Home /News /national /

ਦਿੱਲੀ 'ਚ ਬਾਈਕ ਸਵਾਰ ਨੌਜਵਾਨਾਂ ਨੇ 12ਵੀਂ ਦੀ ਵਿਦਿਆਰਥਣ 'ਤੇ ਸੁੱਟਿਆ ਤੇਜ਼ਾਬ, ਹਸਪਤਾਲ 'ਚ ਭਰਤੀ

ਦਿੱਲੀ 'ਚ ਬਾਈਕ ਸਵਾਰ ਨੌਜਵਾਨਾਂ ਨੇ 12ਵੀਂ ਦੀ ਵਿਦਿਆਰਥਣ 'ਤੇ ਸੁੱਟਿਆ ਤੇਜ਼ਾਬ, ਹਸਪਤਾਲ 'ਚ ਭਰਤੀ

ਦਿੱਲੀ 'ਚ ਬਾਈਕ ਸਵਾਰ ਨੌਜਵਾਨਾਂ ਨੇ 12ਵੀਂ ਦੀ ਵਿਦਿਆਰਥਣ 'ਤੇ ਸੁੱਟਿਆ ਤੇਜ਼ਾਬ

ਦਿੱਲੀ 'ਚ ਬਾਈਕ ਸਵਾਰ ਨੌਜਵਾਨਾਂ ਨੇ 12ਵੀਂ ਦੀ ਵਿਦਿਆਰਥਣ 'ਤੇ ਸੁੱਟਿਆ ਤੇਜ਼ਾਬ

ਦਿੱਲੀ ਪੁਲਿਸ ਮੁਤਾਬਕ ਸਵੇਰੇ 9 ਵਜੇ ਪੀ.ਸੀ.ਆਰ. ਉਤੇ ਸੂਚਨਾ ਮਿਲੀ। ਮੋਹਨ ਗਾਰਡਨ ਥਾਣਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ 17 ਸਾਲਾ ਲੜਕੀ ਉਤੇ ਤੇਜ਼ਾਬ ਵਰਗਾ ਪਦਾਰਥ ਸੁੱਟਿਆ ਗਿਆ ਹੈ। ਦੋ ਨੌਜਵਾਨਾਂ ਨੇ ਸਵੇਰੇ ਸਾਢੇ ਸੱਤ ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਸਮੇਂ ਲੜਕੀ ਦੀ ਛੋਟੀ ਭੈਣ ਵੀ ਉਸ ਦੇ ਨਾਲ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।

ਹੋਰ ਪੜ੍ਹੋ ...
  • Share this:

ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਲੜਕੀ ਉਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਤੇਜ਼ਾਬੀ ਹਮਲੇ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਬੁਰੀ ਤਰ੍ਹਾਂ ਝੁਲਸ ਗਈ। ਫਿਲਹਾਲ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਸਵੇਰੇ 7.30 ਵਜੇ ਦੇ ਕਰੀਬ ਵਾਪਰੀ। ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਘਟਨਾ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਬੱਚੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਪੀੜਤ ਨੂੰ ਬਿਹਤਰ ਮੈਡੀਕਲ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ ਲੜਕੀ 'ਤੇ ਤੇਜ਼ਾਬ ਸੁੱਟਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਦਿੱਲੀ ਪੁਲਿਸ ਮੁਤਾਬਕ ਸਵੇਰੇ 9 ਵਜੇ ਪੀ.ਸੀ.ਆਰ. ਉਤੇ ਸੂਚਨਾ ਮਿਲੀ। ਮੋਹਨ ਗਾਰਡਨ ਥਾਣਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ 17 ਸਾਲਾ ਲੜਕੀ ਉਤੇ ਤੇਜ਼ਾਬ ਵਰਗਾ ਪਦਾਰਥ ਸੁੱਟਿਆ ਗਿਆ ਹੈ।

ਦੋ ਨੌਜਵਾਨਾਂ ਨੇ ਸਵੇਰੇ ਸਾਢੇ ਸੱਤ ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਸਮੇਂ ਲੜਕੀ ਦੀ ਛੋਟੀ ਭੈਣ ਵੀ ਉਸ ਦੇ ਨਾਲ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।

Published by:Gurwinder Singh
First published:

Tags: Acid attack, Crime against women, Crime news