ਮਿਥੁਨ ਚੱਕਰਵਰਤੀ ਨੇ ਇਹ ਵੀ ਕਿਹਾ ਕਿ ਭਾਜਪਾ ਨੂੰ ਮੁਸਲਿਮ ਵਿਰੋਧੀ ਕਹਿਣਾ ਸਿਰਫ਼ ਇੱਕ ਸਾਜ਼ਿਸ਼ ਹੈ, ਜਦਕਿ ਅਸਲ ਵਿੱਚ ਅਜਿਹਾ ਕੁਝ ਨਹੀਂ ਹੈ।
ਮਿਥੁਨ ਨੇ ਕਿਹਾ ਕਿ ਭਾਜਪਾ ਨੂੰ ਮੁਸਲਮਾਨਾਂ ਦੇ ਖਿਲਾਫ ਦੱਸਿਆ ਜਾਂਦਾ ਹੈ। ਪਰ ਅਜਿਹਾ ਕਿਉਂ? ਦੇਸ਼ ਦੇ ਤਿੰਨ ਵੱਡੇ ਸੁਪਰਸਟਾਰ ਸਲਮਾਨ, ਸ਼ਾਹਰੁਖ ਅਤੇ ਆਮਿਰ ਖਾਨ ਮੁਸਲਮਾਨ ਹਨ। ਇਹ ਕਿਵੇਂ ਸੰਭਵ ਹੋਇਆ? 18 ਰਾਜਾਂ ਵਿੱਚ ਬੀਜੇਪੀ ਦੀ ਸਰਕਾਰ ਹੈ, ਜੇਕਰ ਭਾਜਪਾ ਮੁਸਲਿਮ ਸਿਤਾਰਿਆਂ ਨੂੰ ਨਫ਼ਰਤ ਕਰਦੀ ਹੈ ਅਤੇ ਹਿੰਦੂ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ ਤਾਂ ਇਨ੍ਹਾਂ ਤਿੰਨਾਂ ਸਿਤਾਰਿਆਂ ਦੀ ਫਿਲਮ ਇਨ੍ਹਾਂ ਰਾਜਾਂ ਵਿੱਚ ਵੱਡਾ ਕਲੈਕਸ਼ਨ ਕਿਵੇਂ ਕਰਦੀ ਹੈ? ਮੈਂ ਜਿੱਥੇ ਵੀ ਹਾਂ, ਉੱਥੇ ਇਸ ਲਈ ਪਹੁੰਚਿਆ ਹਾਂ ਕਿਉਂਕਿ ਹਿੰਦੂ, ਮੁਸਲਮਾਨ, ਸਿੱਖ ਸਾਰੇ ਮੈਨੂੰ ਪਿਆਰ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, J P Nadda BJP President, Mithun, Tmc