ਮਹਾਰਾਸ਼ਟਰ ਵਿਚ ਮੁੰਬਈ ਦੇ ਸਰ ਜੇ.ਜੇ ਹਸਪਤਾਲ ਵਿਚ ਬ੍ਰਿਟਿਸ਼ ਕਾਲ ਦੇ ਦੌਰਾਨ ਦੀ ਇਕ ਸੁਰੰਗ ਮਿਲੀ ਹੈ। ਬ੍ਰਿਟਿਸ਼ ਕਾਲ ਦੀ ਇਹ ਸੁਰੰਗ ਲਗਭਗ 130 ਸਾਲ ਪੁਰਾਣੀ ਦੱਸੀ ਜਾਂਦੀ ਹੈ। ਜਿਵੇਂ ਹੀ ਸੁਰੰਗ ਦੀ ਹੋਂਦ ਬਾਰੇ ਪਤਾ ਲੱਗਾ ਤਾਂ ਜੇਜੇ ਹਸਪਤਾਲ ਦੇ ਲੋਕਾਂ ਨੇ ਪੁਰਾਤੱਤਵ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਵਿਭਾਗ ਹੁਣ ਸਥਾਨਕ ਪ੍ਰਸ਼ਾਸਨ ਨੂੰ ਰਿਪੋਰਟ ਕਰੇਗਾ।
ਹਸਪਤਾਲ ਦੇ ਡਾਕਟਰ ਅਰੁਣ ਰਾਠੌਰ ਜਦੋਂ ਰਾਉਂਡ ਉਤੇ ਸਨ ਤਾਂ ਉਨ੍ਹਾਂ ਨੇ ਇਸ ਕੰਧ ਦੇ ਸੁਰਾਖ ਰਾਹੀਂ ਇਸ ਸੁਰੰਗ ਨੂੰ ਦੇਖਿਆ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਇਹ ਇਮਾਰਤ 130 ਸਾਲ ਪੁਰਾਣੀ ਹੈ।
ਅੰਗਰੇਜ਼ਾਂ ਦੇ ਸਮੇਂ ਦੌਰਾਨ ਬਣੀ ਇਸ ਸੁਰੰਗ ਦੀ ਵਰਤੋਂ ਸ਼ਾਇਦ ਅੰਗਰੇਜ਼ਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕੀਤੀ ਹੋਵੇਗੀ ਕਿਉਂਕਿ ਉਸ ਸਮੇਂ ਜੰਗਾਂ ਜ਼ਿਆਦਾ ਹੁੰਦੀਆਂ ਸਨ, ਜਦੋਂ ਕਿ ਲੋਕਾਂ ਦਾ ਮੰਨਣਾ ਹੈ ਕਿ ਇਹ ਸੁਰੰਗ ਸਮੁੰਦਰ ਨਾਲ ਜੁੜੀ ਹੋਈ ਹੈ। ਸੁਰੰਗ ਦੀ ਲੰਬਾਈ 200 ਮੀਟਰ ਲੰਬੀ ਦੱਸੀ ਜਾਂਦੀ ਹੈ।
ਇਹ ਸੁਰੰਗ ਡਲਿਵਰੀ ਵਾਰਡ ਤੋਂ ਬੱਚਿਆਂ ਦੇ ਵਾਰਡ ਤੱਕ ਜਾਂਦੀ ਹੈ। ਸੁਰੰਗ ਵਿਚ ਵੱਖ-ਵੱਖ ਥਾਵਾਂ 'ਤੇ ਛੋਟੇ-ਛੋਟੇ ਪਿੱਲਰ ਹਨ ਅਤੇ ਖਿੜਕੀਆਂ ਨਾ ਹੋਣ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਵੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਮੁੰਬਈ ਦਾ ਮਸ਼ਹੂਰ ਜੇਜੇ ਹਸਪਤਾਲ ਇਕ ਪੁਰਾਣਾ ਸਰਕਾਰੀ ਹਸਪਤਾਲ ਹੈ, ਇਸ ਹਸਪਤਾਲ ਦਾ ਇਤਿਹਾਸ 175 ਸਾਲ ਪੁਰਾਣਾ ਹੈ। ਇਹ ਗਰੀਬ ਮਰੀਜ਼ਾਂ ਦੇ ਇਲਾਜ ਲਈ ਮਹਾਰਾਸ਼ਟਰ ਵਿਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਮਸ਼ਹੂਰ ਹੈ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ 2016 'ਚ ਮੁੰਬਈ ਦੇ ਮਾਲਾਬਾਰ ਹਿੱਲ ਸਥਿਤ ਰਾਜ ਭਵਨ ਵਿਚ ਬ੍ਰਿਟਿਸ਼ ਕਾਲ ਦੀ ਸੁਰੰਗ ਮਿਲੀ ਸੀ, ਜਿਸ 'ਚ ਅੰਗਰੇਜ਼ ਆਪਣੇ ਰਾਜ ਦੌਰਾਨ ਹਥਿਆਰ ਰੱਖਦੇ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: British Parliament