Home /News /national /

ਗੀਜ਼ਰ ਦੀ ਗੈਸ ਚੜ੍ਹਨ ਨਾਲ ਸਜ-ਵਿਆਹੀ ਦੀ ਮੌਤ, ਦੋ ਦਿਨ ਪਹਿਲਾਂ ਹੋਇਆ ਸੀ ਵਿਆਹ

ਗੀਜ਼ਰ ਦੀ ਗੈਸ ਚੜ੍ਹਨ ਨਾਲ ਸਜ-ਵਿਆਹੀ ਦੀ ਮੌਤ, ਦੋ ਦਿਨ ਪਹਿਲਾਂ ਹੋਇਆ ਸੀ ਵਿਆਹ

ਗੀਜ਼ਰ ਦੀ ਗੈਸ ਚੜ੍ਹਨ ਨਾਲ ਸਜ-ਵਿਆਹੀ ਦੀ ਮੌਤ, ਦੋ ਦਿਨ ਪਹਿਲਾਂ ਹੋਇਆ ਸੀ ਵਿਆਹ

ਗੀਜ਼ਰ ਦੀ ਗੈਸ ਚੜ੍ਹਨ ਨਾਲ ਸਜ-ਵਿਆਹੀ ਦੀ ਮੌਤ, ਦੋ ਦਿਨ ਪਹਿਲਾਂ ਹੋਇਆ ਸੀ ਵਿਆਹ

ਲਾੜੀ ਸਵੇਰੇ ਨਹਾਉਣ ਲਈ ਬਾਥਰੂਮ ਗਈ। ਜਦੋਂ ਉਹ 15 ਮਿੰਟ ਤੱਕ ਬਾਹਰ ਨਹੀਂ ਆਈ ਤਾਂ ਸੱਸ ਨੇ ਬਾਹਰੋਂ ਬਾਥਰੂਮ ਦਾ ਦਰਵਾਜ਼ਾ ਖੜਕਾਇਆ। ਜਦੋਂ ਕੋਈ ਆਵਾਜ਼ ਨਹੀਂ ਆਈ ਤਾਂ ਉਸ ਨੇ ਤੁਰੰਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ। ਸਾਰਿਆਂ ਨੇ ਮਿਲ ਕੇ ਕਰੀਬ 20 ਮਿੰਟ ਬਾਅਦ ਦਰਵਾਜ਼ਾ ਤੋੜਿਆ। ਅੰਦਰ ਜਾ ਕੇ ਦੇਖਿਆ ਤਾਂ ਲਾੜੀ ਇੱਕ ਕੋਨੇ ਵਿੱਚ ਬੇਹੋਸ਼ ਪਈ ਸੀ। ਕਾਹਲੀ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਹੋਰ ਪੜ੍ਹੋ ...
  • Share this:

ਸਰਦੀਆਂ ਦੇ ਮੌਸਮ ਵਿਚ ਗੈਸ ਗੀਜ਼ਰ ਦੀ ਵਰਤੋਂ ਆਮ ਗੱਲ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਜੇਕਰ ਇਸ ਦੀ ਸਹੀ ਵਰਤੋਂ ਨਾ ਕੀਤੀ ਗਈ ਤਾਂ ਜਾਨ ਦਾ ਖਤਰਾ ਹੋ ਸਕਦਾ ਹੈ। ਅਜਿਹੀ ਹੀ ਇਕ ਦਰਦਨਾਕ ਘਟਨਾ ਉਤਰ ਪ੍ਰਦੇਸ਼ ਦੇ ਮੇਰਠ ਤੋਂ ਸਾਹਮਣੇ ਆਈ ਹੈ।

ਯੂਪੀ ਦੇ ਮੇਰਠ ਵਿਚ ਸਜ ਵਿਆਹੀ ਦੁਲਹਨ ਦੀ ਗੀਜ਼ਰ ਕਾਰਨ ਮੌਤ ਹੋ ਗਈ। ਲਾੜੀ 26 ਜਨਵਰੀ ਨੂੰ ਵਿਆਹ ਕਰਵਾ ਕੇ ਮੇਰਠ ਦੇ ਮੈਡੀਕਲ ਥਾਣਾ ਖੇਤਰ ਦੇ ਜਾਗ੍ਰਿਤੀ ਬਿਹਾਰ ਆਈ ਸੀ। 24 ਘੰਟਿਆਂ ਵਿਚ ਹੀ ਘਰ 'ਚ ਲਾੜੀ ਦੀ ਮੌਤ ਹੋ ਗਈ।

ਲਾੜੀ ਸਵੇਰੇ ਨਹਾਉਣ ਲਈ ਬਾਥਰੂਮ ਗਈ। ਜਦੋਂ ਉਹ 15 ਮਿੰਟ ਤੱਕ ਬਾਹਰ ਨਹੀਂ ਆਈ ਤਾਂ ਸੱਸ ਨੇ ਬਾਹਰੋਂ ਬਾਥਰੂਮ ਦਾ ਦਰਵਾਜ਼ਾ ਖੜਕਾਇਆ। ਜਦੋਂ ਕੋਈ ਆਵਾਜ਼ ਨਹੀਂ ਆਈ ਤਾਂ ਉਸ ਨੇ ਤੁਰੰਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ। ਸਾਰਿਆਂ ਨੇ ਮਿਲ ਕੇ ਕਰੀਬ 20 ਮਿੰਟ ਬਾਅਦ ਦਰਵਾਜ਼ਾ ਤੋੜਿਆ। ਅੰਦਰ ਜਾ ਕੇ ਦੇਖਿਆ ਤਾਂ ਲਾੜੀ ਇੱਕ ਕੋਨੇ ਵਿੱਚ ਬੇਹੋਸ਼ ਪਈ ਸੀ। ਕਾਹਲੀ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਗੈਸ ਗੀਜ਼ਰ ਪਾਣੀ ਨੂੰ ਗਰਮ ਕਰਨ ਲਈ ਐਲਪੀਜੀ ਦੀ ਵਰਤੋਂ ਕਰਦੇ ਹਨ ਅਤੇ ਕਾਰਬਨ ਮੋਨੋਆਕਸਾਈਡ ਛੱਡਦੇ ਹਨ ਜੋ ਖ਼ਤਰਨਾਕ ਹੋ ਸਕਦਾ ਹੈ।

ਡਾਕਟਰ ਇਸ ਮਾਮਲੇ ਵਿੱਚ ਤੁਰੰਤ ਡਾਕਟਰੀ ਸਹਾਇਤਾ ਦੀ ਸਲਾਹ ਦਿੰਦੇ ਹਨ, ਕਿਉਂਕਿ ਕਾਰਬਨ ਮੋਨੋਆਕਸਾਈਡ ਦਾ ਘਰੇਲੂ ਉਪਚਾਰਾਂ ਨਾਲ ਇਲਾਜ ਨਹੀਂ ਕੀਤਾ ਜਾ ਸਕਦਾ। ਪਿਛਲੇ ਸਮੇਂ ਦੌਰਾਨ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਗੈਸ ਗੀਜ਼ਰ ਦੀ ਵਰਤੋਂ ਕਾਰਨ ਮਿਰਗੀ ਦਾ ਦੌਰਾ ਪੈਣ ਅਤੇ ਦਮ ਘੁੱਟਣ ਕਾਰਨ ਮੌਤਾਂ ਹੋ ਚੁੱਕੀਆਂ ਹਨ।

ਇਹੀ ਕਾਰਨ ਹੈ ਕਿ ਡਾਕਟਰ ਇਹ ਸਲਾਹ ਦਿੰਦੇ ਹਨ ਕਿ ਗੈਸ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਘੱਟੋ-ਘੱਟ ਇੱਕ ਹਵਾਦਾਰ ਖਿੜਕੀ ਹੋਣੀ ਚਾਹੀਦੀ ਹੈ।

Published by:Gurwinder Singh
First published:

Tags: Bride