ਮੁੰਡੇ ਨੇ ਬਰਾਤ ਲਿਆਉਣ ਤੋਂ ਕੀਤਾ ਮਨ੍ਹਾਂ, ਕੁੜੀ ਪਹੁੰਚੀ ਥਾਣੇ


Updated: July 11, 2018, 2:30 PM IST
ਮੁੰਡੇ ਨੇ ਬਰਾਤ ਲਿਆਉਣ ਤੋਂ ਕੀਤਾ ਮਨ੍ਹਾਂ, ਕੁੜੀ ਪਹੁੰਚੀ ਥਾਣੇ
ਮੁੰਡੇ ਨੇ ਬਰਾਤ ਲਿਆਉਣ ਤੋਂ ਕੀਤਾ ਮਨ੍ਹਾਂ, ਕੁੜੀ ਪਹੁੰਚੀ ਥਾਣੇ

Updated: July 11, 2018, 2:30 PM IST
ਸਿਰਸਾ ਚ ਇੱਕ ਦੁਲਹਨ ਬਰਾਤ ਦਾ ਇੰਤਜ਼ਾਰ ਕਰਦੇ ਕਰਦੇ ਥਾਣੇ ਪਹੁੰਚ ਗਈ। ਦਰਅਸਲ ਰੋਕਾ ਹੋਣ ਤੋਂ ਬਾਅਦ ਵਿਆਹ ਤੱਕ ਮੁੰਡੇ ਵਾਲੇ ਪਰਿਵਾਰ ਦਾ ਮਨ ਅਜਿਹਾ ਬਦਲਿਆ ਕਿ ਉਹ ਬਰਾਤ ਹੀ ਨਹੀਂ ਲੈ ਕੇ ਆਏ। ਪੀੜਤ ਦੁਲਹਨ ਅਤੇ ਉਸ ਦੇ ਪਿਤਾ ਨੇ ਸਿਟੀ ਥਾਣਾ ਚ ਸ਼ਿਕਾਇਤ ਦੇਂਦੇ ਹੋਏ ਕਿਹਾ ਕਿ ਮੰਗਲਵਾਰ ਦੇ ਦਿਨ ਸਿਰਸਾ ਸ਼ਹਿਰ ਦੇ ਇੱਕ ਪੈਲਸ ਚ ਮੀਰਪੁਰ ਨਿਵਾਸੀ ਮੁੰਡੇ ਨਾਲ ਉਨ੍ਹਾਂ ਦੀ ਧੀ ਦਾ ਵਿਆਹ ਹੋਣਾ ਸੀ। ਵਿਆਹ ਤੋਂ ਪਹਿਲਾਂ ਸ਼ਹਿਰ ਦੇ ਗੁਰੂਦਵਾਰਾ ਸਾਹਿਬ ਚ ਦੋਨਾਂ ਦੇ ਫੇਰੇ ਹੋਣੇ ਸਨ। ਦੁਲਹਨ ਦੇ ਸਾਰੇ ਰਿਸ਼ਤੇਦਾਰ ਗੁਰੂਦਵਾਰਾ ਸਾਹਿਬ ਚ ਦੁਲਹਨ ਸਮੇਤ ਬਰਾਤ ਦਾ ਇੰਤਜ਼ਾਰ ਕਰ ਰਹੇ ਸਨ।

ਦੁਪਹਿਰ ਤੱਕ ਜਦੋਂ ਬਰਾਤ ਨਹੀਂ ਆਈ ਤਾਂ ਦੁਲਹਨ ਦੇ ਪਿਤਾ ਨੇ ਮੁੰਡੇ ਵਾਲਿਆਂ ਨੂੰ ਕਾਲ ਕੀਤੀ। ਉਥੋਂ ਦੇ ਰਹਿਣ ਵਾਲੇ ਵਿਚੋਲੇ ਨੇ ਦੱਸਿਆ ਕਿ ਵਿਆਹ ਦਾ ਸਾਰਾ ਖਰਚ ਜਾਂ ਤਾ ਕੁੜੀ ਵਾਲੇ ਕਰਨ ਜਜੇਕਰ ਨਹੀਂ ਤਾਂ ਵਿਆਹ ਚ ਕੋਈ ਵੱਡੀ ਸੌਗਾਤ ਦੇਣ।

ਵਿਚੋਲੇ ਦੇ ਮੂੰਹ ਚ ਅਜਿਹੇ ਸ਼ਬਦ ਨਿਕਲੇ ਨਹੀਂ ਕਿ ਦੁਲਹਨ ਦੇ ਪਿਤਾ ਦੇ ਪੈਰਾਂ ਹੇਠ ਜ਼ਮੀਨ ਹੀ ਖਿਸਕ ਗਈ। ਉਨ੍ਹਾਂ ਨੇ ਆਪਣੀ ਇੱਜ਼ਤ ਖਾਤਿਰ ਮੁੰਡੇ ਵਾਲਿਆਂ ਨੂੰ ਬਰਾਤ ਲੈ ਕੇ ਆਉਣ ਲਈ ਕਿਹਾ। ਪਰ ਉਨ੍ਹਾਂ ਨੇ ਬਰਾਤ ਲਿਉਣ ਤੋਂ ਸਾਫ ਮਨਾਂ ਕਰ ਦਿੱਤਾ। ਇਸ ਤੋਂ ਬਾਅਦ ਦੁਲਹਨ ਆਪਣੇ ਰਿਸ਼ਤੇਦਾਰਾਂ ਸਮੇਤ ਗੁਰੂਦਵਾਰੇ ਤੋਂ ਸਿਟੀ ਥਾਣੇ ਪਹੁੰਚੀ ਅਤੇ ਇਨਸਾਫ ਦੀ ਗੁਹਾਰ ਲਗਾਈ।

ਇਸ ਸਬੰਧ 'ਚ ਮਹਿਲਾ ਥਾਣਾ ਸੁਨੀਤਾ ਨੇ ਦੱਸਿਆ ਕਿ ਦੁਲਹਨ ਅਤੇ ਉਸ ਦਾ ਪਰਿਵਾਰ ਥਾਣੇ ਵਿੱਚ ਸ਼ਿਕਾਇਤ ਲਿਆਇਆ ਹੈ। ਉੱਧਰੋਂ ਮੁੰਡੇ ਵਾਲਿਆਂ ਨੂੰ ਪੁਲਿਸ ਨੇ ਤਲਬ ਕੀਤਾ ਹੈ। ਦੋਵੇਂ ਪੱਖਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
First published: July 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...