ਭਾਰਤ ਵਿਚ ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਰੋਜ਼ੀ-ਰੋਟੀ ਲਈ ਵਿਦੇਸ਼ ਜਾਣ ਲਈ ਮਜਬੂਰ ਹਨ, ਪਰ ਕਈ ਵਾਰ ਇਹ ਨੌਜਵਾਨ ਦਲਾਲਾਂ ਦੇ ਚੱਕਰ ਵਿਚ ਪੈ ਕੇ ਫਸ ਜਾਂਦੇ ਹਨ ਤੇ ਉਥੋਂ ਦੇਸ਼ ਪਰਤਣ ਲਈ ਤਰਲੇ ਮਾਰਦੇ ਹਨ।
ਸੋਸ਼ਲ ਮੀਡੀਆ ਰਾਹੀਂ ਹੁਣ ਅਜਿਹੇ 44 ਭਾਰਤੀ ਲੋਕਾਂ ਨੇ ਮਦਦ ਦੀ ਅਪੀਲ ਕੀਤੀ ਹੈ। ਇਹ 44 ਲੋਕ ਝਾਰਖੰਡ ਨਾਲ ਸਬੰਧਤ ਹਨ। ਇਹ ਉਥੇ ਮਜ਼ਦੂਰੀ ਦਾ ਕੰਮ ਕਰਦੇ ਸਨ। ਤਜ਼ਾਕਿਸਤਾਨ ਵਿਚ ਫਸੇ ਇਨ੍ਹਾਂ ਲੋਕਾਂ ਨੇ ਆਪਣੇ ਵਤਨ ਪਰਤਣ ਦੀ ਬੇਨਤੀ ਕੀਤੀ ਹੈ।
ਸਰਕਾਰਾਂ ਨੂੰ ਅਪੀਲ ਕਰਦਿਆਂ ਇਹ ਲੋਕ ਕਹਿ ਰਹੇ ਹਨ ਕਿ ਜਿਸ ਕੰਪਨੀ ਵਿੱਚ ਉਹ ਕੰਮ ਕਰ ਰਹੇ ਸਨ, ਉਸ ਨੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ। ਪੈਸੇ ਦੀ ਅਣਹੋਂਦ ਵਿੱਚ ਉਹ ਦਾਣੇ-ਦਾਣੇ ਤਰਸ ਰਹੇ ਹਨ।
ਗੌਰਤਲਬ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਰੀਬ ਲੋਕ ਦਲਾਲਾਂ ਦਾ ਸ਼ਿਕਾਰ ਹੋ ਕੇ ਦੂਜੇ ਦੇਸ਼ਾਂ ਵਿੱਚ ਫਸ ਜਾਂਦੇ ਹਨ। ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਸਾਰੇ ਮਜ਼ਦੂਰ ਛੇ ਮਹੀਨੇ ਪਹਿਲਾਂ ਬਿਸ਼ਨੂਗੜ੍ਹ ਬਲਾਕ ਦੇ ਖਰਨਾ ਦੇ ਪੰਚਮ ਮਹਤੋ ਰਾਹੀਂ ਟਰਾਂਸਮਿਸ਼ਨ ਲਾਈਨ ਦਾ ਕੰਮ ਕਰਨ ਲਈ ਤਜ਼ਾਕਿਸਤਾਨ ਗਏ ਸਨ। ਜਿੱਥੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਅਤੇ ਇਸ ਕਾਰਨ ਉਹ ਦਾਣੇ-ਦਾਣੇ ਲਈ ਦਰਸ ਰਹੇ ਹਨ।
ਪ੍ਰਵਾਸੀ ਮਜ਼ਦੂਰਾਂ ਦੇ ਹਿੱਤ ਵਿੱਚ ਕੰਮ ਕਰ ਰਹੇ ਸਿਕੰਦਰ ਅਲੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਮਜ਼ਦੂਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਕੰਮ ਦੀ ਭਾਲ ਵਿੱਚ ਮਜ਼ਦੂਰ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਤਸੀਹੇ ਝੱਲਣੇ ਪੈਂਦੇ ਹਨ। ਉਹ ਬੜੀ ਮੁਸ਼ਕਲ ਨਾਲ ਆਪਣੇ ਵਤਨ ਪਰਤਣ ਦੇ ਸਮਰੱਥ ਹਨ। ਅਜਿਹੇ 'ਚ ਸਰਕਾਰ ਨੂੰ ਇਸ 'ਤੇ ਠੋਸ ਕਦਮ ਚੁੱਕਣ ਦੀ ਲੋੜ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jharkhand, Social media, Social media news, Tajikistan