Home /News /national /

ਵਿਆਹ 'ਚ ਮਾਪਿਆਂ ਵੱਲੋਂ ਲਾੜੀ ਨੂੰ ਮਿਲਿਆ ਤੋਹਫਾ ਦਾਜ ਨਹੀਂ- ਕੇਰਲਾ ਹਾਈਕੋਰਟ ਦਾ ਵੱਡਾ ਫੈਸਲਾ

ਵਿਆਹ 'ਚ ਮਾਪਿਆਂ ਵੱਲੋਂ ਲਾੜੀ ਨੂੰ ਮਿਲਿਆ ਤੋਹਫਾ ਦਾਜ ਨਹੀਂ- ਕੇਰਲਾ ਹਾਈਕੋਰਟ ਦਾ ਵੱਡਾ ਫੈਸਲਾ

ਵਿਆਹ 'ਚ ਮਾਪਿਆਂ ਵੱਲੋਂ ਲਾੜੀ ਨੂੰ ਮਿਲਿਆ ਤੋਹਫਾ ਦਾਜ ਨਹੀਂ- ਕੇਰਲਾ ਹਾਈਕੋਰਟ ਦਾ ਵੱਡਾ ਫੈਸਲਾ (Representative Photo by Aayush(gop) Rawat on Unsplash

ਵਿਆਹ 'ਚ ਮਾਪਿਆਂ ਵੱਲੋਂ ਲਾੜੀ ਨੂੰ ਮਿਲਿਆ ਤੋਹਫਾ ਦਾਜ ਨਹੀਂ- ਕੇਰਲਾ ਹਾਈਕੋਰਟ ਦਾ ਵੱਡਾ ਫੈਸਲਾ (Representative Photo by Aayush(gop) Rawat on Unsplash

Dowry News: ਲਾੜੀ ਨੂੰ ਮਾਪਿਆਂ ਵੱਲੋਂ ਮਿਲੇ ਗਿਫਟ ਨੂੰ ਦਹੇਜ ਰੋਕੂ ਕਾਨੂੰਨ, 1961( Dowry Prohibition Act, 1961) ਦੇ ਦਾਇਰੇ ਵਿੱਚ ਦਾਜ ਨਹੀਂ ਲਿਆਂਦਾ ਜਾ ਸਕਦਾ। ਇਹ ਫੈਸਲਾ ਕੇਰਲਾ ਹਾਈਕੋਰਟ (Kerala High Court) ਨੇ ਇੱਕ ਕੇਸ ਦੀ ਸੁਣਵਾਈ ਕਰਦਿਆਂ ਦਿੱਤਾ ਹੈ।

  • Share this:
    ਕੋਚੀ : ਵਿਆਹ ਦੇ ਸਮੇਂ ਲਾੜੀ (bride) ਨੂੰ ਉਸਦੇ ਮਾਤਾ-ਪਿਤਾ ਦੁਆਰਾ ਦਿੱਤੇ ਗਏ ਤੋਹਫੇ ਨੂੰ ਦਹੇਜ (dowry)ਨਹੀਂ ਮੰਨਿਆ ਜਾ ਸਕਦਾ ਹੈ। ਇਹ ਗਿਫਟ ਨੂੰ ਦਹੇਜ ਰੋਕੂ ਕਾਨੂੰਨ, 1961( Dowry Prohibition Act, 1961) ਦੇ ਦਾਇਰੇ ਵਿੱਚ ਦਾਜ ਨਹੀਂ ਲਿਆਂਦਾ ਜਾ ਸਕਦਾ। ਇਹ ਫੈਸਲਾ ਕੇਰਲਾ ਹਾਈਕੋਰਟ (Kerala High Court) ਨੇ ਇੱਕ ਕੇਸ ਦੀ ਸੁਣਵਾਈ ਕਰਦਿਆਂ ਦਿੱਤਾ ਹੈ। ਸਿੰਗਲ ਜੱਜ ਬੈਂਚ ਨੇ ਇਕ ਪਟੀਸ਼ਨ 'ਤੇ ਵਿਚਾਰ ਕਰਦੇ ਹੋਏ ਇਹ ਗੱਲ ਕਹੀ। ਅਦਾਲਤ ਨੇ ਕੋਲਮ(Kollam) ਜ਼ਿਲ੍ਹਾ ਦਾਜ ਰੋਕੂ ਅਧਿਕਾਰੀ ਵੱਲੋਂ ਜਾਰੀ ਹੁਕਮਾਂ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਕੀਤੀ।

    ਜ਼ਿਲ੍ਹਾ ਦਾਜ ਰੋਕੂ ਅਫ਼ਸਰ ਨੇ ਲਾੜੀ ਦੇ ਮਾਪਿਆਂ ਵੱਲੋਂ ਲਾੜੀ ਨੂੰ ਤੋਹਫ਼ੇ ਵਿੱਚ ਦਿੱਤੇ ਗਹਿਣੇ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਕਾਨੂੰਨ ਅਨੁਸਾਰ ਲਾੜੀ ਦੇ ਮਾਤਾ-ਪਿਤਾ ਵੱਲੋਂ ਆਪਣੀ ਵਸੀਅਤ ਵਿੱਚ ਦਿੱਤੇ ਸੋਨੇ ਦੇ ਗਹਿਣੇ ਦਾਜ ਵਿੱਚ ਨਹੀਂ ਆਉਂਦੇ। ਪਟੀਸ਼ਨਰ ਨੇ ਦਲੀਲ ਦਿੱਤੀ ਕਿ ਦਾਜ ਰੋਕੂ ਅਧਿਕਾਰੀ ਨੂੰ ਦਖਲ ਦੇਣ ਜਾਂ ਹੁਕਮ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

    ਜੱਜ ਜਸਟਿਸ ਐਮਆਰ ਅਨੀਤਾ ਨੇ ਦਾਜ ਰੋਕੂ ਅਧਿਕਾਰੀ ਦੇ ਹੁਕਮ ਨੂੰ ਰੱਦ ਕਰ ਦਿੱਤਾ ਕਿਉਂਕਿ ਇਹ ਸਪੱਸ਼ਟ ਨਹੀਂ ਸੀ ਕਿ ਅਧਿਕਾਰੀ ਨੇ ਜਾਂਚ ਕੀਤੀ ਸੀ ਜਾਂ ਨਹੀਂ। ਨਾਲ ਹੀ, ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਗਹਿਣੇ ਦਾਜ ਵਜੋਂ ਮਿਲੇ ਸਨ ਜਾਂ ਨਹੀਂ। ਔਰਤ ਨੇ ਮੰਗ ਕੀਤੀ ਕਿ ਉਸ ਨੂੰ ਵਿਆਹ ਲਈ ਮਿਲੇ 55 ਤੋਲੇ ਸੋਨੇ ਦੇ ਗਹਿਣੇ ਵਾਪਸ ਕੀਤੇ ਜਾਣ। ਉਸ ਨੇ ਇਹ ਵੀ ਦੱਸਿਆ ਕਿ ਗਹਿਣੇ ਸਹਿਕਾਰੀ ਬੈਂਕ ਦੇ ਲਾਕਰ ਵਿੱਚ ਰੱਖੇ ਹੋਏ ਸਨ।

    ਪਟੀਸ਼ਨਕਰਤਾ ਨੇ ਕਿਹਾ ਕਿ ਉਹ ਲਾਕਰ ਵਿੱਚ ਰੱਖੇ ਗਹਿਣੇ ਅਤੇ ਵਿਆਹ ਸਮੇਂ ਲਾੜੀ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਹਾਰ ਵਾਪਸ ਕਰ ਦੇਵੇਗਾ। ਔਰਤ ਦੇ ਇਸ 'ਤੇ ਸਹਿਮਤ ਹੋਣ ਤੋਂ ਬਾਅਦ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ।
    Published by:Sukhwinder Singh
    First published:

    Tags: Dowry, High court, Kerala, Marriage

    ਅਗਲੀ ਖਬਰ