Home /News /national /

BSF Recruitment 2023: BSF 'ਚ ਛੇਤੀ ਹੀ ਹੋਣਗੀਆਂ 1400 ਤੋਂ ਵੱਧ ਭਰਤੀਆਂ, 10ਵੀਂ ਪਾਸ ਲਈ ਮੌਕਾ

BSF Recruitment 2023: BSF 'ਚ ਛੇਤੀ ਹੀ ਹੋਣਗੀਆਂ 1400 ਤੋਂ ਵੱਧ ਭਰਤੀਆਂ, 10ਵੀਂ ਪਾਸ ਲਈ ਮੌਕਾ

BSF 'ਚ ਛੇਤੀ ਹੀ ਹੋਣਗੀਆਂ 1400 ਤੋਂ ਵੱਧ ਭਰਤੀਆਂ, 10ਵੀਂ ਪਾਸ ਲਈ ਮੌਕਾ (ਫੋਟੋ ਕ੍ਰੈਡਿਟ: BSF Twitter)

BSF 'ਚ ਛੇਤੀ ਹੀ ਹੋਣਗੀਆਂ 1400 ਤੋਂ ਵੱਧ ਭਰਤੀਆਂ, 10ਵੀਂ ਪਾਸ ਲਈ ਮੌਕਾ (ਫੋਟੋ ਕ੍ਰੈਡਿਟ: BSF Twitter)

BSF Recruitment 2023: BSF ਵਿਚ ਨੌਕਰੀ ਦਾ ਸੁਪਨਾ ਦੇਖ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਬੀਐਸਐਫ ਵਿਚ ਜਲਦੀ ਹੀ ਬੰਪਰ ਭਰਤੀ ਹੋਣ ਜਾ ਰਹੀ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਸੀਮਾ ਸੁਰੱਖਿਆ ਬਲ, BSF ਜਲਦ ਹੀ ਕਾਂਸਟੇਬਲ (ਟਰੇਡਸਮੈਨ) ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਨ ਜਾ ਰਿਹਾ ਹੈ। ਜਿਸ ਤਹਿਤ ਕਰੀਬ 1410 ਅਸਾਮੀਆਂ 'ਤੇ ਭਰਤੀ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਅਸਾਮੀਆਂ ਸ਼ਾਮਲ ਹੋਣਗੀਆਂ।

ਹੋਰ ਪੜ੍ਹੋ ...
  • Share this:

BSF Recruitment 2023: BSF ਵਿਚ ਨੌਕਰੀ ਦਾ ਸੁਪਨਾ ਦੇਖ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਬੀਐਸਐਫ ਵਿਚ ਜਲਦੀ ਹੀ ਬੰਪਰ ਭਰਤੀ ਹੋਣ ਜਾ ਰਹੀ ਹੈ।

ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਸੀਮਾ ਸੁਰੱਖਿਆ ਬਲ, BSF ਜਲਦ ਹੀ ਕਾਂਸਟੇਬਲ (ਟਰੇਡਸਮੈਨ) ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਨ ਜਾ ਰਿਹਾ ਹੈ। ਜਿਸ ਤਹਿਤ ਕਰੀਬ 1410 ਅਸਾਮੀਆਂ 'ਤੇ ਭਰਤੀ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਅਸਾਮੀਆਂ ਸ਼ਾਮਲ ਹੋਣਗੀਆਂ।

ਭਰਤੀ ਸਬੰਧੀ ਅਰਜ਼ੀਆਂ ਅਤੇ ਚੋਣ ਪ੍ਰਕਿਰਿਆ ਦੀਆਂ ਤਰੀਕਾਂ ਦਾ ਨੋਟੀਫਿਕੇਸ਼ਨ ਵਿੱਚ ਜ਼ਿਕਰ ਕੀਤਾ ਜਾਵੇਗਾ। ਜਦੋਂ ਕਿ ਅਰਜ਼ੀ ਦੀ ਪ੍ਰਕਿਰਿਆ ਆਨਲਾਈਨ ਕੀਤੀ ਜਾਵੇਗੀ। ਅਜਿਹੀ ਸਥਿਤੀ ਵਿੱਚ, ਉਮੀਦਵਾਰਾਂ ਨੂੰ ਬੀਐਸਐਫ ਭਰਤੀ ਦੀ ਨੋਟੀਫਿਕੇਸ਼ਨ 'ਤੇ ਨਜ਼ਰ ਰੱਖਣੀ ਚਾਹੀਦੀ ਹੈ।

ਜਾਣਕਾਰੀ ਅਨੁਸਾਰ 10ਵੀਂ ਪਾਸ ਦੇ ਨਾਲ ਆਈਟੀਆਈ ਕੋਰਸ ਕਰਨ ਵਾਲੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਣਗੇ। ਇਸ ਦੇ ਨਾਲ ਹੀ ਉਮੀਦਵਾਰਾਂ ਦੀ ਉਮਰ 18-25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਹਾਲਾਂਕਿ, ਸਹੀ ਜਾਣਕਾਰੀ ਭਰਤੀ ਨੋਟੀਫਿਕੇਸ਼ਨ ਤੋਂ ਹੀ ਉਪਲਬਧ ਹੋਵੇਗੀ। ਨਵੀਨਤਮ ਅਪਡੇਟਾਂ ਲਈ ਵੈਬਸਾਈਟ rectt.bsf.gov.in 'ਤੇ ਜਾਓ।

Published by:Gurwinder Singh
First published:

Tags: Government job, How to apply for govt jobs, Indian Army jobs, Job alert, Job For Freshers