ਦਿੱਲੀ ਦੇ ਉੱਤਰ ਪੂਰਬੀ ਇਲਾਕਿਆਂ ਵਿੱਚ ਭੜਕੀ ਹਿੰਸਾ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ। ਇਸੇ ਦੌਰਾਨ ਹਿੰਸਾ ਪ੍ਰਭਾਵਿਤ ਚਾਂਦ ਬਾਗ਼ ਇਲਾਕੇ ਵਿੱਚ ਇੰਟੈਲੀਜੈਂਸ ਬਿਊਰੋ (IB) ਦੇ ਅਧਿਕਾਰੀ ਅੰਕਿਤ ਸ਼ਰਮਾ (Ankit Sharma) ਦੀ ਲਾਸ਼ ਮਿਲੀ ਹੈ। ਸੋਮਵਾਰ ਸ਼ਾਮ ਤੋਂ ਅੰਕਿਤ ਦਾ ਕੁੱਝ ਪਤਾ ਨਹੀਂ ਲੱਗ ਰਿਹਾ ਸੀ। ਉਸ ਦੀ ਲਾਸ਼ ਤਾਇਨਾਤੀ ਦੌਰਾਨ ਨਹੀਂ ਮਿਲੀ ਹੈ।
ਅੰਕਿਤ ਨੇ 2017 ਵਿੱਚ ਆਈ ਬੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਉਸਦੀ ਲਾਸ਼ ਇੱਕ ਨਾਲਿ ਵਿੱਚੋਂ ਮਿਲੀ ਹੈ।
ਦਿੱਲੀ ਉੱਤੇ ਹਿੰਸਾ ਦੇ ਕਾਲੇ ਬੱਦਲ ਛਾਏ ਹੋਏ ਹਨ। ਉੱਤਰ ਪੂਰਬੀ ਦਿੱਲੀ ਵਿੱਚ ਜਾਫਰਾਬਾਦ, ਮੌਜਪੁਰ, ਚਾਂਦ ਬਾਗ਼, ਭਜਨ ਪੁਰਾ, ਖਾਜੂਰੀਖਾਸ ਇਲਾਕਿਆਂ ਵਿੱਚ ਹਿੰਸਾ ਦੇ ਖ਼ੌਫ਼ਨਾਕ ਹਾਲਾਤ ਬਣੇ ਹੋਏ ਹਨ। ਹੁਣ ਤੱਕ 25 ਜਾਨਾਂ ਜਾਣ ਦੀ ਜਾਣਕਾਰੀ ਹੈ। ਦਿੱਲੀ ਪੁਲਿਸ ਦੇ ਪੀ ਆਰ ਓ ਐੱਮ ਐੱਸ ਰੰਧਾਵਾ ਨੇ ਹੈਲਪ ਲਾਈਨ ਨੰਬਰਾਂ ਦੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਉੱਤੇ ਫ਼ੋਨ ਕਰ ਕੇ ਹਿੰਸਾ ਨਾਲ ਜੁੜੀ ਕੋਈ ਜਾਣਕਾਰੀ ਜਾਂ ਮਦਦ ਲਈ ਫ਼ੋਨ ਕੀਤਾ ਜਾ ਸਕਦਾ ਹੈ। ਇਹ ਨੰਬਰ ਹਨ - 22829334 ਤੇ 22829335
ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਕੋਲ CCTV ਫੁਟੇਜ ਹੈ ਅਤੇ ਇਨ੍ਹਾਂ ਦੇ ਆਧਾਰ ਉੱਤੇ ਕਾਰਵਾਹੀ ਕੀਤੀ ਜਾ ਰਹੀ ਹੈ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Death, Delhi Violence