Budget 2019: ਪਿਛਲੇ 4 ਸਾਲਾਂ ਤੋਂ ਵੱਖਰਾ ਹੋਵੇਗਾ ਮੋਦੀ ਸਰਕਾਰ ਦਾ ਬਜਟ, ਜਾਣੋ ਅੰਤਰਿਮ ਬਜਟ ਬਾਰੇ


Updated: January 16, 2019, 6:50 PM IST
Budget 2019: ਪਿਛਲੇ 4 ਸਾਲਾਂ ਤੋਂ ਵੱਖਰਾ ਹੋਵੇਗਾ ਮੋਦੀ ਸਰਕਾਰ ਦਾ ਬਜਟ, ਜਾਣੋ ਅੰਤਰਿਮ ਬਜਟ ਬਾਰੇ

Updated: January 16, 2019, 6:50 PM IST
ਲੋਕ ਸਭਾ ਚੋਣਾਂ ਸਿਰ ਉਤੇ ਹਨ ਤੇ ਹਰ ਕਿਸੇ ਦੀਆਂ ਨਜ਼ਰ ਭਾਜਪਾ ਸਰਕਾਰ ਦੇ ਆਖਰੀ ਬਜਟ ਉਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬਜਟ ਵਿਚ ਸਰਕਾਰ ਕਈ ਵੱਡੇ ਐਲਾਨ ਕਰਨ ਜਾ ਰਹੀ ਹੈ। ਪਹਿਲੀ ਫਰਵਰੀ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਅੰਤਰਿਮ ਬਜਟ ਪੇਸ਼ ਕਰਨਗੇ। ਅੰਤਰਿਮ ਬਜਟ ਦੋ ਹਾਲਾਤਾਂ ਵਿਚ ਪੇਸ਼ ਕੀਤਾ ਜਾਂਦਾ ਹੈ- ਜਾਂ ਤਾਂ ਸਰਕਾਰ ਕੋਲ ਫੁੱਲ ਬਜਟ ਪੇਸ਼ ਕਰਨ ਦਾ ਸਮਾਂ ਨਹੀਂ ਹੈ ਤੇ ਜਾਂ ਫਿਰ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ।

ਇਹ ਬਜਟ ਅੰਤਰਿਮ ਬਜਟ ਇਸ ਲਈ ਹੋਵੇਗਾ, ਕਿਉਂਕਿ ਦੋ ਮਹੀਨੇ ਬਾਅਦ ਚੋਣਾਂ ਹਨ। ਦੋਵਾਂ ਹੀ ਹਾਲਾਤਾਂ ਵਿਚ ਸਰਕਾਰ ਨਵੇਂ ਕਾਰੋਬਾਰੀ ਸਾਲ ਦੇ ਬਚੇ ਹੋਏ ਮਹੀਨਿਆਂ ਦੇ ਖਰਚ ਲਈ ਮਨਜੂਰੀ ਸੰਸਦ ਤੋਂ ਲੈਂਦੀ ਹੈ। ਮਤਲਬ, 2018-19 ਦਾ ਬਜਟ ਜੋ ਸਰਕਾਰ ਨੇ ਪੇਸ਼ ਕੀਤਾ ਸੀ, ਜਰੀਏ ਸਿਰਫ 31 ਮਾਰਚ 2019 ਤੱਕ ਹੋਣ ਵਾਲੇ ਖਰਚੇ ਦੀ ਮਨਜੂਰੀ ਲਈ ਸੀ। ਕਿਉਂਕਿ ਚੋਣਾਂ ਅਪਰੈਲ-ਮਈ ਵਿਚ ਹੋਣੀਆਂ ਹਨ ਤੇ ਨਵੀਂ ਸਰਕਾਰ ਦੇ ਬਣਨ ਤੇ ਬਜਟ ਪੇਸ਼ ਹੁੰਦਿਆਂ ਜੁਲਾਈ ਆ ਜਾਵੇਗਾ। ਇਸ ਲ਼ਈ ਅਪਰੈਲ, ਮਤਲਬ 4 ਮਹੀਨਿਆਂ ਵਿਚ ਜੋ ਖਰਚ ਹੋਣੇ ਹਨ, ਉਨ੍ਹਾਂ ਦੀ ਮਨਜੂਰੀ ਇਸ ਵਾਰ ਦੇ ਅੰਤਰਿਮ ਬਜਟ ਵਿਚ ਲਈ ਜਾਵੇਗੀ। ਇਹ 15ਵਾਂ ਅੰਤਰਿਮ ਬਜਟ ਹੋਵੇਗਾ।

ਪਿਛਲੀ ਸਰਕਾਰ ਵਿਚ ਜਦੋਂ ਵਿੱਤ ਮੰਤਰੀ ਪੀ ਚਿਤੰਬਰਮ ਨੇ 2014-15 ਅੰਤਰਿਮ ਬਜਟ ਪੇਸ਼ ਕੀਤਾ ਸੀ ਤਾਂ ਐਕਸਾਇਜ਼ ਡਿਊਟੀ ਵਿਚ ਵੱਡੀ ਕਟੌਤੀ ਕੀਤੀ ਗਈ ਸੀ। 2004-05 ਵਿਚ ਅੰਤਰਿਮ ਬਜਟ ਪੇਸ਼ ਕਰਦੇ ਹੋਏ ਜਸਵੰਤ ਸਿੰਘ ਨੇ ਸਿੱਧੇ ਟੈਕਸ ਵਿਚ ਬਦਲਾਅ ਦਾ ਐਲਾਨ ਜਰੂਰ ਕੀਤਾ ਸੀ ਪਰ ਫਾਇਨਾਂਸ ਬਿੱਲ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ। ਇਹ ਗੱਲ ਜਾਣਨਾ ਕਾਫੀ ਅਹਿਮ ਹੈ ਕਿ ਕੋਈ ਕਾਨੂੰਨ ਸਰਕਾਰ ਨੂੰ ਅੰਤਰਿਮ ਬਜਟ ਵਿਚ ਵੱਡਾ ਐਲਾਨ ਕਰਨ ਤੋਂ ਨਹੀਂ ਰੋਕਦਾ ਹੈ।
First published: January 16, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...