BJP ਸਾਂਸਦ ਦਾ ਦਾਅਵਾ- TMC ਦੇ 62 ਵਿਧਾਇਕ ਸੰਪਰਕ ਵਿਚ, 15 ਦਸੰਬਰ ਤੱਕ ਡਿੱਗ ਜਾਵੇਗੀ ਮਮਤਾ ਸਰਕਾਰ

News18 Punjabi | News18 Punjab
Updated: November 30, 2020, 1:18 PM IST
share image
BJP ਸਾਂਸਦ ਦਾ ਦਾਅਵਾ- TMC ਦੇ 62 ਵਿਧਾਇਕ ਸੰਪਰਕ ਵਿਚ, 15 ਦਸੰਬਰ ਤੱਕ ਡਿੱਗ ਜਾਵੇਗੀ ਮਮਤਾ ਸਰਕਾਰ
BJP ਸਾਂਸਦ ਦਾ ਦਾਅਵਾ- TMC ਦੇ 62 ਵਿਧਾਇਕ ਸੰਪਰਕ ਵਿਚ, 15 ਦਸੰਬਰ ਤੱਕ ਡਿੱਗ ਜਾਵੇਗੀ ਮਮਤਾ ਸਰਕਾਰ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਪੱਛਮੀ ਬੰਗਾਲ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ (West Bengal Assembly Election 2020) ਹੋਣ ਵਾਲੀਆਂ ਹਨ। ਸੂਬੇ ਵਿਚ ਭਾਜਪਾ ਅਤੇ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਵਿਚਾਲੇ ਰਾਜਨੀਤਿਕ ਉਤਰਾਅ-ਚੜਾਅ ਤੇ ਦਲ ਬਦਲਣ ਦਾ ਦੌਰ ਜਾਰੀ ਹੈ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਸੌਮਿੱਤਰਾ ਖਾਨ (Saumitra Khan)  ਨੇ ਦਾਅਵਾ ਕੀਤਾ ਹੈ ਕਿ ਟੀਐਮਸੀ ਦੇ 62 ਵਿਧਾਇਕ ਉਨ੍ਹਾਂ ਦੀ ਪਾਰਟੀ ਨਾਲ ਸੰਪਰਕ ਵਿੱਚ ਹਨ। ਇਹ ਕਦੇ ਵੀ ਦਲ ਬਦਲ ਸਕਦੇ ਹਨ।

ਭਾਜਪਾ ਸੰਸਦ ਮੈਂਬਰ ਸੌਮਿਤਰਾ ਖਾਨ ਨੇ ਦਾਅਵਾ ਕੀਤਾ ਹੈ ਕਿ ਉਹ 15 ਦਸੰਬਰ ਤੱਕ ਟੀਐਮਸੀ ਨੂੰ ਤੋੜ ਦੇਣਗੇ। ਮਮਤਾ ਬੈਨਰਜੀ ਦੀ ਹਾਲਤ ਅਜਿਹੀ ਹੋਵੇਗੀ ਕਿ ਸਰਕਾਰ ਚਲਾਉਣਾ ਵੀ ਮੁਸ਼ਕਲ ਹੋਵੇਗਾ। ਇਸ ਤੋਂ ਪਹਿਲਾਂ, ਸੌਮਿਤਰਾ ਖਾਨ ਨੇ ਕਿਹਾ ਹੈ ਕਿ ਅਜਿਹੀ ਸੰਭਾਵਨਾ ਹੈ ਕਿ ਰਾਜਪਾਲ ਜਗਦੀਪ ਧਨਖੜ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਰਾਜ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨ ਲਈ ਕਹਿ ਸਕਦੇ ਹਨ।

ਖਾਨ ਨੇ 28 ਨਵੰਬਰ ਨੂੰ ਇਥੇ ਇਕ ਸਮਾਗਮ ਵਿਚ ਕਿਹਾ, 'ਰਾਜਪਾਲ ਅਚਾਨਕ ਮੁੱਖ ਮੰਤਰੀ ਨੂੰ 149 (ਬਹੁਮਤ) ਦੇ ਅੰਕੜੇ ਨੂੰ ਸਾਬਤ ਕਰਨ ਲਈ ਕਹਿ ਸਕਦਾ ਹੈ। ਇਹ ਸੰਭਾਵਨਾ ਹੈ।|”
ਦਰਅਸਲ, ਮਮਤਾ ਸਰਕਾਰ ਦੇ ਮੰਤਰੀ ਰਹੇ ਸ਼ੁਵੇਂਦੂ ਅਧਿਕਾਰੀ ਦੇ ਅਸਤੀਫ਼ੇ ਤੋਂ ਲੈ ਕੇ ਹੁਣ ਤੱਕ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸ਼ੁਵੇਂਦੂ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਰਾਜ ਦੇ ਮੁੱਖ ਮੰਤਰੀ ਅਤੇ ਟੀਐਮਸੀ ਪ੍ਰਧਾਨ ਮਮਤਾ ਬੈਨਰਜੀ ਲਈ ਇਹ ਸਭ ਤੋਂ ਵੱਡਾ ਝਟਕਾ ਹੋਵੇਗਾ। ਸ਼ੁਵੇਂਦੂ ਦੇ ਅਸਤੀਫੇ ਤੋਂ ਬਾਅਦ ਅਫਵਾਹਾਂ ਦਾ ਬਾਜ਼ਾਰ ਗਰਮ ਹੈ।

ਹੁਣ ਭਾਜਪਾ ਨੇ ਇਹ ਕਹਿ ਕੇ ਰਾਜਨੀਤਿਕ ਗਲਿਆਰਿਆਂ ਵਿਚ ਹਲਚਲ ਵਧਾ ਦਿੱਤੀ ਹੈ ਕਿ ਤ੍ਰਿਣਮੂਲ ਕਾਂਗਰਸ ਦੇ 62 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਦੂਜੇ ਪਾਸੇ, ਟੀਐਮਸੀ ਇਹ ਦਾਅਵਾ ਕਰ ਰਹੀ ਹੈ ਕਿ ਭਾਜਪਾ ਦੇ 3-4 ਸਾਂਸਦਾਂ ਸਣੇ ਕਈ ਨੇਤਾ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਨੇ ਅਜੇ ਤੱਕ ਟੀਐਮਸੀ ਦੇ ਇਸ ਦਾਅਵੇ ਦਾ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।
Published by: Gurwinder Singh
First published: November 30, 2020, 1:17 PM IST
ਹੋਰ ਪੜ੍ਹੋ
ਅਗਲੀ ਖ਼ਬਰ