ਬਾਲੀਵੁੱਡ ਅਦਾਕਾਰਾ (Bollywood Actress) ਦੀਪਿਕਾ ਪਾਦੁਕੋਣ (Deepika Padukone) ਅਤੇ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ (P V sindhu) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਇਨਿਸ਼ਿਏਟਿਵ ‘ਭਾਰਤ ਕੀ ਲਕਸ਼ਮੀ’ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਇਸ ਮੁਹਿੰਮ ਦਾ ਉਦੇਸ਼ ਦੇਸ਼ ਵਿਚ ਔਰਤਾਂ ਵੱਲੋਂ ਕੀਤੇ ਜਾ ਰਹੇ ਸ਼ਾਨਦਾਰ ਕੰਮਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਹੈ। ਇਸ ਨੂੰ ਦੀਵਾਲੀ ਮੌਕੇ ਸ਼ੁਰੂ ਕੀਤਾ ਗਿਆ ਹੈ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਔਰਤ ਇੰਪਾਵਰਮੈਂਟ ਦੇ ਮੁੱਦੇ ਉਤੇ ਨਵਾਂ ਕੈਂਪੇਨ ਵੀਡੀਓ ਵੀ ਸ਼ੇਅਰ ਕੀਤਾ ਹੈ। ਪੀਐਮ ਮੋਦੀ ਨੇ ਲਿਖਿਆ ਕਿ ਭਾਰਤ ਦੀ ਨਾਰੀ ਸ਼ਕਤੀ ਪ੍ਰਤਿਭਾ, ਹੱਠ, ਪ੍ਰਤਿਗਿਆ ਅਤੇ ਨਿਸ਼ਠਾ ਦਾ ਪ੍ਰਤੀਕ ਹੈ। ਸਾਡੀ ਸੰਸਕ੍ਰਿਤੀ ਨੇ ਹਮੇਸ਼ਾ ਹੀ ਔਰਤ ਇੰਪਾਵਰਮੈਂਟ ਲਈ ਕੰਮ ਕਰਨਾ ਸਿਖਾਇਆ ਹੈ।
ਇਸ ਵੀਡੀਓ ਰਾਹੀਂ ਪੀਵੀ ਸਿੰਧੂ ਅਤੇ ਦੀਪਿਕਾ ਪਾਦੁਕੋਣ ਨੇ ਭਾਰਤ ਦੀ ਲਕਸ਼ਮੀ ਨੂੰ ਸੈਲਿਬ੍ਰੇਟ ਕਰਨ ਦਾ ਸ਼ਾਨਦਾਰ ਸੰਦੇਸ਼ ਦਿੱਤਾ ਹੈ। ਦੀਪਿਕਾ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਆਉ ਅਸੀਂ ਸਾਰੇ ਇਸ ਦੇਸ਼ ਦੀ ਔਰਤਾਂ ਦੇ ਯੋਗਦਾਨ ਅਤੇ ਸਫਲਤਾ ਨੂੰ ਸੈਲੀਬ੍ਰੇਟ ਕਰੀਏ ਅਤੇ ਇਸ ਉਤੇ ਰੌਸ਼ਨੀ ਪਾਈਏ।
ਪੀਵੀ ਸਿੰਧੁ ਨੇ ਕਿਹਾ ਕਿ ਜਦੋਂ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਇਆ ਜਾਂਦਾ ਹੈ ਤਾਂ ਉਨ੍ਹਾਂ ਦੀ ਸਫਲਤਾਵਾਂ ਨੂੰ ਮਾਣ ਨਾਲ ਵੇਖਿਆ ਜਾਂਦਾ ਹੈ। ਸਿੰਧੁ ਨੇ ਲਿਖਿਆ ਕਿ ਉਹ ਪੀਐਮ ਨਰਿੰਦਰ ਮੋਦੀ ਦੇ #BharatKiLaxmi ਮੂਵਮੈਂਟ ਦਾ ਸਮਰਥਨ ਕਰਦੀ ਹੈ। ਇਹ ਭਾਰਤ ਦੀਆਂ ਔਰਤਾਂ ਦੀ ਅਸਾਧਾਰਣ ਸਫਲਤਾ ਦਾ ਜਸ਼ਨ ਮਨਾਉਂਦੀ ਹੈ। ਆਓ ਇਸ ਦੀਵਾਲੀ ਉਤੇ ਨਾਰੀਤਵ ਦਾ ਜਸ਼ਨ ਮਨਾਈਏ।
ਵੀਡੀਓ ਵਿਚ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਮੁੱਦੇ ਉਤੇ ਗੱਲ ਕੀਤੀ ਗਈ ਹੈ। ਕਿਸ ਤਰ੍ਹਾਂ ਔਰਤ ਨੂੰ ਸੁਪਨੇ ਨੂੰ ਪੂਰਾ ਕਰਨ ਲਈ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਵੀਡੀਓ ਔਰਤਾਂ ਨੂੰ ਮਜ਼ਬੂਤ ਇਰਾਦਿਆਂ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਆਪਣੇ ਆਲੇ ਦੁਆਲੇ ਦੀਆਂ ਔਰਤਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਨੂੰ ਲੱਭਣ ਅਤੇ ਸਾਂਝਾ ਕਰਨ ਦੀ ਅਪੀਲ ਕੀਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Deepika Padukone, Narendra modi, PM, PV Sindhu