Home /News /national /

ਖੇਡ-ਖੇਡ ਵਿਚ ਫਟਿਆ ਬੰਬ, 7 ਸਾਲਾ ਬੱਚੇ ਦੀ ਮੌਤ, ਰੇਲਵੇ ਟਰੈਕ ਨੇੜੇ ਹਾਦਸਾ

ਖੇਡ-ਖੇਡ ਵਿਚ ਫਟਿਆ ਬੰਬ, 7 ਸਾਲਾ ਬੱਚੇ ਦੀ ਮੌਤ, ਰੇਲਵੇ ਟਰੈਕ ਨੇੜੇ ਹਾਦਸਾ

ਖੇਡ-ਖੇਡ ਵਿਚ ਫਟਿਆ ਬੰਬ, 7 ਸਾਲਾ ਬੱਚੇ ਦੀ ਮੌਤ, ਰੇਲਵੇ ਟਰੈਕ ਨੇੜੇ ਹਾਦਸਾ (ਸੰਕੇਤਕ ਫੋਟੋ)

ਖੇਡ-ਖੇਡ ਵਿਚ ਫਟਿਆ ਬੰਬ, 7 ਸਾਲਾ ਬੱਚੇ ਦੀ ਮੌਤ, ਰੇਲਵੇ ਟਰੈਕ ਨੇੜੇ ਹਾਦਸਾ (ਸੰਕੇਤਕ ਫੋਟੋ)

  • Share this:

ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਰੇਲਵੇ ਟਰੈਕ ਉਤੇ ਹੋਏ ਬੰਬ ਧਮਾਕੇ 'ਚ 7 ਸਾਲਾ ਬੱਚੇ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ 2 ਹੋਰ ਜ਼ਖਮੀ ਹੋ ਗਏ ਹਨ।

ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸਵੇਰੇ 8.30 ਵਜੇ ਕੋਲਕਾਤਾ ਤੋਂ ਕਰੀਬ 30 ਕਿਲੋਮੀਟਰ ਦੂਰ ਭਾਟਪਾੜਾ 'ਚ ਕਾਕੀਨਾਰਾ ਅਤੇ ਜਗਦਲ ਸਟੇਸ਼ਨਾਂ ਵਿਚਾਲੇ ਰੇਲਵੇ ਟ੍ਰੈਕ 'ਤੇ ਵਾਪਰੀ।

ਪੁਲਿਸ ਨੇ ਦੱਸਿਆ ਕਿ ਬੱਚਾ ਆਪਣੇ ਦੋ ਦੋਸਤਾਂ ਨਾਲ ਰੇਲਵੇ ਟ੍ਰੈਕ ਦੇ ਕੋਲ ਮਿਲੇ ਪੈਕਟ ਨਾਲ ਖੇਡ ਰਿਹਾ ਸੀ। ਇਸ ਦੌਰਾਨ ਅਚਾਨਕ ਧਮਾਕਾ ਹੋ ਗਿਆ।

ਇਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਬੰਬ ਰੇਲਵੇ ਟਰੈਕ ਉਤੇ ਰੱਖਿਆ ਸੀ। ਬੱਚੇ ਬੰਬ ਨੂੰ ਗੇਂਦ ਸਮਝ ਕੇ ਖੇਡਣ ਲੱਗੇ, ਉਦੋਂ ਹੀ ਇਹ ਫਟ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਬੱਚਿਆਂ ਵਿੱਚੋਂ ਇਕ ਨੂੰ ਹਸਪਤਾਲ ਲਿਜਾਣ ਉਤੇ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਖਮੀ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Published by:Gurwinder Singh
First published:

Tags: Blast, Bomb