Home /News /national /

Budget 2022 Highlights: 400 ਨਵੀਆਂ ਵੰਦੇ ਭਾਰਤ ਟ੍ਰੇਨਾਂ ਤੋਂ ਈ-ਪਾਸਪੋਰਟ, ਬਜਟ ਦੇ 10 ਅਹਿਮ ਨੁਕਤੇ

Budget 2022 Highlights: 400 ਨਵੀਆਂ ਵੰਦੇ ਭਾਰਤ ਟ੍ਰੇਨਾਂ ਤੋਂ ਈ-ਪਾਸਪੋਰਟ, ਬਜਟ ਦੇ 10 ਅਹਿਮ ਨੁਕਤੇ

Budget 2022: ਇਨਕਮ ਟੈਕਸ ਦਰਾਂ 'ਚ ਨਹੀਂ ਹੋਇਆ ਬਦਲਾਅ, ਕੋਈ ਵੱਡੀ ਛੋਟ ਨਹੀਂ

Budget 2022: ਇਨਕਮ ਟੈਕਸ ਦਰਾਂ 'ਚ ਨਹੀਂ ਹੋਇਆ ਬਦਲਾਅ, ਕੋਈ ਵੱਡੀ ਛੋਟ ਨਹੀਂ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰਨ ਲਈ ਲਾਲ ਕੱਪੜੇ 'ਚ ਲਿਪਟਿਆ ਟੈਬਲੇਟ ਲੈ ਕੇ ਸੰਸਦ ਭਵਨ ਪਹੁੰਚੀ। ਸੀਤਾਰਮਨ ਨੇ ਵਿੱਤ ਮੰਤਰਾਲੇ ਦੇ ਆਪਣੇ ਦਫਤਰ ਦੇ ਬਾਹਰ ਰਵਾਇਤੀ ਸ਼ੈਲੀ ਵਿੱਚ 'ਬ੍ਰੀਫਕੇਸ' ਦੇ ਨਾਲ ਪੋਜ਼ ਦਿੱਤਾ। ਉਨ੍ਹਾਂ ਨੇ ਪਿਛਲੇ ਸਾਲ ਦਾ ਆਪਣਾ ਬਜਟ ਭਾਸ਼ਣ ਵੀ ਡਿਜੀਟਲ ਅੰਦਾਜ਼ ਵਿੱਚ ਪੜ੍ਹਿਆ।

ਹੋਰ ਪੜ੍ਹੋ ...
  • Share this:

ਮੰਗਲਵਾਰ 1 ਫ਼ਰਵਰੀ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕੇਂਦਰੀ ਬਜਟ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਮੋਦੀ ਸਰਕਾਰ ਦਾ 10ਵਾਂ ਬਜਟ ਪੇਸ਼ ਕੀਤਾ ਅਤੇ ਵਿੱਤ ਮੰਤਰੀ ਵਜੋਂ ਉਨ੍ਹਾਂ ਨੇ ਆਪਣਾ ਚੌਥਾ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦੀ ਆਰਥਿਕ ਵਿਕਾਸ ਦਰ ਚਾਲੂ ਸਾਲ 'ਚ 9 ਫੀਸਦੀ ਤੋਂ ਜ਼ਿਆਦਾ ਰਹੇਗੀ। ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਅੰਮ੍ਰਿਤ ਕਾਲ ਦੇ ਅਗਲੇ 25 ਸਾਲਾਂ ਦਾ ਬਲੂਪ੍ਰਿੰਟ ਹੈ। ਆਮਦਨ ਕਰ (Income Tax) ਦੇ ਮੋਰਚੇ 'ਤੇ ਵੀ ਆਮ ਆਦਮੀ ਨੂੰ ਸਰਕਾਰ ਤੋਂ ਵੱਡੇ ਐਲਾਨ ਦੀ ਉਮੀਦ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰਨ ਲਈ ਲਾਲ ਕੱਪੜੇ 'ਚ ਲਿਪਟਿਆ ਟੈਬਲੇਟ ਲੈ ਕੇ ਸੰਸਦ ਭਵਨ ਪਹੁੰਚੀ। ਸੀਤਾਰਮਨ ਨੇ ਵਿੱਤ ਮੰਤਰਾਲੇ ਦੇ ਆਪਣੇ ਦਫਤਰ ਦੇ ਬਾਹਰ ਰਵਾਇਤੀ ਸ਼ੈਲੀ ਵਿੱਚ 'ਬ੍ਰੀਫਕੇਸ' ਦੇ ਨਾਲ ਪੋਜ਼ ਦਿੱਤਾ। ਹਾਲਾਂਕਿ, ਇਹ ਕੋਈ ਸਾਧਾਰਨ ਬ੍ਰੀਫਕੇਸ ਨਹੀਂ ਹੈ, ਸਗੋਂ ਲਾਲ ਕੱਪੜੇ ਵਿੱਚ ਲਿਪਟਿਆ ਟੈਬਲੇਟ  ਹੈ। ਉਨ੍ਹਾਂ ਨੇ ਪਿਛਲੇ ਸਾਲ ਦਾ ਆਪਣਾ ਬਜਟ ਭਾਸ਼ਣ ਵੀ ਡਿਜੀਟਲ ਅੰਦਾਜ਼ ਵਿੱਚ ਪੜ੍ਹਿਆ।

ਕੇਂਦਰੀ ਬਜਟ 'ਚ ਸਰਕਾਰ ਦੇ ਐਲਾਨਾਂ ਦੀਆਂ 10 ਖਾਸ ਗੱਲਾਂ-

400 ਨਵੀਆਂ ਵੰਦੇ ਭਾਰਤ ਟ੍ਰੇਨਾਂ ਦਾ ਵਾਅਦਾ: ਵਿੱਤ ਮੰਤਰੀ ਨੇ ਸੰਸਦ ਵਿੱਚ ਕਿਹਾ ਕਿ ਅਗਲੇ 3 ਸਾਲਾਂ ਦੌਰਾਨ, ਬਿਹਤਰ ਕੁਸ਼ਲਤਾ ਵਾਲੀਆਂ 400 ਨਿਊ ਜੈਨਰੇਸ਼ਨ ਦੀਆਂ ਵੰਦੇ ਭਾਰਤ ਰੇਲ ਗੱਡੀਆਂ ਲਿਆਂਦੀਆਂ ਜਾਣਗੀਆਂ। 100 PM ਗਤੀ ਸ਼ਕਤੀ ਕਾਰਗੋ ਟਰਮੀਨਲ ਅਗਲੇ 3 ਸਾਲਾਂ ਵਿੱਚ ਵਿਕਸਤ ਕੀਤਾ ਜਾਵੇਗਾ।

ਕਿਸਾਨਾਂ ਨੂੰ ਲਾਭ: ਵਿੱਤ ਮੰਤਰੀ ਨੇ ਕਿਹਾ ਕਿ ਗੰਗਾ ਨਦੀ ਦੇ ਕਿਨਾਰੇ 5 ਕਿਲੋਮੀਟਰ ਚੌੜੇ ਗਲਿਆਰਿਆਂ ਵਿੱਚ ਕਿਸਾਨਾਂ ਦੀ ਜ਼ਮੀਨ 'ਤੇ ਧਿਆਨ ਕੇਂਦ੍ਰਿਤ ਕਰਕੇ ਰਸਾਇਣ ਮੁਕਤ ਕੁਦਰਤੀ ਖੇਤੀ ਨੂੰ ਦੇਸ਼ ਭਰ ਵਿੱਚ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਰੇਲਵੇ ਛੋਟੇ ਕਿਸਾਨਾਂ ਅਤੇ ਛੋਟੇ ਅਤੇ ਮੱਧਮ ਉਦਯੋਗਾਂ ਲਈ ਨਵੇਂ ਉਤਪਾਦ ਅਤੇ ਕੁਸ਼ਲ ਲੌਜਿਸਟਿਕ ਸੇਵਾ ਤਿਆਰ ਕਰੇਗਾ।

ਡਿਜੀਟਲ ਐਜੂਕੇਸ਼ਨ: ਸੀਤਾਰਮਨ ਨੇ ਕਿਹਾ ਕਿ ਪੀਐੱਮ ਈ ਵਿਦਿਆ ਦੇ 'ਵਨ ਕਲਾਸ, ਵਨ ਟੀਵੀ ਚੈਨਲ' ਪ੍ਰੋਗਰਾਮ ਨੂੰ 12 ਤੋਂ ਵਧਾ ਕੇ 200 ਟੀਵੀ ਚੈਨਲ ਕੀਤਾ ਜਾਵੇਗਾ। ਇਸ ਨਾਲ ਸਾਰੇ ਰਾਜ 1 ਤੋਂ 12ਵੀਂ ਜਮਾਤ ਤੱਕ ਖੇਤਰੀ ਭਾਸ਼ਾਵਾਂ ਵਿੱਚ ਪੂਰਕ ਸਿੱਖਿਆ ਪ੍ਰਦਾਨ ਕਰ ਸਕਣਗੇ।

ਈ-ਪਾਸਪੋਰਟ: ਸਰਕਾਰ ਨੇ ਬਜਟ 2022 ਵਿੱਚ ਨਾਗਰਿਕਾਂ ਦੀ ਸਹੂਲਤ ਨੂੰ ਵਧਾਉਣ ਲਈ 2022-23 ਵਿੱਚ ਈ-ਪਾਸਪੋਰਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ।

ਵਧੇਗਾ ECLGS: ਵਿੱਤ ਮੰਤਰੀ ਨੇ ਕਿਹਾ ਕਿ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ECLGS) ਨੂੰ ਮਾਰਚ 2023 ਤੱਕ ਵਧਾਇਆ ਜਾਵੇਗਾ, ਗਾਰੰਟੀ ਕਵਰ 50,000 ਕਰੋੜ ਰੁਪਏ ਤੋਂ ਵਧਾ ਕੇ 5 ਲੱਖ ਕਰੋੜ ਰੁਪਏ ਕਰ ਦਿੱਤਾ ਜਾਵੇਗਾ।

ਫਸਲਾਂ ਦਾ ਮੁਲਾਂਕਣ: ਸੀਤਾਰਮਨ ਨੇ ਕਿਹਾ ਕਿ ਕਿਸਾਨ ਡਰੋਨ ਦੀ ਵਰਤੋਂ ਨੂੰ ਫਸਲਾਂ ਦੇ ਮੁਲਾਂਕਣ, ਜ਼ਮੀਨੀ ਰਿਕਾਰਡ ਦੇ ਡਿਜੀਟਾਈਜ਼ੇਸ਼ਨ, ਕੀਟਨਾਸ਼ਕਾਂ ਅਤੇ ਪੌਸ਼ਟਿਕ ਤੱਤਾਂ ਦੇ ਛਿੜਕਾਅ ਲਈ ਉਤਸ਼ਾਹਤ ਕੀਤਾ ਜਾਵੇਗਾ।

ਖੇਤੀਬਾੜੀ ਨਾਲ ਸਬੰਧਤ ਸਟਾਰਟਅੱਪਾਂ ਨੂੰ ਲਾਭ: ਵਿੱਤ ਮੰਤਰੀ ਨੇ ਕਿਹਾ ਕਿ ਨਾਬਾਰਡ ਰਾਹੀਂ ਖੇਤੀਬਾੜੀ ਖੇਤਰ ਵਿੱਚ ਪੇਂਡੂ ਅਤੇ ਖੇਤੀ ਸਟਾਰਟਅੱਪਸ (Agricultural Startups) ਨੂੰ ਵਿੱਤੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਸਟਾਰਟਅੱਪ ਐਫਪੀਓਜ਼ ਦਾ ਸਮਰਥਨ ਕਰਨਗੇ ਅਤੇ ਕਿਸਾਨਾਂ ਨੂੰ ਤਕਨੀਕੀ ਸਹੂਲਤਾਂ ਪ੍ਰਦਾਨ ਕਰਨਗੇ।

ਕੇਨ ਬੇਤਵਾ ਲਿੰਕ ਪ੍ਰੋਜੈਕਟ: ਵਿੱਤ ਮੰਤਰੀ ਨੇ ਕਿਹਾ ਕਿ ਕੇਨ ਬੇਤਵਾ ਲਿੰਕ ਪ੍ਰੋਜੈਕਟ 'ਤੇ 44605 ਕਰੋੜ ਰੁਪਏ ਦੀ ਲਾਗਤ ਆਵੇਗੀ, 62 ਲੱਖ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲੇਗਾ। ਪੰਜ ਨਦੀ ਲਿੰਕਾਂ ਦੇ ਖਰੜੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। MSME ਇੰਟਰਪ੍ਰਾਈਜਿਜ਼ ਈ-ਸ਼੍ਰਮ NCS ਅਤੇ ਅਸੀਮ ਪੋਰਟਲ ਨੂੰ ਮਿਲਾ ਦਿੱਤਾ ਜਾਵੇਗਾ, ਵਿਆਪਕ ਬਣਾਇਆ ਜਾਵੇਗਾ। 130 ਲੱਖ MSME ਦੀ ਮਦਦ ਕਰਨ ਦੀ ਤਿਆਰੀ, ਦਿੱਤਾ ਜਾਵੇਗਾ ਵਾਧੂ ਕਰਜ਼ਾ

ਉਦਯਮ, ਈ-ਸ਼੍ਰਮ, ਐਨਸੀਐਸ ਅਤੇ ਅਸੀਮ ਪੋਰਟਲ ਕੀਤੇ ਜਾਣਗੇ ਲਿੰਕ: ਐਮਐਸਐਮਈ (MSME) ਜਿਵੇਂ ਕਿ ਉਦਮ, ਈ-ਸ਼੍ਰਮ, ਐਨਸੀਐਸ ਅਤੇ ਅਸੀਮ ਪੋਰਟਲ ਆਪਸ ਵਿੱਚ ਜੁੜੇ ਹੋਣਗੇ। ਇਹ ਪੋਰਟਲ ਇੱਕ ਜੈਵਿਕ ਡੇਟਾ ਬੇਸ ਵਜੋਂ ਕੰਮ ਕਰਨਗੇ ਅਤੇ ਕ੍ਰੈਡਿਟ ਸਹੂਲਤ, ਉੱਦਮਤਾ ਨੂੰ ਉਤਸ਼ਾਹਤ ਕਰਨ ਲਈ ਕੰਮ ਕਰਨਗੇ।

ਸਿਹਤ ਫੋਕਸ: ਮਹਾਂਮਾਰੀ ਨੇ ਹਰ ਉਮਰ ਦੇ ਲੋਕਾਂ ਵਿੱਚ ਮਾਨਸਿਕ ਸਿਹਤ ਸਮੱਸਿਆਵਾਂ ਵਿੱਚ ਵਾਧਾ ਕੀਤਾ ਹੈ। ਮਿਆਰੀ ਮਾਨਸਿਕ ਸਿਹਤ ਸਲਾਹ ਅਤੇ ਦੇਖਭਾਲ ਸੇਵਾਵਾਂ ਤੱਕ ਬਿਹਤਰ ਪਹੁੰਚ ਲਈ, ਇੱਕ ਰਾਸ਼ਟਰੀ ਟੈਲੀ ਮਾਨਸਿਕ ਸਿਹਤ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।

Published by:Amelia Punjabi
First published:

Tags: Budget, Economic survey, Finance Minister, Financial planning, Indian economy, Nirmala Sitharaman, Union-budget-2022