Home /News /national /

ਭੈਣ ਦੇ ਜਨਮ ਦਿਨ ਉਤੇ ਕੇਕ ਤੇ ਮਠਿਆਈ ਲੈ ਕੇ ਪਰਤ ਰਹੇ ਭਰਾ ਦਾ ਚਾਕੂ ਮਾਰ ਕੇ ਕਤਲ

ਭੈਣ ਦੇ ਜਨਮ ਦਿਨ ਉਤੇ ਕੇਕ ਤੇ ਮਠਿਆਈ ਲੈ ਕੇ ਪਰਤ ਰਹੇ ਭਰਾ ਦਾ ਚਾਕੂ ਮਾਰ ਕੇ ਕਤਲ

ਭੈਣ ਦੇ ਜਨਮ ਦਿਨ ਉਤੇ ਕੇਕ ਤੇ ਮਠਿਆਈ ਲੈਣ ਗਏ ਭਰਾ ਦਾ ਦੁਕਾਨ ਉਤੇ ਕਤਲ

ਭੈਣ ਦੇ ਜਨਮ ਦਿਨ ਉਤੇ ਕੇਕ ਤੇ ਮਠਿਆਈ ਲੈਣ ਗਏ ਭਰਾ ਦਾ ਦੁਕਾਨ ਉਤੇ ਕਤਲ

ਦਰਅਸਲ, ਜਨਮ ਦਿਨ ਉਤੇ ਆਪਣੀ ਭੈਣ ਲਈ ਮਠਿਆਈ ਖਰੀਦਣ ਲਈ ਦੁਕਾਨ 'ਤੇ ਗਿਆ ਭਰਾ ਵਾਪਸ ਨਹੀਂ ਪਰਤਿਆ। ਪੇਂਟਰ ਦਾ ਕੰਮ ਕਰਨ ਵਾਲੇ 24 ਸਾਲਾ ਜਤਿੰਦਰ ਦੀ ਭੈਣ ਦਾ ਬੁੱਧਵਾਰ ਨੂੰ ਜਨਮ ਦਿਨ ਸੀ ਅਤੇ ਇਸ ਲਈ ਉਹ ਬਾਜ਼ਾਰ ਗਿਆ ਸੀ।

  • Share this:

ਮਠਿਆਈਆਂ ਨਾਲ ਭਰਿਆ ਬੰਦ ਡੱਬਾ ਅਤੇ ਗਲੀ ਵਿੱਚ ਫੈਲਿਆ ਹੋਇਆ ਖੂਨ, ਮਾਪਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਦਾ ਪੁੱਤ ਇਸ ਤਰ੍ਹਾਂ ਲਾਸ਼ ਬਣਿਆ ਮਿਲੇਗਾ। ਮਾਮਲਾ ਹਰਿਆਣਾ ਦੇ ਕਰਨਾਲ ਦੀ ਸ਼ਿਵ ਕਾਲੋਨੀ ਸ਼ਾਸਤਰੀ ਨਗਰ ਦਾ ਹੈ। ਇੱਥੇ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।

ਦਰਅਸਲ, ਜਨਮ ਦਿਨ ਉਤੇ ਆਪਣੀ ਭੈਣ ਲਈ ਮਠਿਆਈ ਖਰੀਦਣ ਲਈ ਦੁਕਾਨ 'ਤੇ ਗਿਆ ਭਰਾ ਵਾਪਸ ਨਹੀਂ ਪਰਤਿਆ। ਪੇਂਟਰ ਦਾ ਕੰਮ ਕਰਨ ਵਾਲੇ 24 ਸਾਲਾ ਜਤਿੰਦਰ ਦੀ ਭੈਣ ਦਾ ਬੁੱਧਵਾਰ ਨੂੰ ਜਨਮ ਦਿਨ ਸੀ ਅਤੇ ਇਸ ਲਈ ਉਹ ਬਾਜ਼ਾਰ ਗਿਆ ਸੀ।

ਫਿਰ ਅਣਪਛਾਤੇ ਬਦਮਾਸ਼ਾਂ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਨੌਜਵਾਨ ਨੂੰ ਕਰਨਾਲ ਦੇ ਜਨਰਲ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਨੌਜਵਾਨ ਦੇ ਪਿਤਾ ਮਦਨ ਨੇ ਦੱਸਿਆ ਕਿ ਅੱਜ ਜਤਿੰਦਰ ਦੀ ਛੋਟੀ ਭੈਣ ਦਾ ਜਨਮ ਦਿਨ ਸੀ। ਜਤਿੰਦਰ ਮਠਿਆਈ ਲੈਣ ਦੁਕਾਨ 'ਤੇ ਗਿਆ ਸੀ। ਜਦੋਂ ਉਹ ਮਠਿਆਈ ਲੈ ਕੇ ਘਰ ਪਰਤ ਰਿਹਾ ਸੀ ਤਾਂ ਗਲੀ 'ਚ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਹਮਲਾਵਰ ਕੌਣ ਸਨ, ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਕਿਸੇ ਨਾਲ ਕੋਈ ਲੜਾਈ ਜਾਂ ਦੁਸ਼ਮਣੀ ਨਹੀਂ ਸੀ। ਘਟਨਾ ਤੋਂ ਬਾਅਦ ਥਾਣਾ ਰਾਮਨਗਰ ਦੇ ਇੰਚਾਰਜ ਜਗਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਾਸਤਰੀ ਨਗਰ 'ਚ ਇਕ ਨੌਜਵਾਨ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ।

ਰਿਸ਼ਤੇਦਾਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਹਾਊਸ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Published by:Gurwinder Singh
First published:

Tags: Crime news, Murder