ਹੇਮਾ ਮਾਲਿਨੀ ਦੇ ਝਾੜੂ ਲਾਉਣ ਦਾ ਇਹ ਅੰਦਾਜ਼ ਹੋਇਆ ਤੇਜ਼ੀ ਨਾਲ ਵਾਇਰਲ

News18 Punjab
Updated: July 13, 2019, 6:59 PM IST
ਹੇਮਾ ਮਾਲਿਨੀ ਦੇ ਝਾੜੂ ਲਾਉਣ ਦਾ ਇਹ ਅੰਦਾਜ਼ ਹੋਇਆ ਤੇਜ਼ੀ ਨਾਲ ਵਾਇਰਲ
News18 Punjab
Updated: July 13, 2019, 6:59 PM IST
ਸਵੱਛ ਭਾਰਤ ਮੁਹਿੰਮ ਤਹਿਤ ਸੰਸਦ ਭਵਨ 'ਚ ਸੰਸਦਾਂ ਨੇ ਝਾੜੂ ਲਗਾਇਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਵੱਡੇ ਆਗੂ ਤੇ ਸੰਸਦ ਮੈਂਬਰਾਂ ਨੇ ਹੱਥਾਂ 'ਚ ਝਾੜੂ ਲੈ ਕੇ ਸੰਸਦ ਭਵਨ ਕੰਪਲੈਕਸ 'ਚ ਪਹੁੰਚੇ। ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਤੇ ਹੇਮਾ ਮਾਲਿਨੀ ਸਮੇਤ ਭਾਜਪਾ ਦੇ ਕਈ ਸੰਸਦ ਮੈਂਬਰਾਂ ਨੇ ਸਵੱਛ ਭਾਰਤ ਮੁਹਿੰਮ 'ਚ ਹਿੱਸਾ ਲਿਆ ਤੇ ਸੰਸਦ ਭਵਨ 'ਚ ਝਾੜੂ ਲਾਇਆ।ਇਸ ਦੌਰਾਨ ਹੇਮਾ ਮਾਲਿਨੀ ਦਾ ਝਾੜੂ ਲਾਉਣ ਦਾ ਅੰਦਾਜ਼ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋਇਆ। ਦਰਅਸਲ ਹੇਮਾ ਮਾਲਿਨੀ ਜਿਸ ਤਰ੍ਹਾਂ ਝਾੜੂ ਲਗਾ ਰਹੇ ਸਨ, ਉਸ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਪਹਿਲੀ ਵਾਰ ਝਾੜੂ ਫੜਿਆ ਸੀ। ਸੋਸ਼ਲ ਮੀਡੀਆ ਉਤੇ ਖੂਬ ਕੁਮੈਂਟ ਆਏ ਤੇ ਇਕ ਨੇ ਤਾਂ ਲਿਖਿਆ ਸੀ ਕਿ ਹੇਮਾ ਮਾਲਿਨੀ ਜੀ ਦਾ ਸਫਾਈ ਵਿੱਚ ਓਨਾ ਹੀ ਯੋਗਦਾਨ ਹੈ, ਜਿੰਨਾ ਸਚਿਨ ਤੇਂਦੁਲਕਰ ਦਾ ਫ਼ਿਲਮਾਂ ਵਿਚ ਹੈ।
First published: July 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...