Home /News /national /

Sidhu Moosewala in Congress : ਸਿੱਧੂ ਮੂਸੇਵਾਲਾ ਕਾਂਗਰਸ 'ਚ ਹੋੋਏ ਸ਼ਾਮਲ

Sidhu Moosewala in Congress : ਸਿੱਧੂ ਮੂਸੇਵਾਲਾ ਕਾਂਗਰਸ 'ਚ ਹੋੋਏ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਸਿੱਧੂ ਮੂਸੇ ਵਾਲਾ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। (IMAGE: facebook/CMChanni)

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਸਿੱਧੂ ਮੂਸੇ ਵਾਲਾ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। (IMAGE: facebook/CMChanni)

Punjabi singer Sidhu Muse Wala joins Congress- ਮੂਸੇਵਾਲਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿੱਚ ਕਾਂਗਰਸ ਦਾ ਹੱਥ ਫੜਿਆ।

 • Share this:
  ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ(Punjabi singer Sidhu Musewala) ਅੱਜ ਕਾਂਗਰਸ (Congress) ਦਾ ਸ਼ਾਮਲ ਹੋ ਗਏ ਹਨ। ਮੂਸੇਵਾਲਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਮੌਜੂਦਗੀ ਵਿੱਚ ਕਾਂਗਰਸ ਦਾ ਹੱਥ ਫੜਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਪੰਜਾਬ ਦੀ ਰਾਜਨੀਤੀ ਲਈ ਕ੍ਰਾਂਤੀਕਾਰੀ ਦਿਨ ਹੈ। ਮੂਸੇਵਾਲਾ ਦੇ ਇੱਕ ਬੋਲ ਉੱਤੇ ਨੌਜਵਾਨ ਜੋਸ਼ ਵਿੱਚ ਆ ਜਾਂਦੇ ਹਨ।  ਮਮੂਸੇਵਾਲਾ ਨੂੰ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਜਾਣਦਾ ਅਤੇ ਉਨ੍ਹਾਂ ਨੂੰ ਦਿਸ਼ਾ ਪ੍ਰਦਾਨ ਕਰਨ ਵਾਲਾ ਵਿਅਕਤੀ ਦੱਸਦਿਆਂ ਚੰਨੀ ਨੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਰਾਜ ਦੇ ਸਿਆਸੀ ਖੇਤਰ ਵਿੱਚ ਇੱਕ “ਵੱਡਾ ਦਿਨ” ਹੈ।

  ਇਸ ਤੋਂ ਪਹਿਲਾਂ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੂਸੇਵਾਲਾ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਕਿਹਾ, “ਅਸੀਂ ਸਿੱਧੂ ਮੂਸੇਵਾਲਾ ਨੂੰ ਪਾਰਟੀ ਵਿੱਚ ਲੈ ਰਹੇ ਹਾਂ। ਉਹ ਸਾਡੇ ਲਈ ਚੋਣ ਲੜੇਗਾ।''

  ਏ.ਆਈ.ਸੀ.ਸੀ. ਦੇ ਸਕੱਤਰ ਹਰੀਸ਼ ਚੌਧਰੀ(AICC Secretary Harish Chaudhary) ਨੇ ਉਨ੍ਹਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਸ਼ਵ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਕਰ ਰਹੇ ਸਨ, ਮੂਸੇਵਾਲਾ ਦੀ ਆਵਾਜ਼ ਸਭ ਤੋਂ ਮਜ਼ਬੂਤ ਸੀ।

  ਮੂਸੇਵਾਲਾ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਵਿੱਚ ਕੈਬਿਨੇਟ ਮੰਤਰੀ ਰਾਜਾ ਵੜਿੰਗ(Raja Warring) ਦੀ ਅਹਿਮ ਭੂਮਿਕਾ ਸੀ। ਅੱਜ ਸਵੇਰੇ ਚੰਨੀ ਅਤੇ ਸਿੱਧੂ ਨੇ ਵੜਿੰਗ ਦੀ ਰਿਹਾਇਸ਼ 'ਤੇ ਉਨ੍ਹਾਂ ਨਾਲ ਮੀਟਿੰਗ ਕੀਤੀ।

  ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਸਿੱਧੂ ਮੂਸੇ ਵਾਲਾ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਸਿਆਸੀ ਚਰਚਾ ਅਨੁਸਾਰ 28 ਸਾਲਾ ਪੰਜਾਬੀ ਗਾਇਕ ਅਤੇ ਅਦਾਕਾਰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਜਾਂ ਮੌੜ ਮੰਡੀ ਤੋਂ ਚੋਣ ਲੜ ਸਕਦੇ ਹਨ।

  ਮੂਸੇਵਾਲਾ ਨੇ ਦੱਸੀ ਕਾਂਗਰਸ 'ਚ ਸ਼ਾਮਲ ਹੋਣ ਦਾ ਵਜ੍ਹਾ

  ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੂਸੇਵਾਲਾ ਨੇ ਕਿਹਾ ਕਿ ਉਸਨੇ ਆਪਣਾ ਸੰਗੀਤ ਕੈਰੀਅਰ ਚਾਰ ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਪਰ ਹੁਣ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਕਦਮ ਚੁੱਕਣ ਲਈ ਤਿਆਰ ਹੈ। “ਮੈਂ ਅਜੇ ਵੀ ਆਪਣੇ ਪਿੰਡ ਦੇ ਉਸੇ ਘਰ ਵਿੱਚ ਰਹਿੰਦਾ ਹਾਂ। ਮੇਰੇ ਪਿਤਾ ਇੱਕ ਸਾਬਕਾ ਫੌਜੀ ਹਨ ਅਤੇ ਮੇਰੀ ਮਾਤਾ ਸਰਪੰਚ ਹੈ। ਮੇਰੇ ਇਲਾਕੇ ਬਠਿੰਡਾ ਤੇ ਮਾਨਸਾ ਦੇ ਵਸਨੀਕ ਮੇਰੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਮੇਰੇ ਤੋਂ ਉਮੀਦਾਂ ਹਨ, ”

  ਅੱਗੇ ਕਿਹਾ ਕਿ “ਮੈਂ ਰਾਜਨੀਤੀ ਵਿਚ ਰੁਤਬੇ ਜਾਂ ਤਾਰੀਫ ਕਮਾਉਣ ਲਈ ਨਹੀਂ ਆ ਰਿਹਾ ਹਾਂ। ਮੈਂ ਇਸ ਨੂੰ ਬਦਲਣ ਲਈ ਸਿਸਟਮ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹਾਂ। ਮੈਂ ਕਾਂਗਰਸ ਵਿੱਚ ਇਸ ਲਈ ਸ਼ਾਮਲ ਹੋ ਰਿਹਾ ਹਾਂ ਕਿਉਂਕਿ ਪਾਰਟੀ ਵਿੱਚ ਅਜਿਹੇ ਆਗੂ ਹਨ ਜੋ ਆਮ ਪਰਿਵਾਰਾਂ ਵਿੱਚੋਂ ਆਏ ਹਨ। ਉਦਾਹਰਣ ਵਜੋਂ, ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਆਮ ਪਰਿਵਾਰ ਵਿੱਚੋਂ ਉੱਠੇ ਹਨ, ”

  ਕੌਣ ਹੈ ਸਿੱਧੂ ਮੂਸੇ ਵਾਲਾ?

  17 ਜੂਨ 1993 ਨੂੰ ਜਨਮੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਾਲਾ ਨਾਲ ਸਬੰਧਤ ਹਨ। ਮੂਸੇ ਵਾਲਾ ਦੇ ਲੱਖਾਂ ਵਿੱਚ ਪ੍ਰਸ਼ੰਸਕ ਹਨ ਅਤੇ ਉਹ ਆਪਣੇ ਗੈਂਗਸਟਰ ਰੈਪ ਲਈ ਪ੍ਰਸਿੱਧ ਹੈ। ਸਿੱਧੂ ਮੂਸੇ ਵਾਲਾ ਦੀ ਮਾਤਾ ਪਿੰਡ ਦੀ ਸਰਪੰਚ ਸੀ। ਉਸ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ। ਉਸਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਸੰਗੀਤ ਸਿੱਖਿਆ ਅਤੇ ਬਾਅਦ ਵਿੱਚ ਕੈਨੇਡਾ ਚਲੇ ਗਏ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਗੀਤ 'ਲਾਇਸੈਂਸ' ਲਿਖ ਕੇ ਕੀਤੀ, ਜੋ ਨਿੰਜਾ ਦੁਆਰਾ ਗਾਇਆ ਗਿਆ ਸੀ ਅਤੇ ਆਖਰਕਾਰ ਇੱਕ ਗੀਤਕਾਰ ਅਤੇ ਗਾਇਕ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।

  ਸਿੱਧੂ ਨਾਲ ਜੁੜੇ ਵਿਵਾਦ-

  ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸਿੱਧੂ ਮੂਸੇ ਵਾਲਾ ਨੂੰ ਸਭ ਤੋਂ ਵਿਵਾਦਿਤ ਪੰਜਾਬੀ ਗਾਇਕਾਂ ਵਿੱਚੋਂ ਇੱਕ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਉੱਤੇ ਖੁੱਲ੍ਹੇਆਮ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ, ਭੜਕਾਊ ਗੀਤਾਂ ਵਿੱਚ ਗੈਂਗਸਟਰਾਂ ਦੀ ਵਡਿਆਈ ਦੇ ਇਲਜ਼ਮ ਹਨ।

  -ਮੂਸੇਵਾਲਾ ਨੂੰ ਪਿਛਲੇ ਸਾਲ ਪੰਜਾਬ ਪੁਲਿਸ ਨੇ ਉਸਦੇ ਇੱਕ ਗੀਤ ਵਿੱਚ ਹਿੰਸਾ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।

  -ਸਤੰਬਰ 2019 ਵਿੱਚ ਰਿਲੀਜ਼ ਕੀਤੇ ਗਏ ਉਸਦੇ ਗੀਤ 'ਜੱਟੀ ਜਿਉਣੇ ਮੋੜ ਦੀ ਬੰਦੂਕ ਵਾਰਗੀ' ਨੇ 18ਵੀਂ ਸਦੀ ਦੀ ਸਿੱਖ ਯੋਧਾ ਮਾਈ ਭਾਗੋ ਦੇ ਸੰਦਰਭ ਨੂੰ ਲੈ ਕੇ ਇੱਕ ਵਿਵਾਦ ਸ਼ੁਰੂ ਕਰ ਦਿੱਤਾ। ਉਸ 'ਤੇ ਇਸ ਸਿੱਖ ਯੋਧੇ ਨੂੰ ਘਟੀਆ ਤਰੀਕੇ ਵਿਚ ਦਿਖਾਉਣ ਦਾ ਦੋਸ਼ ਸੀ। ਮੂਸੇ ਵਾਲਾ ਨੇ ਬਾਅਦ ਵਿੱਚ ਮੁਆਫੀ ਮੰਗ ਲਈ ਸੀ।

  -ਜੁਲਾਈ 2020 ਵਿੱਚ ਇੱਕ ਹੋਰ ਗੀਤ 'ਸੰਜੂ' ਨੇ ਵੀ ਇੱਕ ਵਿਵਾਦ ਸ਼ੁਰੂ ਕਰ ਦਿੱਤਾ ਸੀ। ਇਹ ਗੀਤ ਸਿੱਧੂ ਮੂਸੇ ਵਾਲਾ ਨੂੰ ਏਕੇ-47 ਗੋਲੀਬਾਰੀ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਰਿਲੀਜ਼ ਕੀਤਾ ਗਿਆ ਸੀ। ਸੋਸ਼ਲ ਮੀਡੀਆ 'ਤੇ ਰਿਲੀਜ਼ ਹੋਏ ਗੀਤ 'ਚ ਉਨ੍ਹਾਂ ਨੇ ਆਪਣੀ ਤੁਲਨਾ ਅਭਿਨੇਤਾ ਸੰਜੇ ਦੱਤ ਨਾਲ ਕੀਤੀ ਸੀ।

  -ਮਈ 2020 ਵਿੱਚ ਬਰਨਾਲਾ ਦੇ ਇੱਕ ਪਿੰਡ ਵਿੱਚ ਫਾਇਰਿੰਗ ਰੇਂਜ ਵਿੱਚ ਗੋਲੀਬਾਰੀ ਕਰਨ ਵਾਲੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਵਿਰੁੱਧ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਸੰਗਰੂਰ ਦੀ ਇੱਕ ਅਦਾਲਤ ਨੇ ਬਾਅਦ ਵਿੱਚ ਉਸਨੂੰ ਜ਼ਮਾਨਤ ਦੇ ਦਿੱਤੀ ਸੀ।

  ਕਿਸਾਨਾਂ ਸੰਘਰਸ਼ ਦਾ ਸਮਰਥਨ

  ਰੱਦ ਹੋਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਦਾ ਸਿੱਧੂ ਮੂਸੇਵਾਲਾ ਨੇ ਡੱਟ ਕੇ ਸਾਥ ਦਿੰਦਿਆ ਸਰਕਾਰਾਂ ਖਿਲਾਫ ਬੋਲਿਆ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੇ ‘ਚਲੋ ਦਿੱਲੀ’ ਦੇ ਵਿਰੋਧ ਦੇ ਸੱਦੇ ਦਾ ਸਮਰਥਨ ਕੀਤਾ। ਇਸ ਸੰਘਰਸ਼ ਵਿੱਚ ਉਹ ਸ਼ੁਰੂਆਥ ਤੋਂ ਹੀ ਜਿੱਥੇ ਮਾਨਸਾ ਵਿਖੇ ਧਰਨਿਆਂ ਵਿੱਚ ਸ਼ਾਮਲ ਹੋਇਆ ਉੱਥੇ ਹੀ ਉਹ ਦਸੰਬਰ 2020 ਵਿੱਚ, ਮੂਸੇ ਵਾਲਾ ਟਿੱਕਰੀ ਬਾਰਡਰ ‘ਤੇ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨਾਂ ਨਾਲ ਸਬੰਧਤ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕਿਹਾ।
  Published by:Sukhwinder Singh
  First published:

  Tags: Assembly Elections 2022, Charanjit Singh Channi, Navjot Sidhu, Punjab Congress, Punjabi singer, Sidhu Moosewala

  ਅਗਲੀ ਖਬਰ