Home /News /national /

ਹਿਮਾਚਲ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 19 ਲੋਕਾਂ ਦੀ ਮੌਤ, 6 ਲਾਪਤਾ

ਹਿਮਾਚਲ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 19 ਲੋਕਾਂ ਦੀ ਮੌਤ, 6 ਲਾਪਤਾ

ਹਿਮਾਚਲ 'ਚ ਮੀਂਹ ਦਾ ਕਹਿਰ: 2 ਬੱਚਿਆਂ ਸਮੇਤ 5 ਦੀ ਮੌਤ, 15 ਲਾਪਤਾ, 2 ਜ਼ਿਲਿਆਂ 'ਚ ਸਕੂਲ ਬੰਦ, ਧਰਮਪੁਰ ਬੱਸ ਸਟੈਂਡ ਪਾਣੀ 'ਚ ਡੁੱਬਿਆ

ਹਿਮਾਚਲ 'ਚ ਮੀਂਹ ਦਾ ਕਹਿਰ: 2 ਬੱਚਿਆਂ ਸਮੇਤ 5 ਦੀ ਮੌਤ, 15 ਲਾਪਤਾ, 2 ਜ਼ਿਲਿਆਂ 'ਚ ਸਕੂਲ ਬੰਦ, ਧਰਮਪੁਰ ਬੱਸ ਸਟੈਂਡ ਪਾਣੀ 'ਚ ਡੁੱਬਿਆ

Heavy Rain in Himachal: ਭਾਰੀ ਮੀਂਹ ਕਾਰਨ ਕੁੱਲੂ ਪ੍ਰਸ਼ਾਸਨ ਨੇ ਸਾਰੇ ਵਿਦਿਅਕ ਅਦਾਰੇ 1 ਦਿਨ ਲਈ ਬੰਦ ਕਰ ਦਿੱਤੇ ਹਨ। ਡੀਸੀ ਕੁੱਲੂ ਆਸ਼ੂਤੋਸ਼ ਗਰਗ ਨੇ ਇਹ ਜਾਣਕਾਰੀ ਦਿੱਤੀ। ਹਿਮਾਚਲ ਪ੍ਰਦੇਸ਼ ਵਿੱਚ 20 ਅਗਸਤ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

  • Share this:

Shimla News:  ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ, ਹੜ੍ਹਾਂ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 6 ਹੋਰ ਲਾਪਤਾ ਹੋ ਗਏ। ਰਾਜ ਆਫ਼ਤ ਪ੍ਰਬੰਧਨ ਵਿਭਾਗ ਦੇ ਨਿਰਦੇਸ਼ਕ ਸੁਦੇਸ਼ ਕੁਮਾਰ ਮੋਖਤਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੋਖਤਾ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਸਭ ਤੋਂ ਵੱਧ ਨੁਕਸਾਨ ਮੰਡੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਮੌਸਮ ਨਾਲ ਸਬੰਧਤ 34 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਰੀ ਬਰਸਾਤ ਕਾਰਨ ਪਾਣੀ ਭਰ ਜਾਣ ਕਾਰਨ ਕਈ ਸੜਕਾਂ ਜਾਮ ਹੋ ਗਈਆਂ ਹਨ।

ਕਾਂਗੜਾ ਵਿੱਚ ਜਿੱਥੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਚੱਕੀ ਵਾਲਾ ਰੇਲਵੇ ਪੁਲ ਟੁੱਟ ਗਿਆ ਹੈ। ਇਸ ਦੇ ਨਾਲ ਹੀ ਮੰਡੀ ਵਿੱਚ ਵੀ ਮੀਂਹ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ। ਮੰਡੀ ਜ਼ਿਲੇ ਦੇ ਗੋਹਰ ਵਿਖੇ ਪ੍ਰਧਾਨ ਦਾ ਘਰ ਪਹਾੜ ਖਿਸਕਣ ਕਾਰਨ ਮਲਬੇ ਹੇਠ ਸੁੱਤੇ ਪਏ ਕੁੱਲ ਸੱਤ ਮੈਂਬਰ ਦੱਬ ਗਏ ਹਨ। ਅਜੇ ਤੱਕ ਕਿਸੇ ਦਾ ਵੀ ਪਤਾ ਨਹੀਂ ਲਗਿਆ ਹੈ। ਭਾਰੀ ਮੀਂਹ ਕਾਰਨ ਮੰਡੀ ਅਤੇ ਕੁੱਲੂ ਵਿੱਚ ਸਕੂਲ ਅਤੇ ਹੋਰ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਤਿੰਨ ਤਹਿਸੀਲਾਂ ਚੰਬਾ, ਡਲਹੌਜ਼ੀ, ਸਿੰਘੂਟਾ ਅਤੇ ਚੁਵਾੜੀ ਵਿੱਚ ਵਿਦਿਅਕ ਅਦਾਰੇ ਵੀ ਇੱਕ ਦਿਨ ਲਈ ਬੰਦ ਕਰ ਦਿੱਤੇ ਹਨ।

ਚੰਬਾ 'ਚ ਮਲਬੇ 'ਚ ਦੱਬਣ ਨਾਲ ਪਤੀ-ਪਤਨੀ ਅਤੇ ਬੇਟੇ ਦੀ ਮੌਤ

ਚੰਬਾ ਜ਼ਿਲੇ 'ਚ ਭਾਰੀ ਮੀਂਹ ਕਾਰਨ ਕੰਧ ਤੋੜ ਕੇ ਮਲਬਾ ਘਰ 'ਚ ਦਾਖਲ ਹੋ ਗਿਆ, ਜਿਸ ਕਾਰਨ ਤਿੰਨ ਲੋਕ ਲਾਪਤਾ ਹੋ ਗਏ। ਦਿਹਾਤੀ ਅਤੇ ਪ੍ਰਸ਼ਾਸਨਿਕ ਟੀਮਾਂ ਨੇ ਲਾਪਤਾ ਪਤੀ, ਪਤਨੀ ਅਤੇ ਪੁੱਤਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਭੱਟੀਆਂ ਇਲਾਕੇ ਦੀ ਬਨੇਤ ਪੰਚਾਇਤ ਦੇ ਜੁਲਾਡਾ ਵਾਰਡ ਨੰਬਰ ਇੱਕ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਘਟਨਾ ਦੇਰ ਰਾਤ ਢਾਈ ਵਜੇ ਵਾਪਰੀ। ਮਲਬੇ ਹੇਠ ਦੱਬੀਆਂ ਪਤੀ-ਪਤਨੀ ਅਤੇ ਪੁੱਤਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਚੁਵਾੜੀ ਭੇਜ ਦਿੱਤਾ ਗਿਆ ਹੈ।

ਮੰਡੀ ਵਿੱਚ ਮੀਂਹ ਨੇ ਤਬਾਹੀ ਮਚਾਈ

ਮੰਡੀ ਜ਼ਿਲ੍ਹੇ ਵਿੱਚ ਹੁਣ ਤੱਕ ਮੀਂਹ ਕਾਰਨ ਸਭ ਤੋਂ ਵੱਧ ਤਬਾਹੀ ਹੋਈ ਹੈ। ਇੱਥੇ ਕਟੋਲਾ ਵਿੱਚ ਇੱਕ ਦਸ ਸਾਲਾ ਬੱਚੇ ਦੀ ਲਾਸ਼ ਮਿਲੀ ਹੈ। ਕਟੋਲਾ ਦਾ ਬਜ਼ਾਰ ਮਲਬੇ ਹੇਠ ਆ ਗਈ ਹੈ। ਮੰਡੀ ਵਿੱਚ 5-6 ਫੁੱਟ ਮਲਬਾ ਦਾਖਲ ਹੋ ਗਿਆ ਹੈ। ਮੰਡੀ ਜ਼ਿਲੇ ਦੇ ਧਰਮਪੁਰ 'ਚ ਵੀ ਹਾਲਾਤ 2015 ਵਰਗੇ ਹੋ ਗਏ ਹਨ। ਇੱਥੇ ਸਾਰਾ ਬਾਜ਼ਾਰ ਅਤੇ ਬੱਸ ਸਟੈਂਡ ਖੱਡ ਦੀ ਲਪੇਟ ਵਿੱਚ ਆ ਗਿਆ ਹੈ। ਮੰਡੀ 'ਚ ਕਟੌਲ, ਗੋਹਰ ਸਮੇਤ ਕਈ ਇਲਾਕਿਆਂ 'ਚ ਜ਼ਮੀਨ ਖਿਸਕਣ ਕਾਰਨ ਕੁੱਲ 15 ਲੋਕ ਲਾਪਤਾ ਹਨ। ਗੋਹਰ 'ਚ ਪ੍ਰਧਾਨ ਦੇ ਘਰ 'ਤੇ ਜ਼ਮੀਨ ਖਿਸਕ ਗਈ ਹੈ ਅਤੇ ਪਰਿਵਾਰ ਦੇ 7 ਮੈਂਬਰ ਲਾਪਤਾ ਹਨ।

ਚੱਕੀ ਪੁਲ ਗਿਆ ਢਹਿ , ਵਿਰਾਸਤੀ ਗਈ ਬਹਿ

ਪਠਾਨਕੋਟ ਨੂੰ ਹਿਮਾਚਲ ਦੇ ਕਾਂਗੜਾ-ਜੋਗਿੰਦਰਨਗਰ ਨਾਲ ਜੋੜਨ ਵਾਲਾ ਇਕਲੌਤਾ ਰੇਲਵੇ ਪੁਲ ਨੁਕਸਾਨਿਆ ਗਿਆ ਹੈ। ਪੰਜਾਬ ਵਾਲੇ ਪਾਸੇ ਤੋਂ ਚੱਕੀ ਖੇਤਰ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਪੁਲ ਢਹਿ ਗਿਆ ਹੈ। ਇਹ ਰੇਲਵੇ ਟਰੈਕ ਇਤਿਹਾਸਕ ਹੈ ਅਤੇ ਲੰਬੇ ਸਮੇਂ ਤੋਂ ਹੜ੍ਹਾਂ ਦੀ ਲਪੇਟ ਵਿੱਚ ਸੀ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਆਵਾਜਾਈ ਰੋਕ ਦਿੱਤੀ ਸੀ। ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਕਾਂਗੜਾ ਦੇ ਸ਼ਾਹਪੁਰ ਦੀ ਗੋਰਡਾ ਪੰਚਾਇਤ ਤੋਂ ਦੁਖਦ ਖ਼ਬਰ ਹੈ। ਭਾਰੀ ਬਰਸਾਤ ਦੀ ਲਪੇਟ ਵਿੱਚ ਕੱਚਾ ਘਰ ਆ ਗਿਆ ਹੈ ਅਤੇ ਮਕਾਨ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਬੱਚੇ ਦੀ ਮੌਤ ਹੋ ਗਈ ਹੈ। ਬੱਚੇ ਦੀ ਪਛਾਣ 9 ਸਾਲਾ ਆਯੂਸ਼ ਵਜੋਂ ਹੋਈ ਹੈ। ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸ਼ਾਹਪੁਰ ਦੇ ਐਸਐਚਓ ਤ੍ਰਿਲੋਚਨ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਕੁੱਲੂ 'ਚ ਮੀਂਹ ਦਾ ਕਹਿਰ

ਕੁੱਲੂ ਜ਼ਿਲ੍ਹੇ ਵਿੱਚ ਬੀਤੀ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਜ਼ਮੀਨ ਖਿਸਕਣ ਕਾਰਨ ਕਈ ਥਾਵਾਂ 'ਤੇ ਆਵਾਜਾਈ ਠੱਪ ਹੋ ਗਈ ਹੈ। ਸਾਂਝ ਘਾਟੀ ਦੇ ਪਾਗਲ ਨਾਲੇ 'ਚ ਭਾਰੀ ਹੜ੍ਹ ਦਾ ਮਲਬਾ ਸੜਕ 'ਤੇ ਆ ਗਿਆ ਹੈ ਅਤੇ ਆਵਾਜਾਈ ਬਹਾਲ ਕਰਨ ਲਈ ਲੋਕ ਨਿਰਮਾਣ ਵਿਭਾਗ ਦੀ ਮਸ਼ੀਨਰੀ ਮੌਕੇ 'ਤੇ ਪਹੁੰਚੀ ਹੋਈ ਹੈ | ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਕੁੱਲੂ ਪ੍ਰਸ਼ਾਸਨ ਨੇ ਸਾਰੇ ਵਿਦਿਅਕ ਅਦਾਰੇ 1 ਦਿਨ ਲਈ ਬੰਦ ਕਰ ਦਿੱਤੇ ਹਨ। ਡੀਸੀ ਕੁੱਲੂ ਆਸ਼ੂਤੋਸ਼ ਗਰਗ ਨੇ ਇਹ ਜਾਣਕਾਰੀ ਦਿੱਤੀ।

Published by:Tanya Chaudhary
First published:

Tags: Floods, Heavy rain fall, Himachal, Mandi, Monsoon