Verdict in Bihar: ਭਾਜਪਾ ਦਾ ਇੱਕ ਤੀਰ ਨਾਲ ਦੋ ਨਿਸ਼ਾਨੇ, ਅਰਜੇਡੀ ਨੂੰ ਮਾਤ, ਨਿਤੀਸ਼ ਨੂੰ ਛੱਡਿਆ ਪਿੱਛੇ

ਭਾਜਪਾ ਦਾ ਇੱਕ ਤੀਰ ਨਾਲ ਦੋ ਨਿਸ਼ਾਨੇ, ਅਰਜੇਡੀ ਨੂੰ ਮਾਤ, ਨਿਤੀਸ਼ ਨੂੰ ਛੱਡਿਆ ਪਿੱਛੇ

 • Share this:
  ਬਿਹਾਰ ਵਿਧਾਨ ਸਭਾ ਚੋਣਾਂ (Bihar election result) ਨੂੰ ਲੈ ਕੇ ਉਤਸ਼ਾਹ ਬਣਿਆ ਹੋਇਆ ਹੈ। ਰੁਝਾਨ ਨੂੰ ਦੇਖਦੇ ਹੋਏ NDA ਗੱਠਜੋੜ ਬਿਹਾਰ ਵਿੱਚ ਸਰਕਾਰ ਬਣਾਉਂਦਾ ਦਿਸ ਰਿਹਾ ਹੈ। ਪਾਰਟੀ ਵਰਕਰਾਂ ਵਿੱਚ ਜਸ਼ਨ ਦਾ ਮਾਹੌਲ ਹੈ। ਇਨ੍ਹਾਂ ਚੋਣਾਂ ਵਿੱਚ 123 NDA ਨੂੰ ਮਿਲੇ ਹਨ। ਚੋਣ ਕਮਿਸ਼ਨ ਮੁਤਾਬਿਕ ਆਖ਼ਰੀ ਨਤੀਜੇ ਆਉਣ ਵਾਲੇ ਹਨ।
  ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ ਦੋ ਮੋਰਚਿਆਂ ਤੇ ਜਿੱਤ ਹਾਸਲ ਕੀਤੀ ਹੈ। ਉਸ ਨੇ ਆਰ ਜੇ ਡੀ ਨੂੰ ਮਾਤ ਦਿੱਤੀ ਹੈ ਅਤੇ ਮੌਜੂਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ (Nitish Kumar) ਨੰਬਰਾਂ ਦੀ ਰੇਸ ਵਿੱਚ ਪਿੱਛੇ ਛੱਡ ਦਿੱਤਾ ਹੈ।
  ਭਾਜਪਾ ਜਿਸ ਕੋਲ ਬਿਹਾਰ ਸੂਬੇ ਵਿੱਚ ਕੋਈ ਵੱਡਾ ਨੇਤਾ ਨਹੀਂ ਸੀ ਉਸ ਲਈ ਇਹ ਕੋਈ ਆਸਾਨ ਕੰਮ ਨਹੀਂ ਸੀ। ਜਾਤ ਦੇ ਆਧਾਰ ਤੇ ਭਾਜਪਾ ਨੇ ਆਰ ਜੇ ਡੀ ਨੂੰ ਮਾਤ ਦਿੱਤੀ ਅਤੇ ਚਿਰਾਗ਼ ਪਾਸਵਾਨ ਨੂੰ ਅਲੱਗ ਖੜਾਂ ਕਰ ਕੇ ਨਿਤੀਸ਼ ਕੁਮਾਰ ਦਾ ਰਾਜਨੀਤਕ ਕਦ ਭਾਜਪਾ ਮੁਕਾਬਲੇ ਛੋਟਾ ਕਰ ਦਿੱਤਾ। ਪਰ ਹੁਣ ਵੀ ਗੱਠਜੋੜ ਦੇ ਆਗੂ ਵਜੋਂ ਨਿਤੀਸ਼ ਕੁਮਾਰ ਨੂੰ ਹੀ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕਾਇਮ ਹੈ।

  ਕੁੱਝ ਲੋਕ ਨਰੇਂਦਰ ਮੋਦੀ ਨੂੰ ਵੋਟਿੰਗ ਮਸ਼ੀਨ ਕਹਿੰਦੇ ਹਨ। ਭਾਜਪਾ ਕੋਲ ਅਮਿਤ ਸ਼ਾਹ ਵਰਗਾ ਰਾਜਨੀਤਕ ਰਣਨੀਤੀਕਾਰ ਹੈ ਜਿਨ੍ਹਾਂ ਨੂੰ ਜਿੱਤਣ ਦਾ ਫ਼ਾਰਮੂਲਾ ਆਉਂਦਾ ਹੈ। ਇਨ੍ਹਾਂ ਚੋਣਾਂ ਵਿੱਚ ਜਾਤ ਪਾਤ (Caste-factor) ਅਹਿਮੀਅਤ ਰੱਖਦਾ ਹੈ। ਵੋਟ ਬੈਂਕ ਦੀ ਰਾਜਨੀਤਕ ਮੁਤਾਬਿਕ ਆਰ ਜੇ ਡੀ ਕੋਲ ਵੀ ਆਪਣਾ ਪੱਕਾ ਵੋਟ ਬੈਂਕ ਹੈ। ਬਾਹਮਣ, ਭੂਮੀ ਹਾਰ, ਰਾਜਪੂਤ, ਅਤੇ ਕਾਯਸਥ ਦਾ ਕੁਲ ਵੋਟ 17.2 ਫ਼ੀਸਦੀ ਹੈ। ਕਾਂਗਰਸ ਪਾਰਟੀ ਦੇ ਕਮਜ਼ੋਰ ਪੈ ਨਾਲ ਅਪਰ ਕਾਸ੍ਟ ਦਾ ਵੋਟ ਪੂਰੀ ਤਰਾਂ ਭਾਜਪਾ ਦੀ ਝੋਲੀ ਵਿੱਚ ਪੈ ਗਿਆ ਹੈ।

  ਦੂੱਜੇ ਪਾਸੇ ਆਰ ਜੇ ਡੀ ਕੋਲ ਐੱਮ ਵਾਈ ਦਾ ਸਮੀਕਰਨ ਹੈ। 14.4 ਫ਼ੀਸਦੀ ਯਾਦਵ ਤੇ 14.7 ਫ਼ੀਸਦੀ ਮੁਸਲਿਮ ਨਾਲ ਕੁਲ 29.1 ਫ਼ੀਸਦੀ ਵੋਟ ਬੰਦੇ ਹਨ। ਜੇ ਡੀ ਯੂ ਕੋਲ ਕੋਈਰੀ-ਕੁਸ਼ਵਾਹਾ ਦਾ ਕ਼ਰੀਬ 12 ਫ਼ੀਸਦੀ ਵੋਟ ਬੈਂਕ ਹੈ। ਨਾਲ ਹੀ ਦਲਿਤ ਮਹਾ ਦਲਿਤ ਦੇ ਕ਼ਰੀਬ 14 ਫ਼ੀਸਦੀ ਵੋਟ ਨਾਲ ਕਾਫ਼ੀ ਸਮਰਥਨ ਉਸਨੂੰ ਮਿਲਦਾ ਰਿਹਾ ਹੈ।

  ਮੰਨਿਆ ਜਾ ਰਿਹਾ ਹੈ ਕਿ ਉਪਿੰਦਰ ਕੁਸ਼ਵਾਹਾ ਅਤੇ ਚਿਰਾਗ਼ ਪਾਸਵਾਨ ਦੇ ਐੱਨ ਡੀ ਏ ਤੋਂ ਅਲੱਗ ਹੋਣ ਦੀ ਵਜ੍ਹਾ ਨੀਤੀਸ਼ ਕੁਮਾਰ ਦੇ ਵੋਟ ਬੈਂਕ ਵਿੱਚ ਘਾਟਾ ਪਿਆ। ਉਪਿੰਦਰ ਦੇ ਚੱਕਰ ਵਿੱਚ ਜੇ ਡੀ ਯੂ ਦਾ (ਲਵ - ਕੁਸ਼ ਫ਼ਾਰਮੂਲਾ) ਟੁੱਟਦਾ ਨਜ਼ਰ ਆ ਰਿਹਾ ਹੈ।
  Published by:Anuradha Shukla
  First published:
  Advertisement
  Advertisement