• Home
 • »
 • News
 • »
 • national
 • »
 • BOLLYWOOD NASEERUDDIN SHAHS MESSAGE TO THOSE CELEBRATING TALIBAN IN INDIA GH KS

ਭਾਰਤ ਵਿੱਚ 'ਤਾਲਿਬਾਨ ਦਾ ਜਸ਼ਨ ਮਨਾਉਣ ਵਾਲਿਆਂ' ਲਈ ਨਸੀਰੂਦੀਨ ਸ਼ਾਹ ਦਾ ਸੰਦੇਸ਼

 • Share this:
  ਨਵੀਂ ਦਿੱਲੀ: ਦਿੱਗਜ ਅਭਿਨੇਤਾ ਨਸੀਰੁੱਦੀਨ ਸ਼ਾਹ (Nasirudin Shah) ਨੇ ਉਨ੍ਹਾਂ ਭਾਰਤੀ ਮੁਸਲਮਾਨਾਂ (Indian Muslim) ਦੀ ਖੁੱਲ੍ਹ ਕੇ ਨਿਖੇਧੀ ਕੀਤੀ ਹੈ ਜੋ ਅਫਗਾਨਿਸਤਾਨ (Afghanistan) ਵਿੱਚ ਤਾਲਿਬਾਨ (Taliban) ਦੀ ਸੱਤਾ ਵਿੱਚ ਵਾਪਸੀ ਦਾ ਜਸ਼ਨ ਮਨਾ ਰਹੇ। ਉਨ੍ਹਾਂ ਨੇ ਇਸ ਨੂੰ ਬਹੁਤ ਖਤਰਨਾਕ ਕਰਾਰ ਦਿੱਤਾ ਹੈ। ਨਸੀਰੁੱਦੀਨ ਸ਼ਾਹ ਨੇ ਸੋਸ਼ਲ ਮੀਡੀਆ (Social Media) 'ਤੇ ਸਾਂਝੇ ਕੀਤੇ ਇੱਕ ਵੀਡੀਓ ਵਿੱਚ ਕਿਹਾ, "ਭਾਵੇਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਸਮੁੱਚੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ, ਫਿਰ ਵੀ ਭਾਰਤੀ ਮੁਸਲਮਾਨਾਂ ਦੇ ਕੁਝ ਵਰਗਾਂ ਵੱਲੋਂ ਵਹਿਸ਼ੀ ਲੋਕਾਂ ਦਾ ਜਸ਼ਨ ਮਨਾਇਆ ਜਾਣਾ ਘੱਟ ਖ਼ਤਰਨਾਕ ਨਹੀਂ ਹੈ।" ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਹ ਮੁੱਦਾ ਇਸ ਸਮੇਂ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਹੈ। ਮਸ਼ਹੂਰ ਬਾਲੀਵੁੱਡ ਅਦਾਕਾਰ (Bollywood Actress) ਨੇ ਇਸ ਮੁੱਦੇ 'ਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਰਾਏ ਸਾਂਝੀ ਕੀਤੀ ਹੈ। ਨਸੀਰੂਦੀਨ ਸ਼ਾਹ ਨੇ ਤਾਲਿਬਾਨ ਦਾ ਸਮਰਥਨ ਕਰਨ ਵਾਲਿਆਂ 'ਤੇ ਤਿੱਖੀ ਟਿੱਪਣੀ ਕੀਤੀ ਹੈ। ਨਸਰੂਦੀਨ ਸ਼ਾਹ ਨੇ ਕਿਹਾ ਕਿ ਭਾਰਤ ਦਾ ਇਸਲਾਮ ਵੱਖਰਾ ਹੈ।

  71 ਸਾਲਾ ਅਦਾਕਾਰ ਨੇ ਕਿਹਾ ਕਿ ਜਿਹੜੇ ਲੋਕ ਤਾਲਿਬਾਨ ਦੇ ਮੁੜ ਸੁਰਜੀਤ ਹੋਣ ਦੀ ਖੁਸ਼ੀ ਮਨਾ ਰਹੇ ਹਨ, ਉਨ੍ਹਾਂ ਨੂੰ ਖੁਦ ਤੋਂ ਸਵਾਲ ਕਰਨਾ ਚਾਹੀਦਾ ਹੈ ਕਿ ਕੀ ਉਹ ਆਪਣੇ ਧਰਮ ਨੂੰ ਸੁਧਾਰਨਾ ਚਾਹੁੰਦੇ ਹਨ ਜਾਂ ਪੁਰਾਣੇ ਹਾਲਾਤ ਵਿੱਚ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੇ "ਹਿੰਦੁਸਤਾਨੀ ਇਸਲਾਮ" ਕਹੇ ਜਾਣ ਵਾਲੇ ਅਤੇ ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਪ੍ਰਚਲਤ ਹੋਣ ਵਾਲੇ ਇਸਲਾਮ ਵਿੱਚ ਫਰਕ ਕੱਢਿਆ। ਭਾਰਤ ਵਿੱਚ ਇਸਲਾਮ ਹਮੇਸ਼ਾ ਦੁਨੀਆ ਭਰ ਦੇ ਇਸਲਾਮ ਤੋਂ ਵੱਖਰਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, "ਰੱਬ ਅਜਿਹਾ ਸਮਾਂ ਨਾ ਲਿਆਵੇ, ਜਦੋਂ ਇਹ ਇੰਨਾ ਬਦਲ ਜਾਵੇ ਕਿ ਅਸੀਂ ਇਸਨੂੰ ਪਛਾਣ ਵੀ ਨਾ ਸਕੀਏ।"

  ਤਾਲਿਬਾਨ ਨੇ 15 ਅਗਸਤ ਨੂੰ ਅਫਗਾਨਿਸਤਾਨ 'ਤੇ ਦੇਸ਼ ਦੀ ਸਰਕਾਰੀ ਫੌਜਾਂ ਨੂੰ ਉਸ ਰਫਤਾਰ ਨਾਲ ਹਰਾਉਣ ਤੋਂ ਬਾਅਦ ਕਬਜ਼ਾ ਕਰ ਲਿਆ, ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਦੋ ਦਹਾਕੇ ਪਹਿਲਾਂ ਅਲ-ਕਾਇਦਾ ਨੂੰ ਪਨਾਹ ਦੇਣ ਦੇ ਲਈ ਅਮਰੀਕਾ ਦੀ ਅਗਵਾਈ ਵਾਲੀ ਫੌਜਾਂ ਦੁਆਰਾ ਇਸ ਸਮੂਹ ਨੂੰ ਉਖਾੜ ਦਿੱਤਾ ਗਿਆ ਸੀ, ਜਿਸਨੇ ਸੰਯੁਕਤ ਰਾਜ ਉੱਤੇ 11 ਸਤੰਬਰ 2001 ਦੇ ਹਮਲਿਆਂ ਦਾ ਪਲਾਨ ਬਣਾਇਆ ਗਿਆ ਸੀ। ਤਾਲਿਬਾਨ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਉਹ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨਗੇ ਅਤੇ ਅੱਤਵਾਦੀਆਂ ਨੂੰ ਦੇਸ਼ ਤੋਂ ਕੰਮ ਨਹੀਂ ਕਰਨ ਦੇਣਗੇ।
  Published by:Krishan Sharma
  First published: