ਮੁੰਬਈ : ਮਹਾਰਾਸ਼ਟਰ ਵਿੱਚ ਬੀਤੀ ਰਾਤ ਕਰੀਬ 11.30 ਵਜੇ ਸੇਲਸੁਰਾ ਨੇੜੇ ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦੇ ਪੁੱਤਰ ਅਵਿਸ਼ਕਾਰ ਰਿਹਾਂਗਦਾਲੇ ਸਮੇਤ 7 ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਸਾਰੇ(ਮ੍ਰਿਤਕ) ਵਰਧਾ ਜਾ ਰਹੇ ਸਨ। ਵਰਧਾ ਦੇ ਐਸਪੀ ਪ੍ਰਸ਼ਾਂਤ ਹੋਲਕਰ ਨੇ ਇਸਦੀ ਪੁਸ਼ਟੀ ਕੀਤੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਬੇਕਾਬੂ ਹੋ ਕੇ ਪੁਲ ਨੂੰ ਤੋੜਦੀ ਹੋਈ ਨਦੀ ਵਿੱਚ ਜਾ ਡਿੱਗੀ। ਹਾਦਸੇ ਵਿੱਚ ਮਾਰੇ ਗਏ ਸਾਰੇ ਵਿਦਿਆਰਥੀ 25 ਤੋਂ 35 ਸਾਲ ਦੀ ਉਮਰ ਦੇ ਸਨ। ਫ਼ਿਲਹਾਲ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ।
ਰਾਤ ਕਰੀਬ 11.30 ਵਜੇ ਸੇਲਸੁਰਾ ਨੇੜੇ ਕਾਰ ਹਾਦਸੇ ਵਿੱਚ ਮਾਰੇ ਗਏ ਸੱਤ ਲੋਕਾਂ ਵਿੱਚ ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦਾ ਪੁੱਤਰ ਵੀ ਸ਼ਾਮਲ ਸੀ। ਪੁਲਿਸ ਸੁਪਰਡੈਂਟ ਪ੍ਰਸ਼ਾਂਤ ਹੋਲਕਰ ਨੇ ਦੱਸਿਆ ਕਿ ਮ੍ਰਿਤਕ ਜਿਸ ਕਾਰ ਵਿੱਚ ਸਵਾਰ ਸਨ, ਉਹ ਇੱਕ ਪੁਲ ਤੋਂ ਡਿੱਗ ਗਈ ਜਦੋਂ ਉਹ ਵਰਧਾ ਜਾ ਰਹੇ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਉਹ ਸਾਵਾਂਗੀ ਮੈਡੀਕਲ ਕਾਲਜ ਦੇ ਵਿਦਿਆਰਥੀ ਸਨ ਅਤੇ ਜ਼ਾਈਲੋ ਕਾਰ 'ਚ ਸਵਾਰ ਸਨ।
ਮੁੱਢਲੀ ਜਾਣਕਾਰੀ ਮੁਤਾਬਿਕ ਜਦੋਂ ਇਹ ਹਾਦਸਾ ਵਾਪਰਿਆ, ਵਿਦਿਆਰਥੀ ਇਮਤਿਹਾਨ ਖਤਮ ਕਰਕੇ ਵਾਪਸ ਆ ਰਹੇ ਸਨ। ਮਰਨ ਵਾਲੇ ਸੱਤ ਨੌਜਵਾਨ ਸਾਂਗਵੀ ਦੇ ਇੱਕ ਮੈਡੀਕਲ ਕਾਲਜ ਦੇ ਵਿਦਿਆਰਥੀ ਸਨ ਤੇ ਉਹ ਉੱਤੇ ਸਵਾਰ ਹੋ ਕੇ ਵਰਧਾ ਜਾ ਰਹੇ ਸਨ ਤੇ ਅਚਾਨਕ ਗੱਡੀ ਦੇ ਪੁਲ ਤੋਂ ਡਿੱਗਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਵਿਦਿਆਰਥੀ ਆਪਣੀ ਪ੍ਰੀਖਿਆ ਖਤਮ ਕਰ ਚੁੱਕੇ ਸਨ ਅਤੇ ਪਾਰਟੀ ਤੋਂ ਵਾਪਸ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਇੱਕ ਜੰਗਲੀ ਸੂਰ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰਨ ਤੋਂ ਬਾਅਦ ਡਰਾਈਵਰ ਕੰਟਰੋਲ ਗੁਆ ਦਿੱਤਾ। ਜਦਕਿ ਹਾਦਸੇ ਦੇ ਕਾਰਨ ਦਾ ਹਾਲੇ ਅਧਿਕਾਰਿਕ ਤੌਰ ਉੱਤੇ ਬਿਆਨ ਨਹੀਂ ਆਇਆ।
ਰਿਪੋਰਟਾਂ ਅਨੁਸਾਰ, ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਗੋਂਡੀਆ ਜ਼ਿਲ੍ਹੇ ਦੇ ਤਿਰੋਰਾ ਹਲਕੇ ਦੇ ਵਿਧਾਇਕ ਵਿਜੇ ਰਿਹਾਂਗਦਾਲੇ ਦੇ ਪੁੱਤਰ ਅਵਿਸ਼ਕਾਰ, ਨੀਰਜ ਚੌਹਾਨ (MBBS ਪਹਿਲੇ ਸਾਲ), ਨਿਤੇਸ਼ ਸਿੰਘ (2015 ਇੰਟਰਨ MBBS), ਵਿਵੇਕ ਨੰਦਨ (2018, MBBS ਫਾਈਨਲ) m ਪ੍ਰਤਿਊਸ਼ ਸਿੰਘ (2017 MBBS), ਸ਼ੁਭਮ ਜੈਸਵਾਲ (2017 MBBS), ਅਤੇ ਪਵਨ ਸ਼ਕਤੀ (2020 MBBS)ਵਜੋਂ ਹੋਈ ਹੈ।
ਮਹਾਰਾਸ਼ਟਰ ਵਿੱਚ ਪਿਛਲੇ 48 ਘੰਟਿਆਂ ਵਿੱਚ ਇਹ ਤੀਜਾ ਵੱਡਾ ਸੜਕ ਹਾਦਸਾ ਹੈ। ਪੁਣੇ-ਨਗਰ ਹਾਈਵੇਅ 'ਤੇ ਐਤਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ 'ਚ ਪੰਜ ਲੋਕਾਂ ਦੀ ਮੌਤ ਹੋ ਗਈ। ਇੱਕ ਹੋਰ ਹਾਦਸੇ ਵਿੱਚ ਪਰਭਣੀ ਵਿੱਚ ਇੱਕ ਟਰੱਕ ਅਤੇ ਦੋਪਹੀਆ ਵਾਹਨ ਦੀ ਟੱਕਰ ਵਿੱਚ ਤਿੰਨ ਸਕੇ ਭਰਾਵਾਂ ਦੀ ਮੌਤ ਹੋ ਗਈ। ਮਹਾਰਾਸ਼ਟਰ 'ਚ ਸਿਰਫ 24 ਘੰਟਿਆਂ 'ਚ ਸੜਕ ਹਾਦਸਿਆਂ 'ਚ 8 ਲੋਕਾਂ ਦੀ ਮੌਤ ਹੋ ਗਈ ਹੈ।
ਖ਼ਬਰ ਅੱਪਡੇਟ ਹੋ ਰਹੀ ਹੈ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।