Home /News /national /

ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਬੇਟੇ ਨੂੰ ਦਿੱਤਾ ਜਨਮ

ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਬੇਟੇ ਨੂੰ ਦਿੱਤਾ ਜਨਮ

ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਬੇਟੇ ਨੂੰ ਦਿੱਤਾ ਜਨਮ (ਫਾਇਲ ਫੋਟੋ)

ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਬੇਟੇ ਨੂੰ ਦਿੱਤਾ ਜਨਮ (ਫਾਇਲ ਫੋਟੋ)

 • Share this:

  ਹਰਿਆਣਵੀ ਕਵੀਨ ਸਪਨਾ ਚੌਧਰੀ (Sapna Choudhary) ਨੇ ਬੇਟੇ ਨੂੰ ਜਨਮ ਦਿੱਤਾ ਹੈ। ਸਪਨਾ ਚੌਧਰੀ ਦਾ ਵਿਆਹ ਜਨਵਰੀ 2020 ਵਿਚ ਹੋਇਆ ਸੀ, ਪਰ ਅਜੇ ਤੱਕ ਬਹੁਤ ਸਾਰੇ ਲੋਕਾਂ ਨੂੰ ਉਸ ਦੇ ਵਿਆਹ ਬਾਰੇ ਪਤਾ ਨਹੀਂ ਸੀ। ਸਪਨਾ ਚੌਧਰੀ ਆਪਣੇ ਡਾਂਸ ਰਾਹੀਂ ਲੋਕਾਂ ਦੇ ਦਿਲਾਂ ਉਤੇ ਰਾਜ ਕਰਦੀ ਹੈ ਪਰ ਉਸ ਨੇ ਆਪਣੀ ਨਿੱਜੀ ਜਿੰਦਗੀ ਬਾਰੇ ਬਹੁਤ ਘੱਟ ਜਾਣਕਾਰੀ ਸਂਝੀ ਕੀਤੀ ਹੈ।

  ਸਪਨਾ ਚੌਧਰੀ ਨੇ ਜਨਵਰੀ 2020 ਵਿਚ ਆਪਣੇ ਬੁਆਏਫਰੈਂਡ ਵੀਰ ਸ਼ਾਹੂ ਨਾਲ ਵਿਆਹ ਕਰਵਾ ਲਿਆ। ਇਹ ਗੱਲ ਬਹੁਤੇ ਲੋਕਾਂ ਨੂੰ ਹੁਣ ਪਤਾ ਲੱਗ ਰਹੀ ਹੈ ਜਦੋਂ ਸਪਨਾ ਨੇ ਬੇਟੇ ਨੂੰ ਜਨਮ ਦਿੱਤਾ। ਕੋਰੋਨਾ ਕਾਰਨ ਲੌਕਡਾਊਨ ਅਤੇ ਸਟੇਜ ਸ਼ੋਅ ਅਤੇ ਥੀਏਟਰਾਂ ਦੇ ਬੰਦ ਹੋਣ ਕਾਰਨ ਸਪਨਾ ਵੀ ਆਪਣੇ ਅਜ਼ੀਜ਼ਾਂ ਤੋਂ ਦੂਰ ਸੀ। ਪਰ ਜਿਵੇਂ ਹੀ ਸਪਨਾ ਚੌਧਰੀ ਦੇ ਮਾਂ ਬਣਨ ਬਾਰੇ ਖਬਰ ਆਈ, ਉਸ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਹੈ ਤੇ ਨਾਲ ਇਹ ਖਬਰ ਇੱਕ ਹੈਰਾਨੀ ਵਾਂਗ ਵੀ ਹੈ।

  ਜਿਆਦਾਤਰ ਲੋਕ ਪੁੱਛ ਰਹੇ ਹਨ ਕਿ ਸਪਨਾ ਨੇ ਵਿਆਹ ਕਦੋਂ ਕਰਵਾਇਆ ਸੀ। ਹੁਣ ਸਪਨਾ ਘਰ 4 ਅਕਤੂਬਰ ਨੂੰ ਬੇਟੇ ਨੇ ਜਨਮ ਲਿਆ ਪਰ ਇਸ ਬਾਰੇ ਖਬਰ ਹੁਣ ਸਾਹਮਣੇ ਆਈ ਹੈ।

  Published by:Gurwinder Singh
  First published:

  Tags: Sapna chaudhary