ਕਿਸਾਨਾਂ ਦੀ ਆਮਦਨ ਵਧਾਉਣ ਲਈ E-ਮੰਡੀਆਂ ਨੂੰ ਲੈ ਕੇ ਮੋਦੀ ਸਰਕਾਰ ਨੇ ਚੁੱਕਿਆ ਇਹ ਕਦਮ

News18 Punjab
Updated: June 18, 2019, 1:31 PM IST
ਕਿਸਾਨਾਂ ਦੀ ਆਮਦਨ ਵਧਾਉਣ ਲਈ E-ਮੰਡੀਆਂ ਨੂੰ ਲੈ ਕੇ ਮੋਦੀ ਸਰਕਾਰ ਨੇ ਚੁੱਕਿਆ ਇਹ ਕਦਮ
ਕਿਸਾਨਾਂ ਦੀ ਆਮਦਨ ਵਧਾਉਣ ਲਈ ਏ ਮੰਡੀਆਂ ਨੂੰ ਲੈ ਕੇ ਮੋਦੀ ਸਰਕਾਰ ਨੇ ਚੁੱਕਿਆ ਇਹ ਕਦਮ

  • Share this:
ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਸਰਕਾਰ ਤੇਜ਼ੀ ਨਾਲ ਕਦਮ ਉਠਾ ਰਹੀ ਹੈ। ਇਸ ਸਮੇਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਫ਼ਸਲ ਦਾ ਸਹੀ ਰੇਟ ਦੇਣ ਦੇ ਲਈ ਈ ਮੰਡੀ ਦਾ ਦਾਇਰਾ ਵਧਾਉਣ ਲਈ ਕੰਮ ਕਰ ਰਹੀ ਹੈ। CNBC ਆਵਾਜ਼ ਸੂਤਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ , ਈ -ਮੰਡੀਆਂ ਨਾਲ਼ ਰਾਜਾਂ ਦੇ ਵਿੱਚ ਆਸਾਨੀ ਨਾਲ਼ ਕਾਰੋਬਾਰ ਹੋ ਸਕੇ ਇਸ ਕਰ ਕੇ ਸਾਰੀਆਂ ਮੰਡੀਆਂ ਨੂੰ ਤੇਜ਼ੀ ਨਾਲ ਆਪਸ ਵਿੱਚ ਜੋੜਨ ਦਾ ਕੰਮ ਚੱਲ ਰਿਹਾ ਹੈ। ਟਰੇਡਰਜ਼ ਹੁਣ ਖ਼ਰੀਦਦਾਰੀ ਨਾਲ਼ ਪਹਿਲਾਂ ਕਮੋਡਿਟੀਜ ਦੀ ਕਵਾਲਿਟੀ ਨੂੰ ਚੈੱਕ ਕਰ ਸਕੇ ਇਸ ਲਈ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਮੰਡੀਆਂ ਵਿੱਚ ਕਾ ਲਿਟੀ ਚੈੱਕ ਲੈਬ ਬਣਾਉਣ ਦਾ ਵੀ ਫ਼ੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਖੇਤੀਬਾੜੀ ਨਾਲ਼ ਜੁੜੇ ਕਿਸਾਨ ਸੰਗਠਨਾਂ ਨੇ ਬਜਟ ਨੂੰ ਲੈ ਕੇ ਕਈ ਸੁਝਾਅ ਦਿੱਤੇ ਹਨ ਸਰਕਾਰ ਮੌਜੂਦਾ ਵਿੱਤ ਸਾਲ 2019-20 ਦੇ ਬਜਟ ਵਿੱਚ ਫੂਡ ਪ੍ਰੋਸੈਸਿੰਗ ਅਤੇ ਐਗਰੀਕਲਚਰ ਪ੍ਰੋਡਕਟਸ ਦੇ ਐਕਸਪੋਰਟ ਨੂੰ ਵਧਾਉਣਾ ਕਿਸਾਨਾਂ ਦੀ ਉਮਰ ਵਧਾਉਣ ਤੇ ਧਿਆਨ ਦੇ ਰਹੀ ਹੈ।

ਕਿਸਾਨਾਂ ਦੀ ਆਮਦਨ ਵਧਾਉਣ ਦਾ ਨਵਾਂ ਪਲਾਨ ਤਿਆਰ

Loading...
1. ਮੋਦੀ ਸਰਕਾਰ ਦੇਸ਼ ਵਿੱਚ ਈ -ਮੰਡੀਆਂ ਦਾ ਦਾਇਰਾ ਵਧਾਉਣ ਜਾ ਰਹੀ ਹੈ।
2. ਦੇਸ਼ ਵਿੱਚ ਫ਼ਿਲਹਾਲ ਈ -ਮੰਡੀਆਂ ਦੀ ਸੰਖਿਆ 585 ਹੈ.
3. ਸਰਕਾਰ 200 ਨਵੀਂ ਈ -ਮੰਡੀਆਂ ਹੋਰ ਸ਼ੁਰੂ ਕਰੇਗੀ।
4. ਦੇਸ਼ ਵਿੱਚ ਸਾਲ ਦੇ ਅੰਤ ਤੱਕ ਇਸ ਦੀ ਸੰਖਿਆ ਵੱਧ ਕੇ 785 ਹੋਵੇਗੀ।
5. ਸਰਕਾਰ ਦੇਸ਼ ਦੀਆਂ ਸਾਰੀਆਂ ਮੰਡੀਆਂ ਵਿੱਚ ਲੈਬ ਸਥਾਪਿਤ ਕਰੇਂਗੀ।
6. ਲੈਬ ਬਣਾਉਣ ਲਈ ਹਰ ਮੰਡੀ ਨੂੰ 3 ਲੱਖ ਮਿਲ਼ੇਗਾ।
7. ਇਸ ਤੋਂ ਬਾਅਦ ਕਿਸਾਨਾਂ ਨੂੰ ਸਰਟੀਫਿਕੇਟ ਵੀ ਮਿਲ਼ੇਗਾ।
8. ਸਾਲ ਦੇ ਅੰਤ ਤਕ ਸਰਕਾਰ ਨੇ 16 ਰਾਜਾਂ ਅਤੇ 2 ਕੇਂਦਰ ਸ਼ਾਸਿਤ ਰਾਜਾਂ ਦੀਆਂ ਮੰਡੀਆਂ ਜੋੜਨ ਦੀ ਯੋਜਨਾ ਬਣਾਈ ਹੈ।
First published: June 18, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...