ਟੁੱਟੀਆਂ ਸੜਕਾਂ ਕਾਰਨ ਵਾਪਰੇ ਹਾਦਸਿਆਂ ਵਿਚ ਗਈਆਂ ਦੋ ਹਜ਼ਾਰ ਜਾਨਾਂ

News18 Punjabi | News18 Punjab
Updated: December 3, 2019, 1:31 PM IST
ਟੁੱਟੀਆਂ ਸੜਕਾਂ ਕਾਰਨ ਵਾਪਰੇ ਹਾਦਸਿਆਂ ਵਿਚ ਗਈਆਂ ਦੋ ਹਜ਼ਾਰ ਜਾਨਾਂ
ਟੁੱਟੀਆਂ ਸੜਕਾਂ ਕਾਰਨ ਵਾਪਰੇ ਹਾਦਸਿਆਂ ਵਿਚ ਗਈਆਂ ਦੋ ਹਜ਼ਾਰ ਜਾਨਾਂ

  • Share this:
ਭਾਰਤ ਵਿਚ ਵੱਡੀ ਗਿਣਤੀ ਸੜਕ ਹਾਦਸੇ ਟੁੱਟੀਆਂ ਸੜਕਾਂ ਕਾਰਨ ਹੋ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਲ 2018 ਦੌਰਾਨ ਵਾਪਰੇ ਸੜਕ ਹਾਦਸਿਆਂ ਵਿਚ 22,656 ਪੈਦਲ ਰਾਹਗੀਰਾਂ ਦੀ ਮੌਤ ਹੋਈ, ਜਿਨ੍ਹਾਂ ਵਿਚ 2015 ਦੀ ਮੌਤ ਸੜਕ ’ਤੇ ਪਏ ਟੋਇਆਂ ਕਾਰਨ ਹੋਏ ਹਾਦਸਿਆਂ ਵਿੱਚ ਹੋਈ ਸੀ। ਇਹ ਜਾਣਕਾਰੀ ਸੰਸਦ ਵਿਚ ਇਕ ਸਵਾਲ ਦੇ ਜਵਾਬ ਵਿਚ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਨੇ ਦਿੱਤੀ। ਮੰਤਰਾਲੇ ਨੇ ਰਾਜ ਸਭਾ ਵਿਚ ਦੱਸਿਆ ਕਿ ਸਾਲ 2017 ਵਿੱਚ ਇਹ ਗਿਣਤੀ 20457, 2016 ਵਿਚ 15746 ਅਤੇ 2015 ਵਿੱਚ 13894 ਸੀ, ਜਿਸ ਵਿੱਚ ਲਗਾਤਾਰ ਵਾਧਾ ਹੋਇਆ ਹੈ।

ਸਰਕਾਰ ਨੇ ਹਾਲ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉਤੇ ਸਖਤੀ ਲਈ ਚਲਾਨ ਦੀ ਰਕਮ ਕਈ ਗੁਣਾ ਵਧਾ ਕੇ ਦਾਅਵਾ ਕੀਤਾ ਸੀ ਕਿ ਇਸ ਨਾਲ ਹਾਦਸਿਆਂ ਵਿਚ ਕਮੀ ਆਵੇਗੀ ਪਰ ਤਾਜਾ ਖੁਲਾਸੇ ਪਿੱਛੋਂ ਸਵਾਲ ਉਠ ਰਹੇ ਹਨ ਕਿ ਸਰਕਾਰ ਇਸ ਪਾਸੇ ਕਿੰਨੀ ਕੁ ਗੰਭੀਰ ਹੈ। ਵੱਡੀ ਗਿਣਤੀ ਹਾਦਸਿਆਂ ਦਾ ਕਾਰਨ ਟੁੱਟੀਆਂ ਸੜਕਾਂ ਬਣ ਰਹੀਆਂ ਹਨ ਪਰ ਇਸ ਪਾਸੇ ਧਿਆਨ ਦੇਣ ਲਈ ਸਰਕਾਰ ਤਿਆਰ ਨਹੀਂ।
Loading...
First published: December 3, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...