Home /News /national /

ਮਜ਼ਦੂਰ ਭਰਾਵਾਂ ਨੂੰ ਸੋਨੂੰ ਸੂਦ ਦੀ ਖ਼ਾਸ ਅਪੀਲ, ਕਿਹਾ 'ਉਂਗਲ ਨਾਲ ਨਹੀਂ ਦਿਮਾਗ ਨਾਲ ਕਰੋ ਵੋਟਿੰਗ'

ਬਿਹਾਰ ਵਿਧਾਨਸਭਾ ਚੋਣਾਂ 'ਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਮਜ਼ਦੂਰ ਭਰਾਵਾਂ ਨੂੰ ਇੱਕ ਖਾਸ ਅਪੀਲ ਕੀਤੀ ਹੈ।

  • Share this:
ਬਿਹਾਰ ਵਿਚ ਅੱਜ ਵੋਟਿੰਗ ਦਾ ਪਹਿਲਾ ਪੜਾਅ ਜਾਰੀ ਹੈ। ਅੱਜ ਸਵੇਰ ਤੋਂ ਹੀ ਬਿਹਾਰ ਵਿਚ ਲੋਕ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਖੜ੍ਹੇ ਵੇਖੇ ਗਏ ਹਨ। ਸਾਰੇ ਆਗੂਆਂ ਨੇ ਲੋਕਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਅਜਿਹੀ ਹੀ ਇਕ ਅਪੀਲ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਵੀ ਕੀਤੀ। ਉਨ੍ਹਾਂ ਵੋਟ ਪਾਉਣ ਲਈ ਦਿਮਾਗ ਦੀ ਵਰਤੋਂ ਕਰਨ ਲਈ ਕਿਹਾ ਤੇ ਬਿਹਾਰ ਤੋਂ ਪ੍ਰਵਾਸ ਦਾ ਮੁੱਦਾ ਵੀ ਉਠਾਇਆ।

ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ, "ਜਿਸ ਦਿਨ ਸਾਡੇ ਬਿਹਾਰੀ ਭਰਾਵਾਂ ਨੂੰ ਘਰ ਛੱਡ ਕੇ ਕਿਸੇ ਹੋਰ ਸੂਬੇ ਵਿਚ ਨਹੀਂ ਜਾਣਾ ਪਵੇਗਾ। ਜਿਸ ਦਿਨ ਦੂਸਰੇ ਰਾਜਾਂ ਦੇ ਲੋਕ ਕੰਮ ਲੱਭਣ ਲਈ ਬਿਹਾਰ ਆਉਣਗੇ। ਉਸ ਦਿਨ ਦੇਸ਼ ਜਿੱਤੇਗਾ ਪਰ ਵੋਟ ਪਾਉਣ ਲਈ ਬਟਨ ਉਂਗਲ ਤੋਂ ਨਹੀਂ ਦਿਮਾਗ ਨਾਲ ਦਬਾਉਣਾ।"

ਸੋਨੂੰ ਸੂਦ ਤੋਂ ਇਲਾਵਾ ਅਦਾਕਾਰਾ ਤੇ ਕਾਂਗਰਸ ਆਗੂ ਉਰਮਿਲਾ ਮਾਤੋਂਡਕਰ ਨੇ ਵੀ ਟਵੀਟ ਕਰਕੇ ਬਿਹਾਰ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।ਉਰਮਿਲਾ ਮਾਤੋਂਡਕਰ ਨੇ ਟਵੀਟ ਵਿਚ ਲਿਖਿਆ, "ਬਿਹਾਰ ਦੇ ਪਿਆਰੇ ਭਰਾਵੋ ਅਤੇ ਭੈਣੋ, ਅੱਜ ਵੋਟਿੰਗ ਹੈ। ਆਪਣੀ ਵੋਟ ਦਿਓ। ਕਿਰਪਾ ਕਰਕੇ ਇਸ ਦ੍ਰਿਸ਼ ਨੂੰ ਯਾਦ ਰੱਖੋ।" ਇਸ ਦੇ ਨਾਲ ਹੀ ਉਨ੍ਹਾਂ ਬਿਹਾਰ ਚੋਣ, ਬਿਹਾਰ ਵਿਧਾਨਸਭਾ ਚੋਣ ਤੇ ਬਿਹਾਰ ਚੋਣ 2020 ਹੈਸ਼ਟੈਗ ਲਗਾਏ। ਦੱਸ ਦੇਈਏ ਕਿ ਬਿਹਾਰ ਵਿਚ ਤਿੰਨ ਪੜਾਵਾਂ ਵਿਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ ਅਗਲੇ ਮਹੀਨੇ 10 ਨਵੰਬਰ ਨੂੰ ਹੋਵੇਗੀ।
Published by:Sukhwinder Singh
First published:

Tags: Bihar Elections 2020, Sonu Sood

ਅਗਲੀ ਖਬਰ