Home /News /national /

ਬਜਟ 2020: ਗਰਮੀਆਂ ਤੋਂ ਪਹਿਲਾਂ ਏਸੀ, ਫਰਿੱਜ ਤੇ ਪੱਖੇ ਹੋਣਗੇ ਮਹਿੰਗੇ

ਬਜਟ 2020: ਗਰਮੀਆਂ ਤੋਂ ਪਹਿਲਾਂ ਏਸੀ, ਫਰਿੱਜ ਤੇ ਪੱਖੇ ਹੋਣਗੇ ਮਹਿੰਗੇ

ਬਜਟ 2020: ਗਰਮੀਆਂ ਤੋਂ ਪਹਿਲਾਂ ਏਸੀ, ਫਰਿੱਜ ਤੇ ਪੱਖੇ ਹੋਣਗੇ ਮਹਿੰਗੇ

ਬਜਟ 2020: ਗਰਮੀਆਂ ਤੋਂ ਪਹਿਲਾਂ ਏਸੀ, ਫਰਿੱਜ ਤੇ ਪੱਖੇ ਹੋਣਗੇ ਮਹਿੰਗੇ

ਏਸੀ ਉਤੇ ਦੋਹਰੀ ਮਾਰ ਪਵੇਗੀ। 28% ਜੀਐਸਟੀ ਕਾਰਨ ਏਸੀ ਦੀਆਂ ਕੀਮਤਾਂ ਪਹਿਲਾਂ ਹੀ ਵੱਧ ਸਨ। ਇਸ ਤੋਂ ਇਲਾਵਾ ਫਰਿੱਜ ਉਪਕਰਣਾਂ ਜਿਵੇਂ ਕਿ ਫ੍ਰੀਜ਼ਰ ਆਦਿ 'ਤੇ ਵੀ ਕਸਟਮ ਡਿਊਟੀ ਵਧਾ ਕੇ 15% ਕਰ ਦਿੱਤੀ ਗਈ ਹੈ। ਹਾਲਾਂਕਿ, ਇਹ ਸਿਰਫ ਵਪਾਰਕ ਫਰਿੱਜਾਂ ਨਾਲ ਕੀਤਾ ਗਿਆ ਹੈ।

  • Share this:

    ਬਜਟ 2020: ਫਰਿੱਜ (Refrigerators ), ਏਸੀ (AC) ਅਤੇ ਇਸ ਦੇ ਨਾਲ ਵਿਦੇਸ਼ੀ ਪੱਖਿਆਂ ਦੀ ਕੀਮਤਾਂ ਵਿੱਚ ਵਾਧਾ ਹੋਣਾ ਤੈਅ ਹੈ। ਗਰਮੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ, ਫਰਵਰੀ 2020 ਵਿਚ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ। ਇਹ ਕੇਂਦਰੀ ਬਜਟ 2020 ਵਿਚ ਇਲੈਕਟ੍ਰਾਨਿਕ ਉਪਕਰਣਾਂ ਜਿਵੇਂ ਫਰਿੱਜਾਂ ਅਤੇ ਏਸੀ ਵਿਚ ਵਰਤੇ ਜਾਣ ਵਾਲੇ ਕੰਪ੍ਰੈਸਰਾਂ ਦੇ ਆਯਾਤ 'ਤੇ ਬੇਸਿਕ ਕਸਟਮ ਡਿਊਟੀ ਵਿਚ ਵਾਧੇ ਦੇ ਕਾਰਨ ਹੈ। ਇਸ ਦੇ ਨਾਲ ਹੀ ਵਿਦੇਸ਼ੀ ਪੱਖਿਆਂ 'ਤੇ ਵੀ ਟੈਕਸ ਵਧਾ ਦਿੱਤਾ ਗਿਆ ਹੈ।

    ਇਹ ਤਬਦੀਲੀਆਂ ਤੁਰਤ ਪ੍ਰਭਾਵ ਨਾਲ ਲਾਗੂ ਕੀਤੀਆਂ ਜਾਣਗੀਆਂ। ਯਾਨੀ, ਨਵੀਂ ਕਸਟਮ ਦੀਆਂ ਦਰਾਂ 1 ਫਰਵਰੀ ਤੋਂ ਲਾਗੂ ਹੋਣਗੀਆਂ। ਏਸੀ ਅਤੇ ਫਰਿੱਜਾਂ ਵਿਚ ਵਰਤੇ ਜਾਣ ਵਾਲੇ ਕੰਪ੍ਰੈਸਰਾਂ 'ਤੇ 10% ਦੀ ਕਸਟਮ ਡਿਊਟੀ ਵਧਾ ਕੇ 12.5% ​​ਕਰ ਦਿੱਤੀ ਗਈ ਹੈ। ਗੋਦਰੇਜ ਉਪਕਰਣਾਂ ਦੇ ਬਿਜਨੈਸ ਹੈਡ ਤੇ ਈਵੀਪੀ ਕਮਲ ਨੰਦੀ ਨੇ ਕਿਹਾ, "ਫਰਿੱਜ ਅਤੇ ਏਸੀ ਦੀਆਂ ਕੀਮਤਾਂ ਵਧਣਗੀਆਂ ਕਿਉਂਕਿ ਭਾਰਤ ਵਿੱਚ ਕੰਪ੍ਰੈਸਟਰਾਂ ਦਾ ਸੀਮਤ ਨਿਰਮਾਣ ਹੁੰਦਾ ਹੈ।"

    ਭਾਰਤ ਵਿਚ ਸਿਰਫ LG ਅਤੇ ਗੋਦਰੇਜ ਹੀ ਕੰਪ੍ਰੈਸਰ ਤਿਆਰ ਕਰਦੇ ਹਨ

    ਜਿੱਥੋਂ ਤੱਕ ਫਰਿੱਜਾਂ ਦਾ ਸਬੰਧ ਹੈ, ਭਾਰਤ ਵਿਚ ਸਿਰਫ ਐਲਜੀ ਅਤੇ ਗੋਦਰੇਜ ਹੀ ਕੰਪ੍ਰੈਸਟਰ ਤਿਆਰ ਕਰਦੇ ਹਨ। ਬਾਕੀ ਉਦਯੋਗ ਇਨ੍ਹਾਂ ਨੂੰ ਵਿਦੇਸ਼ਾਂ ਤੋਂ ਆਯਾਤ ਕਰਦਾ ਹੈ। ਇਸੇ ਤਰ੍ਹਾਂ, ਵਿਦੇਸ਼ਾਂ ਵਿੱਚ ਏਸੀ ਕੰਪ੍ਰੈਸਰਾਂ ਦੀ ਦਰਾਮਦ ਮੁੱਖ ਤੌਰ ਉਤੇ ਚੀਨ ਤੋਂ ਹੈ।

    ਏਸੀ ਉਤੇ ਦੋਹਰੀ ਮਾਰ ਪਵੇਗੀ। 28% ਜੀਐਸਟੀ ਕਾਰਨ ਏਸੀ ਦੀਆਂ ਕੀਮਤਾਂ ਪਹਿਲਾਂ ਹੀ ਵੱਧ ਸਨ। ਇਸ ਤੋਂ ਇਲਾਵਾ ਫਰਿੱਜ ਉਪਕਰਣਾਂ ਜਿਵੇਂ ਕਿ ਫ੍ਰੀਜ਼ਰ ਆਦਿ 'ਤੇ ਵੀ ਕਸਟਮ ਡਿਊਟੀ ਵਧਾ ਕੇ 15% ਕਰ ਦਿੱਤੀ ਗਈ ਹੈ। ਹਾਲਾਂਕਿ, ਇਹ ਸਿਰਫ ਵਪਾਰਕ ਫਰਿੱਜਾਂ ਨਾਲ ਕੀਤਾ ਗਿਆ ਹੈ।

    Published by:Gurwinder Singh
    First published:

    Tags: Budget 2020, Union Budget 2020