• Home
 • »
 • News
 • »
 • national
 • »
 • BJP LEGISLATURE PARTY MEETING IN GANDHINAGAR AFTER VIJAY RUPANI RESIGNATION NEW CM NARENDRA TOMAR PRALHAD JOSHI AMIT SHAH LIVE UPDATE

ਭੁਪੇਂਦਰ ਪਟੇਲ ਹੋਣਗੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ, ਵਿਧਾਇਕ ਦਲ ਦੀ ਮੀਟਿੰਗ ਵਿਚ ਫੈਸਲਾ

ਭੁਪਿੰਦਰ ਪਟੇਲ ਹੋਣਗੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ, ਵਿਧਾਇਕ ਦਲ ਦੀ ਮੀਟਿੰਗ ਵਿਚ ਫੈਸਲਾ (ਫਾਇਲ ਫੋਟੋ)

ਭੁਪਿੰਦਰ ਪਟੇਲ ਹੋਣਗੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ, ਵਿਧਾਇਕ ਦਲ ਦੀ ਮੀਟਿੰਗ ਵਿਚ ਫੈਸਲਾ (ਫਾਇਲ ਫੋਟੋ)

 • Share this:
  ਗੁਜਰਾਤ ਵਿਚ ਭਾਜਪਾ ਵਿਧਾਇਕ ਦਲ ਨੇ ਅੱਜ ਆਪਣੀ ਅਹਿਮ ਮੀਟਿੰਗ ਵਿੱਚ ਭੁਪੇਂਦਰ ਪਟੇਲ (Bhupendra Patel New CM of Gujarat) ਨੂੰ ਆਪਣਾ ਨੇਤਾ ਚੁਣ ਲਿਆ। ਇਸ ਤਰ੍ਹਾਂ ਹੁਣ ਸ੍ਰੀ ਪਟੇਲ ਰਾਜ ਦੇ ਨਵੇਂ ਮੁੱਖ ਮੰਤਰੀ ਹੋਣਗੇ।

  ਇਸ ਤੋਂ ਪਹਿਲਾਂ ਅੱਜ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਕਈ ਨਾਵਾਂ ’ਤੇ ਚਰਚਾ ਹੋਈ। ਕੇਂਦਰ ਵੱਲੋਂ ਆਬਜ਼ਰਵਰ ਵਜੋਂ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਹੋਰ ਨੇਤਾ ਪੁੱਜੇ ਹੋਏ ਸਨ। ਭੁਪੇਂਦਰ ਪਟੇਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਹਿਮਦਾਬਾਦ ਜ਼ਿਲ੍ਹੇ ਦੀ ਘਾਟਲੋਡੀਆ ਸੀਟ ਤੋਂ ਕਾਂਗਰਸ ਦੇ ਸ਼ਸ਼ੀਕਾਂਤ ਵਾਸੁਦੇਵਭਾਈ ਪਟੇਲ ਨੂੰ ਹਰਾਇਆ ਸੀ।

  ਦਰਅਸਲ, ਸ਼ਨੀਵਾਰ ਨੂੰ ਰਾਜ ਦੀ ਰਾਜਨੀਤੀ ਵਿੱਚ ਸਭ ਤੋਂ ਵੱਡੀ ਉਥਲ-ਪੁਥਲ ਹੋਈ ਸੀ। ਵਿਜੈ ਰੂਪਾਨੀ, ਜੋ 2016 ਤੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਨੇ ਅਚਾਨਕ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰੂਪਾਨੀ ਨੇ ਸ਼ਨੀਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

  ਰੂਪਾਨੀ ਨੇ ਅਜਿਹੇ ਸਮੇਂ ਅਸਤੀਫਾ ਦੇ ਦਿੱਤਾ ਜਦੋਂ ਵਿਧਾਨ ਸਭਾ ਚੋਣਾਂ ਨੂੰ ਇੱਕ ਸਾਲ ਤੋਂ ਵੀ ਘੱਟ ਸਮਾਂ ਬਾਕੀ ਹੈ।
  Published by:Gurwinder Singh
  First published: