Budget 2019: ਛੋਟੇ ਦੁਕਾਨਦਾਰਾਂ ਲਈ 3000 ਮਹੀਨਾ ਪੈਨਸ਼ਨ, ਇਸ ਤਰ੍ਹਾਂ ਕਰਵਾਉਣੀ ਪਵੇਗੀ ਰਜਿਸਟਰੇਸ਼ਨ

News18 Punjab
Updated: July 5, 2019, 7:05 PM IST
Budget 2019: ਛੋਟੇ ਦੁਕਾਨਦਾਰਾਂ ਲਈ 3000 ਮਹੀਨਾ ਪੈਨਸ਼ਨ, ਇਸ ਤਰ੍ਹਾਂ ਕਰਵਾਉਣੀ ਪਵੇਗੀ ਰਜਿਸਟਰੇਸ਼ਨ
News18 Punjab
Updated: July 5, 2019, 7:05 PM IST
ਮੋਦੀ ਸਰਕਾਰ ਨੇ ਆਪਣੀ ਦੂਜੀ ਪਾਰੀ ਦੇ ਪਹਿਲੇ ਬਜਟ ਵਿਚ ਛੋਟੇ ਦੁਕਾਨਦਾਰਾਂ ਲਈ ਪੈਨਸ਼ਨ ਦਾ ਐਲਾਨ ਕੀਤਾ ਹੈ। ਇਸ ਸਕੀਮ ਤਹਿਤ ਦੇਸ਼ ਦੇ 3 ਕਰੋੜ ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਮਿਲੇਗੀ। ਹਾਲਾਂਕਿ ਪੈਨਸ਼ਨ ਯੋਜਨਾ ਦਾ ਲਾਭ ਉਨ੍ਹਾਂ ਦੁਕਾਨਦਾਰਾਂ ਨੂੰ ਹੀ ਮਿਲੇਗਾ ਜਿਨ੍ਹਾਂ ਦਾ ਸਾਲਾਨਾ 1.5 ਲੱਖ ਰੁਪਏ ਟਰਨਓਵਰ ਹੈ। ਇਸ ਪੈਨਸ਼ਨ ਯੋਜਨਾ ਦੇ ਤਹਿਤ ਖੁਦਰਾ ਕਾਰੋਬਾਰੀ, ਦੁਕਾਨਦਾਰਾਂ ਨੂੰ 60 ਸਾਲ ਦੀ ਉਮਰ ਹੋਣ ਤੋਂ ਬਾਅਦ ਘੱਟੋ ਘੱਟ 3000 ਰੁਪਏ ਮਹੀਨਾ ਪੈਨਸ਼ਨ ਮਿਲੇਗੀ।

18 ਤੋਂ 40 ਦੇ ਵਿਚਾਲੇ ਉਮਰ ਵਾਲੇ ਵਰਗ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ। ਪੈਨਸ਼ਨ ਯੋਜਨਾ ਵਿਚ ਸ਼ਾਮਲ ਹੋਣ ਵਾਲੇ ਲੋਕ ਦੇਸ਼ ਭਰ ਵਿਚ ਫੈਲੇ 3.25 ਲੱਖ ਸਾਂਝਾ ਸੇਵਾ ਕੇਂਦਰਾਂ ਉਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਯੋਜਨਾ ਦਾ ਲਾਭ ਲੈਣ ਲਈ ਬੜੇ ਸਰਲ ਨਿਯਮ ਬਣਾਏ ਗਏ ਹਨ। ਇਸ ਲਈ ਆਧਾਰ ਕਾਰਡ ਤੇ ਬੈਂਕ ਖਾਤੇ ਦੀ ਲੋੜ ਹੋਵੇਗੀ। ਬਜਟ ਵਿਚ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਹੈ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਵਿਚ MSME ਲਈ 350 ਕਰੋੜ ਰੁਪਏ ਦਿੱਤੇ ਗਏ ਸਨ। ਨਾਲ ਹੀ ਛੋਟੇ ਵਪਾਰੀਆਂ ਲਈ 59 ਮਿੰਟ ਵਿਚ ਲੋਨ ਦੀ ਵਿਵਸਥਾ ਕੀਤੀ ਗਈ।
Loading...
First published: July 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...