Home /News /national /

ਇਕ ਚਾਰਜ 'ਚ ਦਿੱਲੀ ਤੋਂ ਸ਼ਿਮਲਾ, 20 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ ਇਸ ਖਾਸ E-Car ਦੀ ਬੁਕਿੰਗ

ਇਕ ਚਾਰਜ 'ਚ ਦਿੱਲੀ ਤੋਂ ਸ਼ਿਮਲਾ, 20 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ ਇਸ ਖਾਸ E-Car ਦੀ ਬੁਕਿੰਗ

(ਫੋਟੋ ਕੈ. ਹੁੰਡਈ)

(ਫੋਟੋ ਕੈ. ਹੁੰਡਈ)

ਕਾਰ ਦੇ ਦੋ ਵੇਰੀਐਂਟ ਲਾਂਚ ਕੀਤੇ ਜਾਣਗੇ। ਇਸ ਵਿਚ ਇੱਕ 58 KWh ਅਤੇ ਦੂਜਾ 72.6 KWh ਬੈਟਰੀ ਪੈਕ ਨਾਲ ਉਪਲਬਧ ਹੋਵੇਗਾ। ਕਾਰ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸ ਦਾ ਡੈਸ਼ਬੋਰਡ ਮੈਗਨੈਟਿਕ ਹੋਵੇਗਾ ਜਿਸ 'ਤੇ ਤੁਸੀਂ ਆਸਾਨੀ ਨਾਲ ਆਪਣਾ ਸਮਾਨ ਰੱਖ ਸਕੋਗੇ।

  • Share this:

Hyundai ਜਲਦ ਹੀ ਆਪਣੀ ਇਕ ਖਾਸ ਇਲੈਕਟ੍ਰਿਕ ਕਾਰ ਲਾਂਚ ਕਰਨ ਜਾ ਰਿਹਾ ਹੈ ਅਤੇ ਇਸ ਦੀ ਬੁਕਿੰਗ ਵੀ ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। Hyundai ਦੀ ਇਲੈਕਟ੍ਰਿਕ ਕਾਰ IONIQ 5 ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ।

ਕਈ ਵਾਰ ਇਸ ਦੇ ਕੈਮੋਫਲੈਜ ਮਾਡਲ ਨੂੰ ਰੋਡ ਟੈਸਟਾਂ ਦੌਰਾਨ ਵੀ ਦੇਖਿਆ ਗਿਆ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਕਾਰ ਕੰਪਨੀ ਆਟੋ ਐਕਸਪੋ ਦੌਰਾਨ ਲਾਂਚ ਕਰੇਗੀ, ਹਾਲਾਂਕਿ ਇਸ ਦੀ ਬੁਕਿੰਗ ਪਹਿਲਾਂ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।

ਕਾਰ ਦੀ ਖਾਸੀਅਤ ਇਸ ਦੀ ਰੇਂਜ ਹੋਵੇਗੀ। ਇਸ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਉਤੇ ਤੁਸੀਂ 412 ਕਿਲੋਮੀਟਰ ਦਾ ਸਫਰ ਤੈਅ ਕਰ ਸਕੋਗੇ, ਯਾਨੀ ਇਕ ਵਾਰ ਚਾਰਜ ਕਰਨ ਤੋਂ ਬਾਅਦ ਦਿੱਲੀ ਤੋਂ ਸ਼ਿਮਲਾ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।

ਕਾਰ ਦੇ ਦੋ ਵੇਰੀਐਂਟ ਲਾਂਚ ਕੀਤੇ ਜਾਣਗੇ। ਇਸ ਵਿਚ ਇੱਕ 58 KWh ਅਤੇ ਦੂਜਾ 72.6 KWh ਬੈਟਰੀ ਪੈਕ ਨਾਲ ਉਪਲਬਧ ਹੋਵੇਗਾ। ਕਾਰ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸ ਦਾ ਡੈਸ਼ਬੋਰਡ ਮੈਗਨੈਟਿਕ ਹੋਵੇਗਾ ਜਿਸ 'ਤੇ ਤੁਸੀਂ ਆਸਾਨੀ ਨਾਲ ਆਪਣਾ ਸਮਾਨ ਰੱਖ ਸਕੋਗੇ।

ਕੰਪਨੀ  IONIQ 5 ਨੂੰ ਭਾਰਤ 'ਚ ਹੀ ਅਸੈਂਬਲ ਕਰੇਗੀ। ਹਾਲਾਂਕਿ ਕੰਪਨੀ ਨੇ ਇਸ ਦੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 25 ਤੋਂ 30 ਲੱਖ ਰੁਪਏ ਦੇ ਵਿਚਕਾਰ ਲਾਂਚ ਕੀਤੇ ਜਾਣ ਦੀ ਉਮੀਦ ਹੈ।

ਇਸ ਦੇ ਨਾਲ ਹੀ ਕੰਪਨੀ ਨੇ ਕਾਰ ਦੀ ਬੁਕਿੰਗ ਬਾਰੇ ਸਿਰਫ ਜਾਣਕਾਰੀ ਦਿੱਤੀ ਹੈ। ਬੁਕਿੰਗ ਕਿਵੇਂ ਹੋਵੇਗੀ, ਇਸ ਬਾਰੇ ਜਾਣਕਾਰੀ ਕੰਪਨੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਦਿੱਤੀ ਜਾਵੇਗੀ।

Published by:Gurwinder Singh
First published: