ਗੁਰਨਾਮ ਚਡੂਨੀ ਨੂੰ ਮੋਰਚੇ ਤੋਂ ਨਹੀਂ ਕੀਤਾ ਸਸਪੈਂਡ-ਸੂਤਰ

News18 Punjabi | News18 Punjab
Updated: January 18, 2021, 11:47 AM IST
share image
ਗੁਰਨਾਮ ਚਡੂਨੀ ਨੂੰ ਮੋਰਚੇ ਤੋਂ ਨਹੀਂ ਕੀਤਾ ਸਸਪੈਂਡ-ਸੂਤਰ
ਗੁਰਨਾਮ ਚਡੂਨੀ ਨੂੰ ਮੋਰਚੇ ਤੋਂ ਨਹੀਂ ਕੀਤਾ ਸਸਪੈਂਡ-ਸੂਤਰ ( ਫਾਈਲ਼ ਫੋਟੋ)

ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਵਿਰੁੱਧ ਲਾਏ ਦੋਸ਼ਾਂ ਦੀ ਜਾਂਚ ਲਈ ਮੈਂਬਰੀ ਕਮੇਟੀ ਬਣਾਈ ਗਈ ਹੈ। ਚੜੂਨੀ ਨੂੰ ਕਮੇਟੀ ਸਾਹਮਣੇ ਆਪਣਾ ਪੱਖ ਪੇਸ਼ ਕਰਨਾ ਪਏਗਾ। 

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਚਡੂਨੀ ਵੱਲੋਂ ਦਿੱਲੀ ਵਿਖੇ ਸਿਆਸੀ ਲੀਡਰਾਂ ਨਾਲ ਮਿਲ ਕੇ ਪ੍ਰੋਗਰਾਮ ਕਰਵਾਉਣ ਦੇ ਮਾਮਲੇ ਵਿੱਚ ਮੋਰਚੇ ਤੋਂ ਸਸਪੈਂਡ ਨਹੀਂ ਕੀਤਾ ਗਿਆ ਹੈ। ਗੁਰਨਾਮ  ਸਿੰਘ ਚਡੂਨੀ ਵੱਲੋਂ ਇਸ ਬਾਰੇ ਸਪਸ਼ਟੀਕਰਨ ਲੈਣ ਲਈ ਅੱਜ ਦੁਪਿਹਰ ਤਿੰਨ ਵਜੇ ਮੋਰਚੇ ਦੀ ਹੋਣ ਵਾਲੀ ਮੀਟਿੰਗ ਵਿੱਚ ਸੱਦਿਆ ਗਿਆ ਹੈ। ਮੀਟਿੰਗ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਗਿਆ ਹੈ ਪਰ ਫਿਲਹਾਲ ਮੋਰਚੇ ਵੱਲੋਂ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਵਿਰੁੱਧ ਲਾਏ ਦੋਸ਼ਾਂ ਦੀ ਜਾਂਚ ਲਈ ਮੈਂਬਰੀ ਕਮੇਟੀ ਬਣਾਈ ਗਈ ਹੈ। ਚੜੂਨੀ ਨੂੰ ਕਮੇਟੀ ਸਾਹਮਣੇ ਆਪਣਾ ਪੱਖ ਪੇਸ਼ ਕਰਨਾ ਪਏਗਾ।

ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਗੁਰਨਾਮ ਸਿੰਘ ਚਡੂਨੀ ਨੇ ਬੀਤੇ ਦਿਨ ਰਾਜਨੀਤਿਕ ਪਾਰਟੀਆਂ ਨਾਲ ਦਿੱਲੀ ਵਿੱਚ ਇੱਕ ਕਾਨਫਰੰਸ ਕੀਤੀ ਸੀ। ਦੂਜੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਕਾਨਫਰੰਸ ਵਿੱਚ ਹਿੱਸਾ ਲਿਆ। ਇਸੇ ਲਈ ਸੰਯੁਕਤ ਕਿਸਾਨ ਮੋਰਚੇ ਨੇ ਉਨ੍ਹਾਂ ਤੋਂ ਸ਼ਪਸ਼ਟੀਕਰਨ ਲਈ ਬੁਲਾਇਆ ਹੈ।

ਦੂਜੇ ਪਾਸੇ ਗੁਰਨਾਮ ਸਿੰਘ ਚਡੂਨੀ ਨੇ ਖੁਦ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਕਿ ਉਨ੍ਹਾਂ ਨੂੰ ਮੋਰਚੇ ਤੋਂ ਮੁਅਤਲ ਕਰ ਦਿੱਤਾ ਗਿਆ ਹੈ। ਇਸ ਬਾਰੇ ਮੋਰਚੇ ਵੱਲੋਂ ਉਨਾਂ ਨੂੰ ਕੋਈ ਕਾਰਵਾਈ ਨੋਟਿਸ ਨਹੀਂ ਮਿਲਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਲਈ ਮੋਰਚੇ ਵੱਲੋਂ ਕਿਸੇ ਵੀ ਮੀਟਿੰਗ ਵਿੱਚ ਬੁਲਾਉਣ ਦਾ ਫਿਲਹਾਲ ਸੱਦਾ ਨਹੀਂ ਮਿਲਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਮੁਲਾਕਾਤ ਦਾ ਮਕਸਦ ਖੇਤੀ ਕਾਨੂੰਨਾਂ ਖਿਲਾਫ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨਾ ਸੀ। ਸਿਆਸੀ ਲੀਡਰਾਂ ਦੀ ਇਸ ਮੀਟਿੰਗ ਦਾ ਮਕਸਦ ਵਿਰੋਧੀ ਧਿਰਾਂ ਨੂੰ ਕਾਨੂੰਨਾਂ ਖਿਲਾਫ ਖੜ੍ਹਾ ਕਰਨਾ ਹੈ। ਇਹ ਮੀਟਿੰਗ ਉਸਨੇ ਨਹੀਂ ਸੱਦੀ ਸੀ। 'ਮੀਟਿੰਗ 'ਚ ਜਾਣ ਦਾ ਮਕਸਦ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ।  ਇਸ ਮਾਮਲੇ ਨੂੰ ਲੈ ਕੇ ਕੁਝ ਲੋਕ ਜਾਣ-ਬੁੱਝ ਕੇ ਮਸਲੇ ਨੂੰ ਤੂਲ ਦੇ ਰਹੇ ਹਨ। ਉਹ ਕਿਸੇ ਵੀ ਹਾਲ ਵਿੱਚ ਅੰਦੋਲਨ ਨੂੰ ਕਮਜ਼ੋਰ ਨਹੀਂ ਹੋਣ ਦੇਵੇਗਾ।
ਚਡੂਨੀ ਨੇ ਕਿਹਾ ਕਿ ਉਹ ਮੋਰਚੇ ਨਾਲ ਮਿਲਕੇ ਚੱਲਣਾ ਚਾਹੁੰਦਾ ਹੈ। ਸਾਡੀ ਮੁੱਖ ਲੜਾਈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ, ਨਾ ਕਿ ਆਪਸ ਵਿੱਚ ਹੀ ਭਿੜਨਾ । ਇਸਲਈ ਜੇ ਮੋਰਚਾ ਕਹੇਗਾ ਤਾਂ ਉਹ ਮੋਰਚੇ ਤੋਂ ਵੱਖਰਾ ਖੇਤੀ ਕਾਨੂੰਨਾਂ ਦੇ ਖਿਲਾਫ ਸਿਆਸੀ ਪਾਰਟੀਆਂ ਦੇ 22-23 ਦੇ ਪ੍ਰੋਗਾਰਮ ਵਿੱਚ ਹਿੱਸਾ ਨਹੀਂ ਲਵੇਗਾ। 'ਸੰਯੁਕਤ ਮੋਰਚੇ ਦੀ ਮਨਾਹੀ 'ਤੇ ਜਨ ਸੰਸਦ ਦਾ ਹਿੱਸਾ' ਉਹ ਨਹੀਂ ਬਣੇਗਾ।

ਅੱਜ ਖੇਤੀਬਾੜੀ ਕਾਨੂੰਨਾਂ ਨਾਲ ਜੁੜੇ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ। ਇਸ ਦੇ ਨਾਲ ਹੀ 19 ਜਨਵਰੀ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਨੇਤਾਵਾਂ ਦਰਮਿਆਨ ਇੱਕ ਬੈਠਕ ਹੋਣ ਵਾਲੀ ਹੈ। ਕਿਸਾਨ ਨੇਤਾਵਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਇੱਕ ਟਰੈਕਟਰ ਰੈਲੀ ਕੱਢਣ ਐਲਾਨ ਵੀ ਕੀਤਾ ਹੈ।
Published by: Sukhwinder Singh
First published: January 18, 2021, 11:10 AM IST
ਹੋਰ ਪੜ੍ਹੋ
ਅਗਲੀ ਖ਼ਬਰ