Budget 2019: ਮੋਦੀ ਸਰਕਾਰ ਆਪਣੇ ਆਖਿਰੀ ਬਜਟ 'ਚ ਲੁਭਾਵੇਗੀ ਕਿਸਾਨਾਂ ਨੂੰ, ਕਿਰਾਏ 'ਤੇ ਮੁਹੱਈਆ ਕਰਵਾਏਗੀ ਟਰੈਕਟਰ ਤੇ ਹੋਰ ਖੇਤੀਬਾੜੀ ਸੰਦ

Damanjeet Kaur
Updated: January 16, 2019, 4:25 PM IST
Budget 2019: ਮੋਦੀ ਸਰਕਾਰ ਆਪਣੇ ਆਖਿਰੀ ਬਜਟ 'ਚ ਲੁਭਾਵੇਗੀ ਕਿਸਾਨਾਂ ਨੂੰ, ਕਿਰਾਏ 'ਤੇ ਮੁਹੱਈਆ ਕਰਵਾਏਗੀ ਟਰੈਕਟਰ ਤੇ ਹੋਰ ਖੇਤੀਬਾੜੀ ਸੰਦ
ਮੋਦੀ ਸਰਕਾਰ ਕਿਰਾਏ 'ਤੇ ਮੁਹੱਈਆ ਕਰਵਾਏਗੀ ਟਰੈਕਟਰ ਤੇ ਹੋਰ ਖੇਤੀਬਾੜੀ ਸੰਦ
Damanjeet Kaur
Updated: January 16, 2019, 4:25 PM IST
ਮੋਦੀ ਸਰਕਾਰ ਕਿਸਾਨਾਂ ਨੂੰ ਲੁਭਾਉਣ ਲਈ ਵੱਡਾ ਕਦਮ ਚੁੱਕ ਸਕਦੀ ਹੈ। ਸੀਐਨਬੀਸੀ-ਆਵਾਜ਼ ਦੇ ਮੁਤਾਬਕ ਸਰਕਾਰ ਕਿਸਾਨਾਂ ਨੂੰ ਟਰੈਕਟਰ, ਥਰੈਸਰ ਵਰਗੇ ਮਹਿੰਗੇ ਖੇਤੀਬਾੜੀ ਸੰਦ ਕਿਰਾਏ ਉੱਤੇ ਮੁਹੱਈਆ ਕਰਵਾ ਸਕਦੀ ਹੈ। ਇਸਦੇ ਲਈ ਸਰਕਾਰ ਸੂਬਿਆਂ ਵਿੱਚ ਕਸਟਮ ਹਾਇਰਿੰਗ ਸੈਂਟਰ ਖੋਲ੍ਹੇਗੀ। ਦਰਅਸਲ ਮੱਧ ਪ੍ਰਦੇਸ਼ ਵਿੱਚ ਇਸ ਪ੍ਰਯੋਗ ਦੇ ਸਕਰਾਤਮਕ ਨਤੀਜੇ ਸਾਹਮਣੇ ਆਏ ਹਨ।

ਮੱਧ ਪ੍ਰਦੇਸ਼ ਵਿੱਚ 1200 ਕਸਟਮ ਹਾਇਰਿੰਗ ਸੈਂਟਰ

ਮੱਧ ਪ੍ਰਦੇੇਸ਼ ਵਿੱਚ ਕਰੀਬ 1200 ਕਸਟਮ ਹਾਇਰਿੰਗ ਸੈਂਟਰ ਹਨ ਜਿੱਥੋਂ ਕਿਸਾਨ ਖੇਤੀ ਦੇ ਸੰਦ ਕਿਰਾਏ ਉੱਤੇ ਲੈਂਦੇ ਹਨ। ਸਰਕਾਰ ਨੇ ਇਨ੍ਹਾਂ ਦਾ ਇੱਕ ਸਰਵੇਖਣ ਕੀਤਾ ਸੀ, ਜਿਸ ਵਿੱਚ ਸਾਹਮਣੇ ਆਇਆ ਕਿ ਇਸ ਨਾਲ ਖੇਤੀਬਾੜੀ ਦੀ ਲਾਗਤ 33 ਫੀਸਦੀ ਘੱਟ ਹੋਈ ਹੈ। ਨਾਲ ਹੀ ਉਨ੍ਹਾਂ ਦਾ ਪ੍ਰੋਡਕਸ਼ਨ 26 ਫੀਸਦੀ ਵਧਿਆ ਹੈ। ਇਸ ਤੋਂ ਇਲ਼ਾਵਾ ਕਸਟਮ ਹਾਇਰਿੰਗ ਚਲਾਉਣ ਵਾਲੇ ਨੂੰ ਰੁਜ਼ਗਾਰ ਵੀ ਮਿਲਿਆ ਹੈ ਤੇ ਉਹ ਸਾਲਾਨਾ 2.5 ਲੱਖ ਰੁਪਏ ਕਮਾ ਰਹੇ ਹਨ। ਸਰਕਾਰ ਚਾਹੁੰਦੀ ਹੈ ਕਿ ਇਸ ਮਾੱਡਲ ਨੂੰ ਰੈਪਲੀਕੇਟ ਕੀਤਾ ਜਾਵੇ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਕਸਟਮ ਹਾਇਰਿੰਗ ਸੈਂਟਰ ਖੋਲ੍ਹੇ ਜਾਣ।

ਨੀਤੀ ਆਯੋਗ ਤੇ ਖੇਤੀਬਾੜੀ ਮੰਤਰਾਲੇ ਮਿਲ ਕੇ ਇਸ ਉੱਤੇ ਰਣਨੀਤੀ ਤਿਆਰ ਕਰ ਰਹੀ ਹੈ ਜਿਸ ਵਿੱਚ ਟਰੈਕਟਰ ਕੰਪਨੀਆਂ ਤੇ ਦੂਜੇ ਸੰਦ ਬਣਾਉਣ ਵਾਲੀਆਂ ਕੰਪਨੀਆਂ ਦਾ ਨਾਲ ਸਮਝੌਤਾ ਕੀਤਾ ਜਾਵੇਗਾ। ਬੈਂਕਾਂ ਤੋਂ ਸਸਤੇ ਲੋਨ ਦਿਵਾਏ ਜਾਣਗੇ ਤਾਂ ਜੋ ਇਹ ਕਸਟਮ ਹਾਇਰਿੰਗ ਸੈਂਟਰ ਕਿਸਾਨਾਂ ਨੂੰ ਆਪਣੇ ਸੰਦ ਆਸਾਨੀ ਨਾਲ ਕਿਰਾਏ ਤੇ ਉਪਲੱਬਧ ਕਰਵਾ ਪਾਉਣ। ਸਰਕਾਰ ਨੂੰ ਲੱਗਦਾ ਹੈ ਕਿ ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਲਾਗਤ ਘਟੇਗੀ ਸਗੋਂ ਉਨ੍ਹਾਂ ਤਨਖ਼ਾਹ ਵੀ ਵਧੇਗੀ ਤੇ ਜੋ ਕਸਟਮ ਹਾਇਰਿੰਗ ਸੈਂਟਰ ਚਲਾਉਂਦੇ ਹਨ ਉਨ੍ਹਾਂ ਨੂੰ ਰੁਜ਼ਗਾਰ ਵੀ ਮਿਲ ਸਕੇਗਾ।
First published: January 16, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...