ਦਿੱਲੀ : ਭਾਜਪਾ ਨੇ ਲੋਕ ਸਭਾ ਚੋਣਾਂ ਲਈ 184 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਦੇ ਹੋਏ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰਾਨਸੀ ਤੇ ਅਮਿਤ ਸ਼ਾਹ ਨੂੰ ਗਾੰਧੀਨਗਰ ਸੀਟ ਤੋਂ ਉਮੀਦਵਾਰ ਘੋਸ਼ਿਤ ਕੀਤਾ।
ਭਾਜਪਾ ਆਗੂ ਜੇ ਪੀ ਨੱਡਾ ਨੇ ਪ੍ਰੈੱਸ ਕੌਂਫਰਨਸ ਚ ਦੱਸਿਆ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਖਨਊ ਤੋਂ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਨਾਗਪੁਰ ਤੋਂ ਚੋਣ ਮੈਦਾਨ ਚ ਉਤਾਰਿਆ ਜਾਵੇਗਾ।
ਕੇਂਦਰੀ ਮੰਤਰੀ ਸਿਮ੍ਰਿਤੀ ਈਰਾਨੀ ਨੂੰ ਮੁੜ ਅਮੇਠੀ ਤੋਂ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ ਤੇ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਮੁਕਾਬਲਾ ਕਰਨਗੇ। ਕੇਂਦਰੀ ਮੰਤਰੀ ਕਿਰਨ ਰਿਜਿਜੂ ਅਰੁਣਾਚਲ ਪੱਛਮ ਤੇ ਵੀ ਕੇ ਸਿੰਘ ਗਾਜ਼ੀਆਬਾਦ ਤੇ ਮਹੇਸ਼ ਸ਼ਰਮਾ ਨੂੰ ਗੌਤਮ ਬੁੱਧ ਨਗਰ ਤੋਂ ਚੋਣ ਲੜਨਗੇ।
ਭਾਜਪਾ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਤਾਮਿਲ ਨਾਡੁ, ਗੁਜਰਾਤ, ਛੱਤੀਸਗੜ੍ਹ, ਪੱਛਮ ਬੰਗਾਲ, ਰਾਜਸਥਾਨ, ਅਰੁਣਾਚਲ ਪ੍ਰਦੇਸ਼ ਤੇ ਤ੍ਰਿਪੁਰਾ ਤੋਂ ਉਮੀਦਵਾਰ ਘੋਸ਼ਿਤ ਕੀਤੇ।
ਭਾਜਪਾ ਸਾਥੀ ਪਾਰਟੀਆਂ ਨਾਲ ਬਿਹਾਰ ਦੇ 17 ਉਮੀਦਵਾਰਾਂ ਦੀ ਲਿਸਟ ਪਾਰਟੀ ਦੇ ਸੂਬਾ ਯੂਨਿਟ ਨੂੰ ਭੇਜ ਦਿੱਤੀ ਹੈ ਤੇ ਇਸ ਦਾ ਐਲਾਨ ਅਲਾਇੰਸ ਪਾਰਟੀਆਂ ਨਾਲ ਮਿਲ ਕੇ ਕੀਤਾ ਜਾਵੇਗਾ।
ਲੋਕ ਸਭਾ ਚੋਣਾਂ ਅਪ੍ਰੈਲ 11 ਨੂੰ ਸ਼ੁਰੂ ਹੋ ਕੇ ਮਈ 19 ਤੱਕ ਸੱਤ ਫ਼ੇਜ਼ ਚ ਕਾਰਵਾਈਆਂ ਜਾਣਗੀਆਂ। ਵੋੱਤਨ ਦੀ ਗਿਣਤੀ 23 ਮਾਈ ਨੂੰ ਕੀਤੀ ਜਾਵੇਗੀ। ਵੋਟਾਂ ਅਪ੍ਰੈਲ 11, 18, 23, 29 ਤੇ ਮਈ 6, 12, ਤੇ 19 ਨੂੰ 543 ਲੋਕ ਸਭਾ ਸੀਟਾਂ ਲਈ ਕੀਤੀਆਂ ਜਾਣਗੀਆਂ। 90 ਕਰੋੜ ਵੋਟਰ ਆਪਣੇ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।