Home /News /national /

ਭਾਜਪਾ ਵਿਧਾਇਕ ਟੀ ਰਾਜਾ ਪਾਰਟੀ 'ਚੋਂ ਮੁਅੱਤਲ, ਪੈਗੰਬਰ ਮੁਹੰਮਦ ਬਾਰੇ ਟਿੱਪਣੀ 'ਤੇ ਭਖਿਆ ਸੀ ਵਿਵਾਦ

ਭਾਜਪਾ ਵਿਧਾਇਕ ਟੀ ਰਾਜਾ ਪਾਰਟੀ 'ਚੋਂ ਮੁਅੱਤਲ, ਪੈਗੰਬਰ ਮੁਹੰਮਦ ਬਾਰੇ ਟਿੱਪਣੀ 'ਤੇ ਭਖਿਆ ਸੀ ਵਿਵਾਦ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਵਿਧਾਇਕ ਨੂੰ ਉਸ ਦੀ ਟਿੱਪਣੀ ਨੂੰ ਲੈ ਕੇ ਮੰਗਲਵਾਰ ਤੜਕੇ ਸ਼ਹਿਰ ਵਿੱਚ ਵੱਡੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਭਾਜਪਾ ਵਿਧਾਇਕ ਨੇ ਸੋਮਵਾਰ ਨੂੰ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਦੀ ਆਲੋਚਨਾ ਕਰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਸੀ। ਇਸ ਵੀਡੀਓ 'ਚ ਉਹ ਕਥਿਤ ਤੌਰ 'ਤੇ ਕਿਸੇ ਖਾਸ ਧਰਮ ਦੇ ਖਿਲਾਫ ਵਿਵਾਦਿਤ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ ...
  • Share this:

ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਗਏ ਇੱਕ ਵੀਡੀਓ ਵਿੱਚ ਪੈਗੰਬਰ ਮੁਹੰਮਦ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਗੋਸ਼ਾਮਹਿਲ ਦੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਨੂੰ ਮੰਗਲਵਾਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਵਿਧਾਇਕ ਨੂੰ ਉਸ ਦੀ ਟਿੱਪਣੀ ਨੂੰ ਲੈ ਕੇ ਮੰਗਲਵਾਰ ਤੜਕੇ ਸ਼ਹਿਰ ਵਿੱਚ ਵੱਡੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਭਾਜਪਾ ਵਿਧਾਇਕ ਨੇ ਸੋਮਵਾਰ ਨੂੰ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਦੀ ਆਲੋਚਨਾ ਕਰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਸੀ। ਇਸ ਵੀਡੀਓ 'ਚ ਉਹ ਕਥਿਤ ਤੌਰ 'ਤੇ ਕਿਸੇ ਖਾਸ ਧਰਮ ਦੇ ਖਿਲਾਫ ਵਿਵਾਦਿਤ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾਂ ਪੈਗੰਬਰ ਮੁਹੰਮਦ (Pagaimber Muhammad) 'ਤੇ ਇਤਰਾਜ਼ਯੋਗ ਟਿੱਪਣੀ (Controversy) ਕਰਨ ਦੇ ਦੋਸ਼ 'ਚ ਤੇਲੰਗਾਨਾ (Telangana BJP) 'ਚ ਭਾਜਪਾ (BJP) ਵਿਧਾਇਕ ਟੀ. ਰਾਜਾ ਸਿੰਘ (MLA T. Raja Singh) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ।

ਪੈਗੰਬਰ ਬਾਰੇ ਗੱਲ ਕਰਨ ਵਾਲਾ ਵੀਡੀਓ (Viral Video) ਜਾਰੀ ਕਰਨ ਤੋਂ ਬਾਅਦ ਸੋਮਵਾਰ ਰਾਤ ਹੈਦਰਾਬਾਦ 'ਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਵਿਧਾਇਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਸ਼ਹਿਰ ਦੇ ਪੁਲਿਸ ਕਮਿਸ਼ਨਰ ਸੀ.ਵੀ.ਆਨੰਦ ਦੇ ਦਫ਼ਤਰ ਅੱਗੇ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਦਰਅਸਲ, ਹਾਲ ਹੀ ਵਿੱਚ ਟੀ ਰਾਜਾ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਵਿਵਾਦਿਤ ਟਿੱਪਣੀ ਕੀਤੀ ਹੈ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਕਿਹਾ ਸੀ ਕਿ ਸਿੰਘ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਦਰਅਸਲ, ਟੀ ਰਾਜਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਅਪਲੋਡ ਕੀਤਾ ਸੀ, ਜਿਸ ਵਿੱਚ ਉਸਨੇ ਪੈਗੰਬਰ ਮੁਹੰਮਦ ਬਾਰੇ ਟਿੱਪਣੀ ਕੀਤੀ ਸੀ।

ਦੱਸਣਯੋਗ ਹੈ ਕਿ ਸੋਮਵਾਰ ਰਾਤ ਨੂੰ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਐੱਮ.ਆਈ.ਐੱਮ.) ਦੇ ਮਲਕਪੇਟ ਤੋਂ ਵਿਧਾਇਕ ਅਹਿਮਦ ਬਲਾਲਾ ਆਪਣੇ ਸਮਰਥਕਾਂ ਨਾਲ ਦਬੀਰਪੁਰਾ ਥਾਣੇ ਪਹੁੰਚੇ ਅਤੇ ਸਿੰਘ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਸੋਮਵਾਰ ਰਾਤ ਨੂੰ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਮਲਕਪੇਟ ਤੋਂ ਵਿਧਾਇਕ ਅਹਿਮਦ ਬਲਾਲਾ ਆਪਣੇ ਸਮਰਥਕਾਂ ਦੇ ਨਾਲ ਦਬੀਰਪੁਰਾ ਥਾਣੇ ਪਹੁੰਚੇ ਅਤੇ ਸਿੰਘ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

ਰਾਜਾ ਸਿੰਘ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਹੈਦਰਾਬਾਦ ਦੇ ਚਾਰਮੀਨਾਰ, ਭਵਾਨੀ ਨਗਰ, ਮੀਰ ਚੌਕ ਅਤੇ ਰੀਨ ਬਾਜ਼ਾਰ ਥਾਣਿਆਂ ਦੇ ਬਾਹਰ ਵੀ ਅਜਿਹਾ ਹੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ।

Published by:Gurwinder Singh
First published:

Tags: BJP, BJP Protest