ਜੂਮ (Zoom) ਮੀਟਿੰਗ ਵਿਚ ਆਪਣੇ 900 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਵਾਲੇ Better.com ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਵਿਸ਼ਾਲ ਗਰਗ (Vishal Garg) ਨੂੰ ਤੁਰੰਤ ਪ੍ਰਭਾਵ ਨਾਲ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।
ਅਮਰੀਕਾ ਦੀ ਡਿਜੀਟਲ ਮੋਰਟਗੇਜ ਕੰਪਨੀ ਦੇ ਬੋਰਡ ਨੇ ਈ-ਮੇਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਦੇ ਅਨੁਸਾਰ, ਮੁੱਖ ਵਿੱਤੀ ਅਧਿਕਾਰੀ (CFO) ਕੇਵਿਨ ਰਿਆਨ (Kevin Ryan) ਹੁਣ ਕੰਪਨੀ ਵਿੱਚ ਰੋਜ਼ਾਨਾ ਦੇ ਫੈਸਲੇ ਲੈਣਗੇ ਅਤੇ ਬੋਰਡ ਨੂੰ ਰਿਪੋਰਟ ਕਰਨਗੇ।
ਬੋਰਡ ਨੇ ਲੀਡਰਸ਼ਿਪ ਅਤੇ ਸੱਭਿਆਚਾਰਕ ਮੁਲਾਂਕਣ ਲਈ ਇੱਕ ਤੀਜੀ ਧਿਰ ਦੀ ਸੁਤੰਤਰ ਫਰਮ ਨੂੰ ਹਾਇਰ ਕੀਤਾ ਹੈ। ਜਦੋਂ ਇਸ ਪੂਰੇ ਮਾਮਲੇ ਸਬੰਧੀ Better.com ਤੋਂ ਜਵਾਬ ਮੰਗਿਆ ਗਿਆ ਤਾਂ ਕੰਪਨੀ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਵਿਸ਼ਾਲ ਗਰਗ ਨੇ 900 ਮੁਲਾਜ਼ਮਾਂ ਨੂੰ ਇੱਕੋ ਸਮੇਂ ਬਰਖਾਸਤ ਕਰਨ ਲਈ ਮੁਆਫ਼ੀ ਮੰਗੀ ਸੀ। ਉਸ ਨੇ ਜ਼ੂਮ ਕਾਲ ਦੌਰਾਨ ਮੁਲਾਜ਼ਮਾਂ ਨੂੰ ਜਿਸ ਤਰ੍ਹਾਂ ਕੱਢਿਆ ਗਿਆ, ਉਸ ਲਈ ਪੱਤਰ ਲਿਖ ਕੇ ਮੁਲਾਜ਼ਮਾਂ ਤੋਂ ਮੁਆਫੀ ਮੰਗੀ। ਇਸ ਪੱਤਰ ਵਿੱਚ ਵਿਸ਼ਾਲ ਗਰਗ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਸ ਦਾ ਤਰੀਕਾ ਗਲਤ ਸੀ ਅਤੇ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ।
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਅਮਰੀਕੀ ਕੰਪਨੀ ਦੇ ਭਾਰਤੀ ਮੂਲ ਦੇ ਸੀਈਓ ਵਿਸ਼ਾਲ ਗਰਗ ਨੇ ਆਪਣੀ ਕੰਪਨੀ Better.com ਦੇ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਸ ਨੇ ਜ਼ੂਮ ਮੀਟਿੰਗ ਬੁਲਾਈ ਅਤੇ ਕੰਪਨੀ ਦੇ 900 ਕਰਮਚਾਰੀਆਂ ਨੂੰ ਪਿੰਕ ਸਲਿੱਪਾਂ ਸੌਂਪੀਆਂ।
ਘਟਦੀ ਉਤਪਾਦਕਤਾ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਕਾਰਨ ਦੱਸਿਆ ਗਿਆ। ਜ਼ੂਮ ਕਾਲ ਤੋਂ 900 ਮੁਲਾਜ਼ਮਾਂ ਨੂੰ ਕੱਢੇ ਜਾਣ ਦੀ ਵੀਡੀਓ ਜਿਸ ਨੇ ਵੀ ਦੇਖੀ, ਉਹ ਵਿਸ਼ਾਲ ਗਰਗ ਨੂੰ ਖੜੂਸ ਬੌਸ ਕਹਿਣ ਲੱਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Government job, Job, Jobs