Pre Budget 2019: ਕਿਸਾਨਾਂ ਲਈ ਮੋਦੀ ਸਰਕਾਰ ਨੇ ਕੀਤੇ ਇਹ ਐਲਾਨ..


Updated: February 1, 2019, 4:11 PM IST
Pre Budget 2019: ਕਿਸਾਨਾਂ ਲਈ ਮੋਦੀ ਸਰਕਾਰ ਨੇ ਕੀਤੇ ਇਹ ਐਲਾਨ..
Budget 2019: ਕਿਸਾਨਾਂ ਲਈ ਮੋਦੀ ਸਰਕਾਰ ਨੇ ਕੀਤੇ ਇਹ ਐਲਾਨ..

Updated: February 1, 2019, 4:11 PM IST
Budget 2019 ਵਿੱਚ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਲੈਕੇ ਐਲਾਨ ਕੀਤਾ ਹੈ। ਸਰਕਾਰ ਨੇ 6 ਹਜ਼ਾਰ ਰੁਪਏ ਪ੍ਰਤੀ ਸਾਲ ਦੀ ਦਰ ਨਾਲ ਮਦਦ ਕਰਨ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਪੀਊਸ਼ ਗੋਇਲ ਬਜਟ ਪੇਸ਼ ਕਰਦੇ ਹੋਏ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਸਾਲ ਦੀ ਦਰ ਨਾਲ ਮਦਦ ਕਰਨ ਦਾ ਐਲਾਨ ਕੀਤਾ ਹੈ।

ਇਹ ਪੈਸਾ ਦੋ ਹੈਕਟੇਅਰ ਜ਼ਮੀਨ ਵਾਲੇ ਕਿਸਾਨਾਂ ਨੂੰ ਮਿਲੇਗਾ। ਇਹ ਪੈਸਾ ਕਿਸ਼ਤਾ ਦੋ-ਦੋ ਹਜ਼ਾਰ ਰੁਪਏ ਵਿੱਚ ਤਿੰਨ ਕਿਸ਼ਤਾਂ ਵਿੱਚ ਮਿਲੇਗਾ। ਇਹ ਪੈਸਾ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧਾ ਆਵੇਗਾ। ਸਰਕਾਰ ਇਸਦੀ 10 ਫੀਸਦੀ ਫਡਿੰਗ ਕਰੇਗੀ।

ਪੀਊਸ਼ ਗੋਇਲ ਨੇ ਕਿਹਾ ਕਿ ਇਹ ਸਕੀਮ ਇੱਕ ਦਸੰਬਰ 2018 ਤੋਂ ਲਾਗੂ ਹੋਵੇਗੀ। ਇਸ ਨਾਲ ਦੇਸ਼ ਦੇ 12 ਕਰੋੜ ਕਿਸਾਨ ਪਰਿਵਾਰਾਂ ਨੂੰ ਫਾਇਦਾ ਮਿਲੇਗਾ। ਇਸ ਨਾਲ ਸਰਕਾਰ ਨੂੰ ਕੁੱਲ 75 ਹਜ਼ਾਰ ਕਰੋੜ ਰੁਪਏ ਦਾ ਖਰਚ ਵਧੇਗਾ।

ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਫਸਲ ਦੀ ਆਮਦਨ ਦੁੱਗਣੀ ਕਰਦੇ ਹੋਏ ਇਤਿਹਾਸ ਵਿੱਚ ਪਹਿਲੀ ਵਾਰ ਸਾਰੀਆਂ 22 ਫਸਲਾਂ ਦੀ ਲਾਗਤ ਦਾ ਘੱਟੋ ਘੱਟ 50 ਫੀਸਦੀ ਜ਼ਿਆਦਾ ਨਿਰਧਾਰਤ ਕੀਤਾ ਹੈ।

ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਸਰਕਾਰ ਨੇ ਕੌਮੀ ਕਾਮਧੇਨੁ ਯੋਜਨਾ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਸਰਕਾਰ ਨੇ ਪਸ਼ੂ ਪਾਲਨ ਅਤੇ ਮੱਛੀ ਪਾਲਨ ਦੇ ਲਈ ਕਜ ਵਿੱਚ 2 ਫੀਸਦੀ ਦੀ ਛੂਟ ਦੇਣ ਦਾ ਐਲਾਨ ਕੀਤਾ ਹੈ। ਪੀਊਸ਼ ਗੋਇਲ ਨੇ ਬਜਟ ਵਿੱਚ ਐਲਾਨ ਕੀਤਾ ਕਿ ਪਸ਼ੂ ਪਾਲਨ ਦੇ ਲਈ ਕਿਸਾਨ ਕ੍ਰੇਡਿਟ ਕਾਰਡ ਤੋਂ ਕਰਜ ਮਿਲੇਗਾ।
First published: February 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...