Home /News /national /

RSS ਦੇ ਗੜ੍ਹ 'ਚ ਭਾਜਪਾ ਨੂੰ ਨਮੋਸ਼ੀ ਵਾਲੀ ਹਾਰ, ਪੰਚਾਇਤ ਸਮਿਤੀ ਚੋਣਾਂ 'ਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ

RSS ਦੇ ਗੜ੍ਹ 'ਚ ਭਾਜਪਾ ਨੂੰ ਨਮੋਸ਼ੀ ਵਾਲੀ ਹਾਰ, ਪੰਚਾਇਤ ਸਮਿਤੀ ਚੋਣਾਂ 'ਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ

RSS ਦੇ ਗੜ੍ਹ 'ਚ ਭਾਜਪਾ ਨੂੰ ਨਮੋਸ਼ੀ ਵਾਲੀ ਹਾਰ, ਪੰਚਾਇਤ ਸਮਿਤੀ ਚੋਣਾਂ 'ਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ (ਸੰਕੇਤਕ ਫੋਟੋ)

RSS ਦੇ ਗੜ੍ਹ 'ਚ ਭਾਜਪਾ ਨੂੰ ਨਮੋਸ਼ੀ ਵਾਲੀ ਹਾਰ, ਪੰਚਾਇਤ ਸਮਿਤੀ ਚੋਣਾਂ 'ਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ (ਸੰਕੇਤਕ ਫੋਟੋ)

ਕਾਂਗਰਸ ਪਾਰਟੀ ਨੇ ਜ਼ਿਆਦਾਤਰ ਪੰਚਾਇਤ ਸੰਮਤੀ ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਭਾਜਪਾ ਪੰਚਾਇਤ ਸਮਿਤੀ ਦੇ ਪ੍ਰਧਾਨ ਦਾ ਇੱਕ ਵੀ ਅਹੁਦਾ ਨਹੀਂ ਜਿੱਤ ਸਕੀ। ਇਨ੍ਹਾਂ ਚੋਣਾਂ ਵਿਚ ਉਹ ਸਿਰਫ ਤਿੰਨ ਉਪ-ਪ੍ਰਧਾਨ ਸੀਟਾਂ ਹੀ ਹਾਸਲ ਕਰ ਸਕੀ। ਇਸ ਦੇ ਨਤੀਜੇ ਸ਼ਨੀਵਾਰ ਨੂੰ ਐਲਾਨੇ ਗਏ ਸਨ।

ਹੋਰ ਪੜ੍ਹੋ ...
  • Share this:

ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਪੰਚਾਇਤ ਸਮਿਤੀ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੇ ਅਹੁਦਿਆਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਝਟਕਾ ਲੱਗਾ ਹੈ।

ਕਾਂਗਰਸ ਪਾਰਟੀ ਨੇ ਜ਼ਿਆਦਾਤਰ ਪੰਚਾਇਤ ਸੰਮਤੀ ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਭਾਜਪਾ ਪੰਚਾਇਤ ਸਮਿਤੀ ਦੇ ਪ੍ਰਧਾਨ ਦਾ ਇੱਕ ਵੀ ਅਹੁਦਾ ਨਹੀਂ ਜਿੱਤ ਸਕੀ। ਇਨ੍ਹਾਂ ਚੋਣਾਂ ਵਿਚ ਉਹ ਸਿਰਫ ਤਿੰਨ ਉਪ-ਪ੍ਰਧਾਨ ਸੀਟਾਂ ਹੀ ਹਾਸਲ ਕਰ ਸਕੀ। ਇਸ ਦੇ ਨਤੀਜੇ ਸ਼ਨੀਵਾਰ ਨੂੰ ਐਲਾਨੇ ਗਏ ਸਨ।

ਨਾਗਪੁਰ ਜ਼ਿਲ੍ਹਾ ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਮੌਜੂਦਾ ਮੁਖੀ ਚੰਦਰਸ਼ੇਖਰ ਬਾਵਨਕੁਲੇ, ਰਾਜ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਗ੍ਰਹਿ ਹਲਕਾ ਹੈ।

ਨਾਗਪੁਰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦਾ ਮੁੱਖ ਦਫ਼ਤਰ ਵੀ ਹੈ, ਜੋ ਕਿ ਭਾਜਪਾ ਦਾ ਵਿਚਾਰਧਾਰਕ ਸਰੋਤ ਹੈ। ਕਾਂਗਰਸ ਨੇ ਜ਼ਿਲ੍ਹੇ ਵਿੱਚ ਪ੍ਰਧਾਨ ਦੇ 13 ਵਿੱਚੋਂ 9 ਅਤੇ ਮੀਤ ਪ੍ਰਧਾਨ ਦੇ 13 ਵਿੱਚੋਂ ਅੱਠ ਅਹੁਦਿਆਂ ’ਤੇ ਜਿੱਤ ਹਾਸਲ ਕੀਤੀ ਹੈ।

ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ 'ਐਨਸੀਪੀ' ਨੇ ਤਿੰਨ ਪ੍ਰਧਾਨ ਅਹੁਦੇ ਜਿੱਤੇ ਹਨ, ਜਦੋਂ ਕਿ ਸ਼ਿਵ ਸੈਨਾ ਇਕ ਪ੍ਰਧਾਨ ਦਾ ਅਹੁਦਾ ਜਿੱਤਣ ਵਿਚ ਕਾਮਯਾਬ ਰਹੀ ਹੈ।

ਕਾਂਗਰਸ ਨੇ ਸੌਨੇਰ, ਕਲਮੇਸ਼ਵਰ, ਪਾਰਸੀਵਨੀ, ਮੌਦਾ, ਕੇਮਪਟੀ, ਉਮਰੇਡ, ਭੀਵਾਪੁਰ, ਕੁਹੀ ਅਤੇ ਨਾਗਪੁਰ ਦਿਹਾਤੀ ਵਿੱਚ ਪ੍ਰਧਾਨ ਦੇ ਅਹੁਦੇ 'ਤੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਟੋਲ, ਨਰਖੇੜ ਅਤੇ ਹਿੰਗਨਾ ਵਿੱਚ ਐਨਸੀਪੀ ਨੇ ਜਿੱਤ ਹਾਸਲ ਕੀਤੀ ਜਦਕਿ ਰਾਮਟੇਕ ਪ੍ਰਧਾਨ ਦਾ ਅਹੁਦਾ ਸ਼ਿਵ ਸੈਨਾ ਨੇ ਜਿੱਤਿਆ।

Published by:Gurwinder Singh
First published:

Tags: BJP, Mahapanchayat, Panchayat polls, Panchayats, RSS, Shiv sena