26 ਜਨਵਰੀ ਲਾਲ ਕਿਲ੍ਹਾ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਦੀ 7 ਦਿਨਾਂ ਦੀ ਹਿਰਾਸਤ ਹੋਰ ਵਧੀ

News18 Punjabi | News18 Punjab
Updated: February 16, 2021, 10:48 AM IST
share image
26 ਜਨਵਰੀ ਲਾਲ ਕਿਲ੍ਹਾ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਦੀ 7 ਦਿਨਾਂ ਦੀ ਹਿਰਾਸਤ ਹੋਰ ਵਧੀ
26 ਜਨਵਰੀ ਲਾਲ ਕਿਲ੍ਹਾ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਦੀ 7 ਦਿਨਾਂ ਦੀ ਹਿਰਾਸਤ ਹੋਰ ਵਧੀ( ਫਾਈਲ ਫੋਟੋ)

Republic Day violence: ਸ਼ਨੀਵਾਰ ਨੂੰ ਦਿੱਲੀ ਪੁਲਿਸ (Delhi Police)ਇਸ ਮਾਮਲੇ ਦੀ ਜਾਂਚ ਲਈ ਦੀਪ ਸਿੱਧੂ(Actor-activist Deep Sidhu) ਅਤੇ ਇਕ ਹੋਰ ਦੋਸ਼ੀ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ(violence at the Red Fort on Republic Day) ਲੈ ਗਈ ਸੀ। ਪੁਲਿਸ ਦੇ ਅਨੁਸਾਰ, ਸਿੱਧੂ 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਅਤੇ ਅਰਾਜਕਤਾ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ(violence at the Red Fort on Republic Day) ਵਿੱਚ ਗ੍ਰਿਫਤਾਰ ਦੀਪ ਸਿੱਧੂ(Actor-activist Deep Sidhu) ਦੀ ਦੀ ਹਿਰਾਸਤ ਵਿੱਚ 7 ਦਿਨਾਂ ਦਾ ਹੋਰ ਵਾਧਾ(remanded to seven days additional police custody) ਹੋ ਗਿਆ ਹੈ। ਅੱਜ ਦੀਪ ਸਿੱਧੂ ਦਾ 7 ਦਿਨਾਂ ਪੁਲਿਸ ਰਿਮਾਂਡ ਖਤਮ ਹੋ ਗਈ ਸੀ। ਜਿਸ ਤੋਂ ਬਆਦ ਉਸਨੂੰ ਅੱਜ ਸਵੇਰੇ ਤੀਸ ਹਜ਼ਾਰੀ ਕੋਰਟ(Delhi court) ਵਿੱਚ ਪੇਸ਼ ਕੀਤਾ ਗਿਆ ਤੇ ਪੁਲਿਸ ਦੀ ਮੰਗ ਦੇ ਆਧਰ ਉੱਤੇ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਵਿੱਚ ਵਾਧਾ ਹੋਇਆ ਹੈ। ਸ਼ਨੀਵਾਰ ਨੂੰ ਦਿੱਲੀ ਪੁਲਿਸ(Delhi Police) ਇਸ ਮਾਮਲੇ ਦੀ ਜਾਂਚ ਲਈ ਦੀਪ ਸਿੱਧੂ ਅਤੇ ਇਕ ਹੋਰ ਦੋਸ਼ੀ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ ਲੈ ਗਈ ਸੀ। ਪੁਲਿਸ ਦੇ ਅਨੁਸਾਰ, ਸਿੱਧੂ 26 ਜਨਵਰੀ ਨੂੰ ਲਾਲ ਕਿਲ੍ਹੇ(Red Fort) ਵਿੱਚ ਹੋਈ ਹਿੰਸਾ ਅਤੇ ਅਰਾਜਕਤਾ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਸੀ। ਖਬਰ ਅੱਪਡੇਟ ਹੋ ਰਹੀ ਹੈ..


ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦੀਪ ਸਿੱਧੂ(Actor-activist Deep Sidhu) ਨੂੰ 8 ਫਰਵਰੀ ਦੀ ਰਾਤ ਨੂੰ ਹਰਿਆਣਾ ਦੇ ਕਰਨਾਲ ਬਾਈਪਾਸ ਨੇੜੇ ਗ੍ਰਿਫਤਾਰ ਕੀਤਾ ਸੀ। ਸਿੱਧੂ ਨੂੰ 9 ਫਰਵਰੀ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਸੀ। ਪੁਲਿਸ ਨੇ ਦਸ ਦਿਨਾਂ ਦੀ ਹਿਰਾਸਤ ਦੀ ਮੰਗ ਕਰਦਿਆਂ ਕਿਹਾ ਸੀ ਕਿ ਅਜਿਹੀਆਂ ਵੀਡਿਓਜ਼ ਹਨ ਜਿਨ੍ਹਾਂ ਵਿਚ ਸਿੱਧੂ ਨੂੰ ਕਥਿਤ ਤੌਰ 'ਤੇ ਘਟਨਾ ਸਥਾਨ 'ਤੇ ਦੇਖਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ 26 ਜਨਵਰੀ (Republic Day violence)ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਕਿਸਾਨ ਬੈਰੀਕੇਡ ਤੋੜ ਕੇ ਰਾਸ਼ਟਰੀ ਰਾਜਧਾਨੀ ਵਿੱਚ ਦਾਖਲ ਹੋਏ ਅਤੇ ਆਈਟੀਓ ਸਮੇਤ ਹੋਰ ਥਾਵਾਂ ਤੇ ਆਪਣੇ ਪੁਲਿਸ ਮੁਲਾਜ਼ਮਾਂ ਨਾਲ ਝੜਪ ਹੋ ਗਈ। ਜਿਸ ਵਿੱਚ ਕਿਸਾਨ ਤੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਅਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਵੀ ਹੋ ਗਈ ਸੀ। ਬਹੁਤ ਸਾਰੇ ਪ੍ਰਦਰਸ਼ਨਕਾਰੀ ਟਰੈਕਟਰ ਚਲਾਉਂਦੇ ਹੋਏ ਇਤਿਹਾਸਕ ਸਮਾਰਕ ਲਾਲ ਕਿਲ੍ਹੇ(Red Fort) ਵਿੱਚ ਦਾਖਲ ਹੋ ਗਏ ਅਤੇ ਇੱਕ ਪੋਲ ਤੇ ਕੇਸਰੀ ਝੰਡਾ ਫਹਿਰਾਇਆ।
Published by: Sukhwinder Singh
First published: February 16, 2021, 10:26 AM IST
ਹੋਰ ਪੜ੍ਹੋ
ਅਗਲੀ ਖ਼ਬਰ