• Home
  • »
  • News
  • »
  • national
  • »
  • BJP MP VARUN GANDHI TWEETED AN UNDATED VIDEO OF ATAL BIHARI VAJPAYEE SS

VIDEO: ਵਰੁਣ ਗਾਂਧੀ ਨੇ ਮੋਦੀ ਸਰਕਾਰ ਨੂੰ ਯਾਦ ਦਿਵਾਈ, ਵਾਜਪਾਈ ਦੀ ਚਿਤਾਵਨੀ

ਕਿਸਾਨ ਅੰਦੋਲਨ ਦੇ ਸਮਰਥਣ ਬਾਰੇ ਵਰੁਣ ਗਾਂਧੀ ਨੇ ਵਾਜਪਾਈ ਦੇ 41 ਸਾਲ ਪੁਰਾਣੇ ਭਾਸ਼ਣ ਦੀ ਵੀਡੀਓ ਟਵੀੱਟਰ 'ਤੇ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

VIDEO: ਵਰੁਣ ਗਾਂਧੀ ਨੇ ਮੋਦੀ ਸਰਕਾਰ ਨੂੰ ਯਾਦ ਦਿਵਾਈ, ਵਾਜਪਾਈ ਦੀ ਚਿਤਾਵਨੀ

VIDEO: ਵਰੁਣ ਗਾਂਧੀ ਨੇ ਮੋਦੀ ਸਰਕਾਰ ਨੂੰ ਯਾਦ ਦਿਵਾਈ, ਵਾਜਪਾਈ ਦੀ ਚਿਤਾਵਨੀ

  • Share this:
    ਲਖਨਊ : ਲਖੀਮਪੁਰ ਕਾਂਡ ਤੋਂ ਬਆਦ ਕਿਸਾਨ ਅੰਦੋਲਨ ਉੱਤੇ ਸਿਆਸੀ ਸੰਗਰਾਮ ਤੇਜ ਹੋ ਗਿਆ ਹੈ। ਇਸ ਕੜੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੀ ਸੰਸਦ ਮੈਂਬਰ ਵਰੁਣ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਵੀਡੀਓ ਸ਼ੇਅਰ ਕਰਕੇ ਆਪਣੀ ਸਰਕਾਰ ਉੱਤੇ ਤੰਜ ਕੱਸਣ ਦੀ ਕੋਸ਼ਿਸ਼ੀ ਕੀਤੀ ਹੈ। ਕਿਸਾਨ ਅੰਦੋਲਨ ਦੇ ਸਮਰਥਣ ਬਾਰੇ ਵਰੁਣ ਗਾਂਧੀ ਨੇ ਵਾਜਪਾਈ ਦੇ 41 ਸਾਲ ਪੁਰਾਣੇ ਭਾਸ਼ਣ ਦੀ ਵੀਡੀਓ ਟਵੀੱਟਰ 'ਤੇ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਵਾਜਪਾਈ ਕਹਿ ਰਹੇ ਹਨ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ ਅਤੇ ਜੇਕਰ ਸ਼ਾਂਤੀਪੂਰਵਕ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਸਰਕਾਰ ਵਿਰੁੱਧ ਖੜ੍ਹੇ ਹੋਵਾਂਗੇ। ਇਸ ਵੀਡੀਓ ਰਾਹੀਂ ਵਰੁਣ ਗਾਂਧੀ ਨੇ ਇੱਕ ਵਾਰ ਫਿਰ ਆਪਣੇ ਵਿਦਰੋਹੀ ਰਵੱਈਏ ਨੂੰ ਸਪੱਸ਼ਟ ਕੀਤਾ ਹੈ।

    ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਦੇ ਭਾਸ਼ਣ ਦਾ ਵੀਡੀਓ ਟਵੀਟ ਕੀਤਾ। ਜਿਸ ਵੀਡੀਓ ਵਿੱਚ ਅਟਲ ਬਿਹਾਰੀ ਵਾਜਪਾਈ ਨੇ ਸਰਕਾਰ ਨੂੰ ਆੜੇ ਹੱਥੀਂ ਲਿਆ। ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਕਹਿ ਰਹੇ ਹਨ ਕਿ ਜੇ ਅਹਿੰਸਕ ਕਿਸਾਨ ਅੰਦੋਲਨ ਨੂੰ ਦਬਾਇਆ ਗਿਆ ਤਾਂ ਉਹ ਇਸ ਸਰਕਾਰ ਦੇ ਵਿਰੁੱਧ ਖੜ੍ਹੇ ਹੋ ਜਾਣਗੇ। ਇਸ ਵੀਡੀਓ ਰਾਹੀਂ ਵਰੁਣ ਗਾਂਧੀ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਹ ਮੰਨਿਆ ਜਾਂਦਾ ਹੈ ਕਿ ਵਰੁਣ ਗਾਂਧੀ ਅਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਿਸ਼ਤੇ ਆਮ ਨਹੀਂ ਹਨ। ਲਖੀਮਪੁਰ ਹਿੰਸਾ 'ਤੇ ਜਵਾਬਦੇਹੀ ਤੈਅ ਕਰਨ ਲਈ ਕਿਹਾ ਗਿਆ ਸੀ।


    ਇਸ ਤੋਂ ਪਹਿਲਾਂ ਵੀਰਵਾਰ ਨੂੰ ਵਰੁਣ ਗਾਂਧੀ ਨੇ ਟਵਿੱਟਰ 'ਤੇ ਲਖੀਮਪੁਰ ਖੀਰੀ ਘਟਨਾ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਸੀ, ਜਿਸ ਵਿੱਚ ਇੱਕ ਭਾਜਪਾ ਨੇਤਾ ਦੇ ਕਾਫਲੇ ਦੀ ਇੱਕ ਐਸਯੂਵੀ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਰੜਦੀ ਦਿਖਾਈ ਦੇ ਰਹੀ ਹੈ। ਪੀਲੀਭੀਤ ਤੋਂ ਭਾਜਪਾ ਸੰਸਦ ਮੈਂਬਰ ਨੇ ਕਿਹਾ ਸੀ, 'ਵੀਡੀਓ ਬਹੁਤ ਸਪਸ਼ਟ ਹੈ। ਪ੍ਰਦਰਸ਼ਨਕਾਰੀਆਂ ਨੂੰ ਕਤਲ ਰਾਹੀਂ ਚੁੱਪ ਨਹੀਂ ਕੀਤਾ ਜਾ ਸਕਦਾ।

    ਵਰੁਣ ਗਾਂਧੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਚਿੱਠੀ ਲਿਖ ਕੇ ਲਖੀਮਪੁਰ ਹਿੰਸਾ ਵਿੱਚ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਵਰੁਣ ਗਾਂਧੀ ਨੇ ਮੁੱਖ ਮੰਤਰੀ ਨੂੰ ਲਿਖੇ ਆਪਣੇ ਪੱਤਰ ਨੂੰ ਟਵਿੱਟਰ 'ਤੇ ਸਾਂਝਾ ਕੀਤਾ।
    Published by:Sukhwinder Singh
    First published: