ਇੰਫਾਲ- ਸੰਨੀ ਲਿਓਨ ਮਨੀਪੁਰ 'ਚ ਇਕ ਫੈਸ਼ਨ ਸ਼ੋਅ ਈਵੈਂਟ 'ਚ ਸ਼ੋਅਸਟਾਪਰ ਬਣਨ ਜਾ ਰਹੀ ਹੈ ਪਰ ਸ਼ਨੀਵਾਰ ਸਵੇਰੇ ਉਸ ਫੈਸ਼ਨ ਵਾਲੀ ਜਗ੍ਹਾ ਦੇ ਨੇੜੇ ਹੀ ਧਮਾਕਾ ਹੋ ਗਿਆ। ਹਾਲਾਂਕਿ ਇਸ ਧਮਾਕੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਹ ਧਮਾਕਾ ਗ੍ਰੇਨੇਡ ਦੇ ਧਮਾਕੇ ਕਾਰਨ ਹੋਇਆ, ਜੋ ਫੈਸ਼ਨ ਸ਼ੋਅ ਦੇ ਸਟੇਜ ਦੇ ਨੇੜੇ ਫਟਿਆ, ਜਿੱਥੇ ਕੁਝ ਕੰਮ ਚੱਲ ਰਿਹਾ ਸੀ।
ਮੌਕੇ 'ਤੇ ਪਹੁੰਚੀ ਪੁਲਸ ਨੇ ਸਥਿਤੀ ਦਾ ਜਾਇਜ਼ਾ ਲੈਣ, ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੌਕੇ 'ਤੇ ਪਹੁੰਚੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਕਮਾਂਡੋਜ਼ ਦੀ ਟੀਮ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ, ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਸੂਚਨਾ ਨਹੀਂ ਹੈ। ਘਟਨਾ ਸਥਾਨ ਦੇ ਆਸਪਾਸ ਦੇ ਲੋਕ ਅਤੇ ਸ਼ੋਅ ਦੇ ਪ੍ਰਬੰਧਕ ਸਹਿਮੇ ਹੋਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ 41 ਸਾਲਾ ਸੰਨੀ ਲਿਓਨ ਯੋਜਨਾ ਮੁਤਾਬਕ 5 ਫਰਵਰੀ ਨੂੰ 'ਫੈਸ਼ਨ ਸ਼ੋਅ' ਦੇ ਰੈਂਪ 'ਤੇ ਵਾਕ ਕਰਨ ਵਾਲੀ ਹੈ। ਉਹ ਸ਼ੋਅਸਟਾਪਰ ਹੈ। ਉਸ ਨੇ ਹੈਂਡਲੂਮ, ਖਾਦੀ ਅਤੇ ਸੈਰ-ਸਪਾਟੇ ਦੇ ਪ੍ਰਚਾਰ ਲਈ ਮਨੀਪੁਰ ਪਹੁੰਚਣਾ ਹੈ ਪਰ ਧਮਾਕੇ ਤੋਂ ਬਾਅਦ ਤਣਾਅ ਕਾਫੀ ਵਧ ਗਿਆ ਹੈ। ਸ਼ੋਅ ਦੀ ਟੈਗ ਲਾਈਨ ਹੈ - 'ਬ੍ਰਾਈਡਲ ਫੈਸਟੀਵ ਸੀਜ਼ਨ ਫਾਲ ਵਿੰਟਰ ਕਲੈਕਸ਼ਨ 2023।'
ਫੈਸ਼ਨ ਸ਼ੋਅ ਲਈ ਕਈ ਲੋਕਾਂ ਨੇ ਟਿਕਟਾਂ ਖਰੀਦੀਆਂ ਹਨ, ਜਿਨ੍ਹਾਂ ਦਾ ਮੁੱਖ ਆਕਰਸ਼ਣ ਸੰਨੀ ਲਿਓਨ ਹੈ। ਮਨੀਪੁਰ ਵਿੱਚ ਕੁਝ ਕੱਟੜਪੰਥੀ ਸਮੂਹ ਹਨ, ਜੋ ਅਕਸਰ ਹਿੰਦੀ ਫਿਲਮਾਂ ਅਤੇ ਸੰਗੀਤ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਦੱਸ ਦੇਈਏ ਕਿ ਸੰਨੀ ਲਿਓਨ ਨੂੰ 'ਬਿੱਗ ਬੌਸ 5' ਤੋਂ ਪ੍ਰਸਿੱਧੀ ਮਿਲੀ, ਜਿਸ ਨੇ 'ਜਿਸਮ 2', 'ਰਾਗਿਨੀ MMS 2' ਅਤੇ 'ਏਕ ਪਹੇਲੀ ਲੀਲਾ' ਵਰਗੀਆਂ ਕੁਝ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਹ ਆਪਣੇ ਤਿੰਨ ਬੱਚਿਆਂ ਅਤੇ ਪਤੀ ਡੇਨੀਅਲ ਵੇਬਰ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Blast, Manipur, Sunny leone