ਹਰ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਬਜਟ ਨੂੰ ਲੈ ਕੇ ਖ਼ਬਰਾਂ ਛਪਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਇੰਸੂਰੈਂਸ ਲੈਣ ਵਾਲਿਆਂ ਨੂੰ ਫ਼ਾਇਦਾ ਹੋਣ ਵਾਲਾ ਹੈ। ਜੇਕਰ ਹੁਣ ਕੋਈ ਨਵਾਂ ਬੀਮਾ ਖਰੀਦੇਗਾ ਤਾਂ ਉਸਨੂੰ ਇਸ ਲਈ ਵੱਖਰਾ ਇੰਸੈਂਟਿਵ ਵੀ ਮਿਲ ਸਕਦਾ ਹੈ। ਇਹ ਜਾਣਕਾਰੀ CNBC-Awaaz ਦੇ ਸੂਤਰਾਂ ਤੋਂ ਮਿਲੀ ਹੈ ਕਿ ਸਰਕਾਰ ਇਸ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਨਕਮ ਟੈਕਸ ਦੀ ਧਾਰਾ 80C ਤੋਂ ਇਲਾਵਾ ਆਉਣ ਵਾਲੇ ਬਜਟ 'ਚ ਬੀਮਾ ਪ੍ਰੀਮੀਅਮ 'ਤੇ ਵੀ ਛੋਟ ਦਿੱਤੀ ਜਾ ਸਕਦੀ ਹੈ। ਸਰਕਾਰ ਬੀਮਾ ਉਦਯੋਗ ਦੇ ਸੁਝਾਵਾਂ 'ਤੇ ਟਰਮ ਇੰਸੂਰੈਂਸ ਅਤੇ ਹੈਲਥ ਬੀਮਾ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਕਰ ਰਹੀ ਹੈ। ਜੇਕਰ ਹੋਰ ਮਿਲੀ ਜਾਣਕਾਰੀ ਦੀ ਗੱਲ ਕਰੀਏ ਤਾਂ ਸੂਤਰਾਂ ਮੁਤਾਬਕ ਔਰਤਾਂ ਨੂੰ ਬੀਮੇ ਦੇ ਪ੍ਰੀਮੀਅਮ ਵਿੱਚ ਵਾਧੂ ਛੂਟ ਮਿਲ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤਾਂ ਲਈ ਪਹਿਲਾ ਪ੍ਰੀਮੀਅਮ ਪੂਰੀ ਤਰ੍ਹਾਂ ਮਾਫ ਵੀ ਹੋ ਸਕਦਾ ਹੈ।
ਦੇਸ਼ ਵਿੱਚ ਬੀਮੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਇਹ ਕਦਮ ਚੁੱਕ ਸਕਦੀ ਹੈ। ਹੋ ਸਕਦਾ ਹੈ ਕਿ ਸੈਕਸ਼ਨ 80C ਤੋਂ ਇਲਾਵਾ ਇੱਕ ਸੈਕਸ਼ਨ ਵੀ ਬਣਾਇਆ ਜਾ ਸਕਦਾ ਹੈ ਜਿਸ ਦੇ ਤਹਿਤ ਛੂਟ ਦਿੱਤੀ ਜਾਵੇਗੀ। ਇਸਦੇ ਨਾਲ ਹੀ ਇੰਸੂਰੈਂਸ 'ਤੇ GST ਨੂੰ ਲੈ ਕੇ ਵੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਜਿਸ ਨਾਲ ਇੰਸੂਰੈਂਸ ਸਸਤੀ ਹੋ ਸਕਦੀ ਹੈ ਅਤੇ ਨਵੇਂ ਲੋਕਾਂ ਨੂੰ ਇੰਸੂਰੈਂਸ ਨਾਲ ਜੋੜਿਆ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇਨਕਮ ਟੈਕਸ ਦੀ ਧਾਰਾ 80C ਦੇ ਤਹਿਤ 1.50 ਲੱਖ ਰੁਪਏ ਤੱਕ ਛੂਟ ਮਿਲਦੀ ਹੈ। ਇਸ ਤਰ੍ਹਾਂ ਤੁਸੀਂ ਹਰ ਸਾਲ 1.50 ਲੱਖ ਰੁਪਏ ਦੇ ਨਿਵੇਸ਼ ਦੀ ਛੂਟ ਲੈ ਸਕਦੇ ਹੋ। ਜਿਸ ਨਾਲ ਇਨਕਮ ਟੈਕਸ ਘੱਟ ਹੋ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।