UP Election: ਮਾਇਆਵਤੀ ਦਾ 'ਬ੍ਰਾਹਮਣ ਪਿੱਚ' 'ਤੇ ਮਾਸਟਰਸਟ੍ਰੋਕ, ਬਸਪਾ ਲੜੇਗੀ ਵਿਕਾਸ ਦੁਬੇ ਦੇ ਸ਼ਾਰਪਸ਼ੂਟਰ ਦੀ ਪਤਨੀ ਦਾ ਕੇਸ

News18 Punjabi | News18 Punjab
Updated: July 21, 2021, 3:15 PM IST
share image
UP Election: ਮਾਇਆਵਤੀ ਦਾ 'ਬ੍ਰਾਹਮਣ ਪਿੱਚ' 'ਤੇ ਮਾਸਟਰਸਟ੍ਰੋਕ, ਬਸਪਾ ਲੜੇਗੀ ਵਿਕਾਸ ਦੁਬੇ ਦੇ ਸ਼ਾਰਪਸ਼ੂਟਰ ਦੀ ਪਤਨੀ ਦਾ ਕੇਸ
ਯੂਪੀ ਚੋਣਾਂ: ਮਾਇਆਵਤੀ ਦਾ 'ਬ੍ਰਾਹਮਣ ਪਿੱਚ' 'ਤੇ ਮਾਸਟਰਸਟ੍ਰੋਕ

  • Share this:
  • Facebook share img
  • Twitter share img
  • Linkedin share img
ਅਯੁੱਧਿਆ: ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 (UP Assembly Election 2022) ਤੋਂ ਪਹਿਲਾਂ ਬ੍ਰਾਹਮਣ ਵੋਟਰਾਂ (Brahmin Voters) ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਹੀ ਬਹੁਜਨ ਸਮਾਜ ਪਾਰਟੀ (BSP) ਹੁਣ ਬਿਕਰੂ ਕਾਂਡ ਦੇ ਮੁੱਖ ਮੁਲਜ਼ਮ ਵਿਕਾਸ ਦੂਬੇ (Vikas Dubey) ਦੇ ਸਾਥੀ ਅਮਰ ਦੂਬੇ ਦੀ ਪਤਨੀ ਖੁਸ਼ੀ ਦੂਬੇ (Khushi Dubey) ਦੀ ਰਿਹਾਈ ਲਈ ਕਾਨੂੰਨੀ ਲੜਾਈ ਲੜੇਗੀ।

ਸੂਤਰਾਂ ਅਨੁਸਰ ਬਸਪਾ ਦੀ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ, ਖੁਸ਼ੀ ਦੂਬੇ ਕੇਸ ਦੀ ਕੋਰਟ ਵਿੱਚ ਪੈਰਵਾਈ ਕਰਨਗੇ। ਖੁਸ਼ੀ 'ਤੇ ਕਤਲ ਅਤੇ ਅਪਰਾਧਿਕ ਸਾਜਿਸ਼ ਸਮੇਤ ਆਈਪੀਸੀ ਦੀਆਂ ਗੰਪੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਖੁਸੀ ਬਾਰਾਬਾਂਕੀ ਜ਼ਿਲ੍ਹੇ ਦੇ ਕਿਸ਼ੋਰ ਕੇਂਦਰ ਵਿੰਚ ਬੰਦ ਹੈ।

ਅਯੁੱਧਿਆ ਵਿੱਚ 23 ਜੁਲਾਈ ਤੋਂ ਸ਼ੁਰੂ ਹੋ ਰਹੇ ਬਸਪਾ ਦੇ ਬ੍ਰਾਹਮਣ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁਜੇ ਸਾਬਕਾ ਮੰਤਰੀ ਨਕੁਲ ਦੂਬੇ ਨਾਲ ਜਦੋਂ ਇਸ ਸਬੰਧੀ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਤੀਸ਼ ਚੰਦਰ ਮਿਸ਼ਰਾ ਇੱਕ ਸੀਨੀਅਰ ਵਕੀਲ ਹਨ ਅਤੇ ਜਿਹੜਾ ਵੀ ਉਨ੍ਹਾਂ ਕੋਲੋ਼ ਮਦਦ ਮੰਗਦਾ ਹੈ, ਉਹ ਉਨ੍ਹਾਂ ਦੀ ਪੈਰਵਾਈ ਕਰਦੇ ਹਨ। ਜੇਕਰ ਉਨ੍ਹਾਂ ਨੇ ਖੁਸ਼ੀ ਦੂਬੇ ਦੇ ਵਕਾਲਤਨਾਮੇ 'ਤੇ ਦਸਤਖ਼ਤ ਕੀਤੇ ਹਨ ਤਾਂ ਉਹ ਅਦਾਲਤ ਵਿੱਚ ਉਨ੍ਹਾਂ ਦੀ ਪੈਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਤੀ ਜਾਂ ਭਾਈਚਾਰੇ ਦਾ ਵਿਅਕਤੀ ਜੇਕਰ ਮਦਦ ਮੰਗਦਾ ਹੈ ਤਾਂ ਉਸਦੀ ਮਦਦ ਕੀਤੀ ਜਾਂਦੀ ਹੈ।
ਇੱਕ ਸਾਲ ਤੋਂ ਜੇਲ੍ਹ 'ਚ ਬੰਦ ਹੈ ਖੁਸ਼ੀ ਦੂਬੇ

ਜ਼ਿਕਰਯੋਗ ਹੈ ਕਿ ਖੁਸ਼ੀ ਦੂਬੇ ਪਿਛਲੇ ਸਾਲ 8 ਜੁਲਾਈ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਜ਼ਮਾਨਤ ਤੱਕ ਨਹੀਂ ਮਿਲੀ ਹੈ। ਖੁਸ਼ੀ ਦੂਬੇ ਦੇ ਵਿਆਹ ਦੇ ਤਿੰਨ ਦਿਨ ਬਾਅਦ ਹੀ ਵਿਕਾਸ ਦੂਬੇ ਦੇ ਸ਼ਾਰਪ ਸ਼ੂਟਰ ਅਮਰ ਦੂਬੇ ਨੂੰ ਪੁਲਿਸ ਨੇ ਹਮੀਰਪੁਰ ਵਿੱਚ ਹੋਏ ਇੱਕ ਇਨਕਾਊਂਟਰ ਵਿੱਚ ਮਾਰ ਦਿੱਤਾ ਸੀ। ਬਿਕਰੂ ਕਾਂਡ ਤੋਂ ਬਾਅਦ ਪੁਲਿਸ ਨੇ ਖੁਸ਼ੀ ਦੂਬੇ ਨੂੰ ਵੀ ਦੋਸ਼ੀ ਬਣਾਇਆ ਹੈ।
Published by: Krishan Sharma
First published: July 21, 2021, 3:15 PM IST
ਹੋਰ ਪੜ੍ਹੋ
ਅਗਲੀ ਖ਼ਬਰ