Home /News /national /

ਨਵੀਨ ਦੀ ਮ੍ਰਿਤਕ ਦੇਹ ਯੂਕਰੇਨ ਤੋਂ ਲਿਆਉਣ 'ਤੇ BJP MLA ਬੋਲੇ-'ਫਲਾਈਟ 'ਚ ਕਫ਼ਨ ਜ਼ਿਆਦਾ ਜਗ੍ਹਾ ਘੇਰਦਾ'

ਨਵੀਨ ਦੀ ਮ੍ਰਿਤਕ ਦੇਹ ਯੂਕਰੇਨ ਤੋਂ ਲਿਆਉਣ 'ਤੇ BJP MLA ਬੋਲੇ-'ਫਲਾਈਟ 'ਚ ਕਫ਼ਨ ਜ਼ਿਆਦਾ ਜਗ੍ਹਾ ਘੇਰਦਾ'

ਨਵੀਨ ਦੀ ਲਾਸ਼ ਯੂਕਰੇਨ ਤੋਂ ਲਿਆਉਣ 'ਤੇ BJP MLA ਬੋਲੇ-'ਫਲਾਈਟ 'ਚ ਕਫ਼ਨ ਜ਼ਿਆਦਾ ਜਗ੍ਹਾ ਘੇਰਦਾ'

ਨਵੀਨ ਦੀ ਲਾਸ਼ ਯੂਕਰੇਨ ਤੋਂ ਲਿਆਉਣ 'ਤੇ BJP MLA ਬੋਲੇ-'ਫਲਾਈਟ 'ਚ ਕਫ਼ਨ ਜ਼ਿਆਦਾ ਜਗ੍ਹਾ ਘੇਰਦਾ'

Russia Ukraine War-ਕਰਨਾਟਕ ਦੇ ਭਾਜਪਾ ਵਿਧਾਇਕ ਅਰਵਿੰਦ ਬੇਲਾਡ ਨੇ ਵੀਰਵਾਰ ਨੂੰ ਇਹ ਕਹਿ ਕੇ ਨਵਾਂ ਵਿਵਾਦ ਛੇੜ ਲਿਆ ਕਿ ਮ੍ਰਿਤਕ ਦੇਹ ਦੀ ਥਾਂ 'ਤੇ ਹੋਰ ਵਿਦਿਆਰਥੀ ਵਾਪਸ ਲਿਆਂਦੇ ਜਾ ਸਕਦੇ ਹਨ। ਦੱਸ ਦੇਈਏ ਕਿ ਨਿਵਾਸੀ ਨਵੀਨ ਸ਼ੇਖਰੱਪਾ ਰੂਸੀ ਗੋਲਾਬਾਰੀ ਵਿੱਚ ਯੂਕਰੇਨ ਵਿੱਚ ਮਾਰਿਆ ਗਿਆ ਸੀ।

ਹੋਰ ਪੜ੍ਹੋ ...
 • Share this:
  ਧਾਰਵਾੜ: ਕਰਨਾਟਕ ਦੇ ਭਾਜਪਾ ਵਿਧਾਇਕ ਨੇ ਯੂਕਰੇਨ 'ਚ ਜਾਨ ਗੁਆਉਣ ਵਾਲੇ ਕਰਨਾਟਕ ਨਿਵਾਸੀ ਨਵੀਨ ਸ਼ੇਖਰੱਪਾ ਦੀ ਲਾਸ਼ ਭਾਰਤ ਲਿਆਉਣ ਦੇ ਸਵਾਲ 'ਤੇ ਅਣਮਨੁੱਖੀ ਬਿਆਨ ਦਿੱਤਾ ਹੈ। ਕਰਨਾਟਕ ਦੇ ਭਾਜਪਾ ਵਿਧਾਇਕ ਅਰਵਿੰਦ ਬੇਲਾਡ ਨੇ ਵੀਰਵਾਰ ਨੂੰ ਇਹ ਕਹਿ ਕੇ ਨਵਾਂ ਵਿਵਾਦ ਛੇੜ ਲਿਆ ਕਿ ਮ੍ਰਿਤਕ ਦੇਹ ਦੀ ਥਾਂ 'ਤੇ ਹੋਰ ਵਿਦਿਆਰਥੀ ਵਾਪਸ ਲਿਆਂਦੇ ਜਾ ਸਕਦੇ ਹਨ। ਦੱਸ ਦੇਈਏ ਕਿ ਨਿਵਾਸੀ ਨਵੀਨ ਸ਼ੇਖਰੱਪਾ ਰੂਸੀ ਗੋਲਾਬਾਰੀ ਵਿੱਚ ਯੂਕਰੇਨ ਵਿੱਚ ਮਾਰਿਆ ਗਿਆ ਸੀ।

  ਪਰਿਵਾਰ ਵੱਲੋਂ ਨਵੀਨ ਦੀ ਮ੍ਰਿਤਕ ਦੇਹ ਦੀ ਉਡੀਕ ਕਰਨ ਦੇ ਮਾਮਲੇ ਵਿੱਚ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ‘ਭਾਜਪਾ ਵਿਧਾਇਕ ਨੇ ਕਿਹਾ ਕਿ ਨਵੀਨ ਦੀ ਲਾਸ਼ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਵੇਲੇ ਜੰਗ ਦੇ ਮਾਹੌਲ ਵਿੱਚ ਜਿਆਉਂਦਿਆਂ ਨੂੰ ਲੈ ਕੇ ਆਉਣਾ ਜ਼ਿਆਦਾ ਚੁਣੌਤੀਪੂਰਨ ਹੈ। ਜੇ ਸੰਭਵ ਹੋਇਆ ਤਾਂ ਲਾਸ਼ ਨੂੰ ਵਾਪਸ ਲਿਆਂਦਾ ਜਾਵੇਗ ਕਿਉਂਕਿ ਇੱਕ ਤਾਬੂਤ ਵਾਲੀ ਜਗ੍ਹਾ ਦੀ ਥਾਂ 10 ਜਾਣੇ ਬੈਠ ਸਕਦੇ ਹਨ।‘

  ਨਵੀਨ ਦੇ ਪਿਤਾ ਸ਼ੇਖਰੱਪਾ ਗਿਆਨਗੌੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਲਾਸ਼ ਦੋ ਦਿਨਾਂ ਵਿੱਚ ਘਰ ਪਹੁੰਚਾ ਦਿੱਤੀ ਜਾਵੇਗੀ। ਉਸਨੇ ਪੀਐਮ ਮੋਦੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੇ ਪੁੱਤਰ ਦੀ ਲਾਸ਼ ਘਰ ਲਿਆਉਣ ਵਿੱਚ ਮਦਦ ਕਰਨ।

  ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ 90% ਵਿਦਿਆਰਥੀ ਭਾਰਤ 'ਚ ਮੈਡੀਕਲ ਦਾਖਲਾ ਪ੍ਰੀਖਿਆ NEET 'ਚ ਫੇਲ੍ਹ ਹੋ ਜਾਂਦੇ: ਕੇਂਦਰੀ ਮੰਤਰੀ

  ਵਿਧਾਇਕ ਦੀਆਂ ਇਹ ਟਿੱਪਣੀਆਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਉਸ ਬਿਆਨ ਤੋਂ ਕੁਝ ਦਿਨ ਬਾਅਦ ਆਈਆਂ ਹਨ , ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਵਿਦੇਸ਼ਾਂ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਜਾਣ ਵਾਲੇ 90% ਵਿਦਿਆਰਥੀ ਭਾਰਤੀ ਦਾਖਲਾ ਪ੍ਰੀਖਿਆਵਾਂ ਪਾਸ ਨਹੀਂ ਕਰ ਸਕਦੇ। ਇਸ ਬਿਆਨ ਉੱਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ  ਨਿੰਦਾ ਕੀਤੀ ਸੀ।

  ਇਹ ਵੀ ਪੜ੍ਹੋ: 97 ਫੀਸਦੀ ਅੰਕ ਹਾਸਲ ਕਰਨ ਦੇ ਬਾਵਜੂਦ ਬੇਟੇ ਨੂੰ ਨਹੀਂ ਮਿਲ ਸਕੀ ਭਾਰਤ 'ਚ ਮੈਡੀਕਲ ਸੀਟ : ਮ੍ਰਿਤਕ ਵਿਦਿਆਰਥੀ ਦਾ ਪਿਤਾ

  ਜ਼ਿਕਰਯੋਗ ਹ ਕਿ 21 ਸਾਲਾ ਨਵੀਨ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚ ਦਵਾਈ ਦੀ ਪੜ੍ਹਾਈ ਕਰ ਰਿਹਾ ਸੀ। ਇੱਕ ਮਾਰਚ ਨੂੰ ਇਕ ਕਰਿਆਨੇ ਦੀ ਦੁਕਾਨ ਦੇ ਬਾਹਰ ਭੋਜਨ ਲਈ ਲਾਈਨ ਵਿਚ ਖੜ੍ਹਾ ਹੋਣ ਸਮੇਂ ਰੂਸੀ ਗੋਲੀਬਾਰੀ ਵਿਚ ਮਾਰਿਆ ਗਿਆ ਸੀ।
  Published by:Sukhwinder Singh
  First published:

  Tags: BJP, Karnataka, Russia Ukraine crisis, Russia-Ukraine News

  ਅਗਲੀ ਖਬਰ