ਭਾਜਪਾ ਦਾ ਮਾਸਟਰਪਲੈਨ: 2019 ਦੀਆਂ ਚੋਣਾਂ ਤੋਂ ਪਹਿਲਾਂ ਮੋਦੀ ਚੁੱਕਣਗੇ ਇਹ ਕਦਮ!


Updated: July 12, 2018, 4:43 PM IST
ਭਾਜਪਾ ਦਾ ਮਾਸਟਰਪਲੈਨ: 2019 ਦੀਆਂ ਚੋਣਾਂ ਤੋਂ ਪਹਿਲਾਂ ਮੋਦੀ ਚੁੱਕਣਗੇ ਇਹ ਕਦਮ!
ਭਾਜਪਾ ਦਾ ਮਾਸਟਰਪਲੈਨ: 2019 ਦੀਆਂ ਚੋਣਾਂ ਤੋਂ ਪਹਿਲਾਂ ਮੋਦੀ ਚੁੱਕਣਗੇ ਇਹ ਕਦਮ!

Updated: July 12, 2018, 4:43 PM IST
ਯੂਪੀ ਉਪ-ਚੋਣਾਂ ਵਿੱਚ ਜਿੱਤ ਤੇ ਕਰਨਾਟਕ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਵਿਰੋਧੀ ਦਲਾਂ ਨੇ ਆਪਣੇ ਸਾਰੇ ਪੱਤੇ ਖੋਲ ਦਿੱਤੇ ਹਨ। ਮਹਾਂ-ਗੱਠਜੋੜ ਦੀ ਗੱਲ ਵੀ ਹੋ ਗਈ। ਭਾਜਪਾ ਦੇ ਖਿਲਾਫ਼ ਇੱਕ ਉਮੀਦਵਾਰ ਲੜਾਉਣ ਉੱਤੇ ਸਹਿਮਤੀ ਵੀ ਬਣਦੀ ਦਿਖ ਰਹੀ ਸੀ। ਕਾਂਗਰਸ ਤੋਂ ਲੈ ਕੇ ਤਮਾਮ ਵਿਰੋਧੀ ਦਲ ਵੱਡੀਆਂ-ਵੱਡੀਆਂ ਰੈਲੀਆਂ ਕਰ ਰਹੇ ਹਨ।  ਜਦੋਂ ਤੱਕ ਵਿਰੋਧੀ ਆਪਣੇ ਪੱਤੇ ਖੋਲਦਾ ਰਿਹਾ, ਉਦੋਂ ਤੱਕ ਭਾਜਪਾ ਨੇ ਖਾਮੋਸ਼ੀ ਨਾਲ ਸਾਰੇ ਪੱਤੇ ਖੁੱਲਣ ਦਾ ਇੰਤਜ਼ਾਰ ਵੀ ਕੀਤਾ ਤੇ ਰਣਨੀਤੀ ਵੀ ਬਣਾਉਂਦੀ ਰਹੀ।

ਪਿਛਲੇ ਮਹੀਨੇ ਪੰਜ ਸੂਬਿਆਂ ਦੇ ਗੰਨਾ ਕਿਸਾਨਾਂ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮੁਲਾਕਾਤ ਤੋਂ ਬਾਅਦ ਸਰਕਾਰ ਦੇ ਨਾਲ-ਨਾਲ ਭਾਜਾ ਆਲਾਕਮਾਨ ਵੀ ਹਰਕਤ ਵਿੱਚ ਗਿਆ ਹੈ। ਪਹਿਲਾਂ ਕੇਂਦਰੀ ਮੰਤਰੀ ਮੰਡਲ ਨੇ ਲਗਭਗ 24 ਖਰੀਫ਼ ਫ਼ਸਲਾਂ ਉੱਤੇ 4 ਤੋਂ 52 ਫੀਸਦੀ ਤੱਕ ਨਿਊਨਤਮ ਸਮਰਥਨ ਮੁੱਲ ਯਾਨੀ ਐਮਐਸਪੀ ਵਧਾਇਆ ਤਾਂ ਉੱਥੇ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਇੱਕ ਤੋਂ ਬਾਅਦ ਸੂਬਿਆਂ ਦੇ ਦੌਰੇ ਵਿੱਚ ਲੱਗੇ ਹੋਏ ਹਨ।

ਸੂਤਰ ਦੱਸਦੇ ਹਨ ਕਿ ਹੁਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿੱਲੀ ਵਿੱਚ ਖਾਮੋਸ਼ ਨਹੀਂ ਬੈਠਣ ਵਾਲੇ। ਗੱਲ ਕਿਸਾਨਾਂ ਤੋਂ ਸ਼ੁਰੂ ਹੋਈ ਤਾਂ ਭਾਜਪਾ ਨੇ ਰਣਨੀਤੀਕਾਰਾਂ ਨੇ ਤੈਅ ਕੀਤਾ ਹੈ ਕਿ ਦੇਸ਼ ਦੇ ਚਾਰੋਂ ਹਿੱਸਿਆਂ ਵਿੱਚ ਇੱਕ-ਇੱਕ ਕਿਸਾਨ ਰੈਲੀਆਂ ਕੀਤੀਆਂ ਜਾਣਗੀਆਂ। ਸ਼ੁਰੂਆਤ ਬੁੱਧਵਾਰ 11 ਜੁਲਾਈ ਨੂੰ ਪੰਜਾਬ ਦੇ ਮੁਕਤਸਰ ਵਿੱਚ ਕੀਤੀ ਗਈ। ਫਿਰ ਯੂਪੀ ਦੇ ਸ਼ਾਹਜਹਾਂਪੁਰ ਵਿੱਚ 21 ਜੁਲਾਈ ਨੂੰ ਇੱਕ ਵੱਡੀ ਕਿਸਾਨ ਰੈਲੀ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਬਾਅਦ ਇੱਕ-ਇੱਕ ਕਿਸਾਨ ਰੈਲੀ ਓਡੀਸ਼ਾ ਤੇ ਕਰਨਾਟਕ ਵਿੱਚ ਹੋਵੇਗੀ। ਇਨ੍ਹਾਂ ਰੈਲੀਆਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨਾਂ ਦੇ ਹੱਕ ਵਿੱਚ ਲਏ ਗਏ ਸਰਕਾਰੀ ਫੈਸਲਿਆਂ ਖਾਸ ਕਰਕੇ ਐਮਐਸਪੀ ਵਧਾਉਣ ਦੇ ਫੈਸਲੇ ਬਾਰੇ ਦੱਸਣਗੇ।

ਜੁਲਾਈ 9 ਨੂੰ ਦਿੱਲੀ ਦੇ ਨੋਇਡਾ ਵਿੱਚ ਸੈਮਸੰਗ ਕੰਪਨੀ ਦੀ ਇੱਕ ਯੂਨਿਟ ਦਾ ਉਦਘਾਟਨ ਕਰਕੇ ਪੀਐਮ ਮੋਦੀ ਨੇ ਯੂਪੀ ਵਿੱਚ ਵੀ ਮੋਰਚਾ ਖੋਲ ਦਿੱਤਾ ਹੈ। ਉਹ ਜੁਲਾਈ 14-15 ਨੂੰ ਮੁਲਾਇਮ ਦੇ ਸੰਸਦੀ ਖੇਤਰ ਆਜਮਗੜ੍ਹ, ਵਾਰਾਣਸੀ ਤੇ ਮਿਰਜ਼ਾਪੁਰ ਦੇ ਦੌਰੇ ਉੱਤੇ ਰਹਿਣਗੇ। ਪੀਐਮ ਮੋਦੀ 14 ਦੀ ਰਾਤ ਵਾਰਾਣਸੀ ਵਿੱਚ ਹੀ ਰਹਿਣਗੇ। ਉਹ 21 ਜੁਲਾਈ ਨੂੰ ਸ਼ਾਹਜਹਾਂਪੁਰ ਵਿੱਚ ਕਿਸਾਨ ਰੈਲੀ ਤੇ 29 ਜੁਲਾਈ ਨੂੰ ਲਖਨਊ ਵਿੱਚ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਮਾਰਟ ਸਿਟੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਜ਼ਾਹਿਰ ਹੈ ਕਿ ਚਾਰ ਇਲਾਕਿਆਂ ਵਿੱਚ 4 ਰੈਲੀਆਂ ਕਰਕੇ ਮੋਦੀ ਮਹਾਂ-ਗੱਠਜੋੜ ਦੀ ਕਾਟ ਲੱਭੇਗੀ।

ਪ੍ਰਧਾਨ ਮੰਤਰੀ ਦੇ ਦੌਰੇ ਆਉਣ ਵਾਲੇ ਮਹੀਨਿਆਂ ਵਿੱਚ ਵੀ ਜਾਰੀ ਰਹਿਣਗੇ। ਸੂਤਰਾਂ ਮੁਤਾਬਕ ਅਗਲੇ ਸਾਲ ਫਰਵਰੀ ਤੱਕ ਯਾਨੀ ਲੋਕ ਸਭਾ ਚੋਣਾਂ ਦੇ ਐਲਾਣ ਤੋਂ ਪਹਿਲਾਂ ਪੀਐਮ ਮੋਦੀ ਦੀ ਯੋਜਨਾ ਦੇਸ਼ ਭਰ ਵਿੱਚ 50 ਰੈਲੀਆਂ ਕਰਵਾਉਣ ਦੀ ਹੈ। ਇਸ ਵਿੱਚ ਅਕਤੂਬਰ ਤੇ ਨਵੰਬਰ ਦਾ ਮਹੀਨਾ ਇਸ ਰਣਨੀਤੀ ਤੋਂ ਅਲੱਗ ਰੱਖਿਆ ਜਾਵੇਗਾ ਕਿਉਂਕਿ ਰਾਜਸਥਾਵ, ਮੱਧ ਪ੍ਰਦੇਸ਼, ਛਤੀਸਗੜ੍ਹ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਰੈਲੀਆਂ ਦੀ ਅਲੱਗ ਤੋਂ ਯੋਜਨਾ ਬਣਾਈ ਜਾਵੇਗੀ।

ਸੂਤਰ ਦੱਸਦੇ ਹਨ ਕਿ ਇਸ ਵਾਰ ਰੈਲੀਆਂ ਵਿੱਚ ਮਸ਼ੱਕਤ ਸਿਰਫ਼ ਪੀਐਮ ਮੋਦੀ ਹੀ ਨਹੀਂ ਕਰਨਗੇ ਸਗੋਂ ਪਾਰਟੀ ਦੇ ਦੂਜੇ ਦਿੱਗਜ਼ ਨੇਤਾ ਦੀਆਂ ਰੈਲੀਆਂ ਦਾ ਵੀ ਆਯੋਜਨ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਭਾਜਪਾ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਵੀ ਰੈਲੀਆਂ ਕਰਵਾਉਣ ਦੀ ਰਣਨੀਤੀ ਬਣੀ ਹੈ। ਇਹ ਆਲਾ ਨੇਤਾ ਵੀ ਅਗਲੇ ਸਾਲ ਫਰਵਰੀ ਤੱਕ ਦੇਸ਼ ਭਰ ਵਿੱਚ 50 ਰੈਲੀਆਂ ਕਰਨਗੇ। ਹਰ ਰੈਲੀ ਵਿੱਚ 2 ਤੋਂ 3 ਲੋਕਸਭਾ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ। ਯਾਨੀ ਫਰਵਰੀ 2018 ਤੱਕ ਲਗਭਗ 200 ਰੈਲੀਆਂ ਤੇ 400 ਲੋਕਸਭਾ ਖੇਤਰਾਂ ਤੱਕ ਪਾਰਟੀ ਨਾ ਸਿਰਫ਼ ਪਹੁੰਚ ਬਣਾਵੇਗੀ ਸਗੋਂ ਪਾਰਟੀ ਵਰਕਰ ਤੇ ਸੰਗਠਨ ਦਾ ਢਾਂਚਾ ਵੀ ਲੋਕ ਸਭਾ ਚੋਣਾਂ ਆਉਂਦੇ-ਆਉਂਦੇ ਚੁਸਤ-ਦਰੁਸਤ ਹੋ ਜਾਵੇਗਾ।

15 ਅਗਸਤ ਨੂੰ ਵੀ ਪੀਐਮ ਮੋਦੀ ਦੇ ਦੇਸ਼ ਦੇ ਸੰਦੇਸ਼ ਨੂੰ ਗੇਮ ਚੇਂਜਰ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਵਾਰ ਦਾ ਟਰੰਪ ਕਾਰਡ ਹੋਵੇਗਾ ਆਯੁਸ਼ਮਾਨ ਭਾਰਤ ਯਾਨੀ ਦੇਸ਼ ਦੇ ਹਰ ਨਾਗਰਿਕ ਲਈ ਸਿਹਤ ਬੀਮਾ ਯੋਜਨਾ। 15 ਅਗਸਤ ਨੂੰ ਇਸਦੀ ਔਪਚਾਰਿਕ ਸ਼ੁਰੂਆਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਭਾਜਪਾ ਆਲਾਕਮਾਨ ਨੂੰ ਭਰੋਸਾ  ਹੈ ਕਿ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਜਿੱਤ ਉਨ੍ਹਾਂ ਨੂੰ ਹੀ ਮਿਲੇਗੀ। ਰਾਜਸਥਾਨ ਭਲੇ ਹੀ ਕਮਜ਼ੋਰ ਕੜੀ ਬਣਿਆ ਹੋਇਆ ਹੈ ਪਰ ਉੱਥੇ ਵੀ ਸਥਿਤੀਆਂ ਬਦਲਣਗੀਆਂ।
First published: July 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...